BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਹਿਸਟਰੀ ਆਨਰਜ਼ ਦੀਆਂ ਵਿਦਿਆਰਥਣਾਂ ਟਾਪ ਮੈਰਿਟ ਪੁਜੀਸ਼ਨਾਂ ਵਿੱਚ

ਜਲੰਧਰ 2 ਅਪ੍ਰੈਲ (ਬਿਊਰੋ)- ਭਾਰਤ ਦੀ ਵਿਰਾਸਤ ਸੰਸਥਾ-ਕੰਨਿਆ ਮਹਾ ਵਿਦਿਆਲਾ, ਜਲੰਧਰ ਦੀ ਹਿਸਟਰੀ ਆਨਰਜ਼ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਵਿਚ ਟਾਪ ਪੁਜੀਸ਼ਨਾਂ ਪ੍ਰਾਪਤ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਹਿਸਟਰੀ ਆਨਰਜ਼ ਸਮੈਸਰ ਪੰਜਵਾਂ ਦੀ ਵਿਦਿਆਰਥਣ ਕੁਮਾਰੀ ਕੋਮਲ ਨੇ 82ਫ਼100 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਮਹਿਮਾ 80ਫ਼100 ਅੰਕਾਂ ਨਾਲ ਦੂਸਰੇ ਤੇ ਕੁਮਾਰੀ ਪਵਨਪ੍ਰੀਤ 71ਫ਼100 ਅੰਕ ਪ੍ਰਾਪਤ ਕਰਕੇ 8ਵੇਂ ਸਥਾਨ ਤੇ ਰਹੀ।ਹਿਸਟਰੀ ਆਨਰਜ਼ ਸਮੈਸਟਰ ਤੀਸਰਾ ਦੀ ਵਿਦਿਆਰਥਣ ਕੁਮਾਰੀ ਮਨਪ੍ਰੀਤ 81ਫ਼100 ਅੰਕ ਪ੍ਰਾਪਤ ਕਰਕੇ  ਯੂਨੀਵਰਸਿਟੀ ਮੈਰਿਟ ਸੂਚੀ ਵਿਚੋਂ ਪਹਿਲਾ, ਕੁਮਾਰੀ ਰਮਨਪ੍ਰੀਤ 77ਫ਼100 ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਕੁਮਾਰੀ ਅਲੀਸ਼ਾ 76ਫ਼100 ਅੰਕਾਂ ਦੇ ਨਾਲ ਛੇਵੇਂ ਸਥਾਨ ਤੇ ਰਹੀ। ਵਿਦਿਆਲਾ ਪ੍ਰਿੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਪ੍ਰਾਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਦੇ ਮਾਰਗ ਦਰਸ਼ਨ ਦਾ ਹੀ ਫਲ ਹੈ ਕਿ ਲਗਾਤਾਰ 12 ਸਾਲਾਂ ਤੋਂ ਕੰਨਿਆ ਮਹਾ ਵਿਦਿਆਲਾ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਵਿਚ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਉਂਦੀਆਂ ਆਈਆਂ ਹਨ।

No comments: