BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਗੁਰਪ੍ਰੀਤ ਕੌਰ ਯੂਨੀਵਰਸਿਟੀ ਵਿੱਚੋਂ ਤੀਸਰੇ ਸਥਾਨ 'ਤੇ: ਪੰਜਾਬੀ ਆਨਰਜ਼ ਦੇ ਨਤੀਜਿਆਂਵਿੱਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ 4 ਅਪ੍ਰੈਲ (ਬਿਊਰੋ)- ਉੱਤਰੀ ਭਾਰਤ ਦੀ ਵਿਰਾਸਤੀ ਸੰਸਥਾ ਕੰਨਿਆ ਮਹਾ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਪੰਜਾਬੀ ਆਨਰਜ਼ ਸਮੈਸਟਰ ਤੀਜਾ ਦੇ ਨਤੀਜਿਆਂ ਵਿਚ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਇਨ੍ਹਾਂ ਨਤੀਜਿਆਂ ਵਿਚ ਕੁਮਾਰੀ ਗੁਰਪ੍ਰੀਤ ਕੌਰ ਨੇ 63/100 ਅੰਕਾਂ ਨਾਲ ਤੀਜਾ, ਕੁਮਾਰੀ ਅਨੁਰੀਤ ਕੌਰ ਨੇ 60/100 ਅੰਕ ਲੈ ਕੇ ਪੰਜਵਾਂ, ਕੁਮਾਰੀ ਨਿਸ਼ੀ ਨੇ 58/100 ਅੰਕਾਂ ਨਾਲ ਛੇਵਾਂ, ਕੁਮਾਰੀ ਹਰਪ੍ਰੀਤ ਕੌਰ ਨੇ 57/100 ਅੰਕਾਂ ਨਾਲ ਸੱਤਵਾਂ ਅਤੇ ਕੁਮਾਰੀ ਮਮਤਾ ਨੇ 52/100 ਅੰਕਾਂ ਨਾਲ ਅੱਠਵਾਂ ਸਥਾਨ ਲੈ ਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਸਖਤ ਮਿਹਨਤ ਅਤੇ ਲਗਨ ਨਾਲ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਪੰਜਾਬੀ ਵਿਭਾਗ ਦੇ ਮੁਖੀ ਡਾ. ਨਵਜੋਤ ਅਤੇ ਸਮੂਹ ਪੰਜਾਬੀ ਵਿਭਾਗ ਨੂੰ ਵਿਦਿਆਰਥਣਾਂ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ।

No comments: