BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਨਵਪ੍ਰੀਤ ਕੌਰ ਫੈਮਿਨਾ ਮਿਸ ਇੰਡੀਆ ਮੁਕਾਬਲੇ ਦੇ ਫਾਈਨਲ ਪ੍ਰਤੀਭਾਗੀਆਂ ਵਿੱਚ ਸ਼ੁਮਾਰ-ਵਿਦਿਆਲਾ ਅਤੇ ਸ਼ਹਿਰ ਦਾ ਵਧਾਇਆ ਮਾਣ

ਜਲੰਧਰ 7 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ  ਦੀ ਵਿਦਿਆਰਥਣ ਕੁਮਾਰੀ ਨਵਪ੍ਰੀਤ ਕੌਰ ਨੇ ਫੈਮਿਨਾ ਮਿਸ ਇੰਡੀਆ-2016 ਮੁਕਾਬਲੇ ਵਿੱਚ ਫਾਈਨਲ ਪ੍ਰਤੀਯੋਗੀਆਂ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੜਾਈ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮ ਵਿਦਿਆਰਥਣ ਨਵਪ੍ਰੀਤ ਕੌਰ, ਜੋ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਰੱਖਦੀ ਆਈ ਹੈ, ਨੂੰ ਪਹਿਲਾ ਮੌਕਾ ਕੇ.ਐੱਮ.ਵੀ. ਦੀ ਸਟੇਜ਼ ਨੇ ਹੀ ਪ੍ਰਦਾਨ ਕੀਤਾ। ਫੈਮਿਨਾ ਮਿਸ ਇੰਡੀਆ ਦੇ ਖ਼ਿਤਾਬ ਦੇ ਹੱਕਦਾਰਾਂ ਦੀ ਮੋਹਰਲੀ ਕਤਾਰ ਵਿੱਚ ਸ਼ੁਮਾਰ ਨਵਪ੍ਰੀਤ ਕੌਰ ਪੂਰੇ ਪੰਜਾਬ ਵਿਚੋਂ ਇੱਕਲੀ ਪ੍ਰਤੀਯੋਗੀ ਕੇ.ਐੱਮ.ਵੀ. ਦੇ ਪ੍ਰਤੀਭਾ ਖੋਜ ਮੁਕਾਬਲੇ ਵਿੱਚ ਆਪਣੀ ਲਗਨ, ਮਿਹਨਤ ਅਤੇ ਬੁੱਧੀਮਤਾ ਨਾਲ ਮਿਸ ਕੇ.ਐੱਮ.ਵੀ. ਦਾ ਖ਼ਿਤਾਬ ਹਾਸਿਲ ਕਰ ਚੁੱਕੀ ਹੈ। ਅਪ੍ਰੈਲ ਮਹੀਨੇ ਦੇ ਦੂਸਰੇ ਹਫ਼ਤੇ ਮੁੰਬਈ ਵਿਖੇ ਹੋਣ ਵਾਲੇ ਮਿਸ ਇੰਡੀਆ ਦੇ ਖ਼ਿਤਾਬ ਦੇ ਮੁਕਾਬਲੇ ਲਈ ਆਪਣੀ ਮੰਜ਼ਿਲ ਵੱਲ ਵੱਧ ਰਹੀ ਬੀ.ਏ. (ਜਰਨਲਿਜ਼ਮ ਐੰਡ ਮਾਸ ਕਮਿਊਨਿਕੇਸ਼ਨ) ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਕਿਹਾ ਕਿ ਜਲੰਧਰ ਦੇ ਇੱਕ ਸਧਾਰਨ ਪਿੰਡ ਦੀ ਲੜਕੀ ਨੂੰ ਜਿਸ ਤਰਾਂ ਕੇ.ਐੱਮ.ਵੀ.  ਨੇ ਤਰਾਸ਼ਿਆ ਅਤੇ ਸਵਾਰਿਆ ਹੈ, ਉਸਦੀ ਕਿੱਧਰੇ ਵੀ ਮਿਸਾਲ ਨਹੀਂ। ਕੇ.ਐੱਮ.ਵੀ. ਦੇ ਪੂਰਨ ਸਹਿਯੋਗ ਨਾਲ ਹਾਸਿਲ ਹੋ ਰਹੀ ਇਸ ਸਫਲਤਾ ਲਈ ਨਵਪ੍ਰੀਤ ਨੇ ਜਿੱਥੇ ਵਿਦਿਆਲਾ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ, ਉੱਥੇ ਨਾਲ ਹੀ ਉਸਨੇ ਇਸ ਮੁਕਾਬਲੇ ਦੇ ਸਿਖਰ ਤੱਕ ਪਹੁੰਚਣ ਲਈ ਮੌਬ-ਸਟਾਰ ਐਪ ਰਾਹੀਂ ਵੱਧ ਤੋਂ ਵੱਧ ਵੋਟ ਕਰਨ ਦੀ ਵੀ ਅਪੀਲ ਕੀਤੀ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਹ ਵੀ ਕਿਹਾ ਕਿ ਨਾਰੀ ਸਸ਼ਕਤੀਕਰਣ ਲਈ ਸਦਾ ਮੋਹਰੀ ਸੰਸਥਾ ਕੰਨਿਆ ਮਹਾ ਵਿਦਿਆਲਾ ਪੂਰਨ ਤੌਰ ਤੇ ਨਵਪ੍ਰੀਤ ਕੌਰ ਨੂੰ ਮਿਸ ਇੰਡੀਆ ਦਾ ਖਿਤਾਬ ਜਿੱਤਣ ਲਈ ਨਿਰੰਤਰ ਆਪਣਾ ਬਣਦਾ ਸਹਿਯੋਗ ਦਿੰਦਾ ਰਹੇਗਾ।

No comments: