BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਵਿਦਿਆਰਥਣ ਅੰਜਲੀ ਨੇ ਸਾਊਥ ਏਸ਼ੀਅਨ ਯੂਨੀਵਰਸਿਟੀਜ ਯੂਥ ਫੈਸਟੀਵਲ ਵਿਚ ਭਾਗ ਲਿਆ

ਜਲੰਧਰ 1 ਅਪ੍ਰੈਲ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਫਾਇਨ ਆਰਟਸ ਦੀ ਵਿਦਿਆਰਥਣ ਅੰਜਲੀ ਨੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਲੇਅ ਮਾਡਲਿੰਗ ਵਿਚ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ ਦੁਆਰਾ 9ਵਾਂ ਸਾਊਥ ਏਸ਼ੀਅਨ ਯੂਨੀਵਰਸਿਟੀਜ ਯੂਥ ਫੈਸਟੀਵਲ ਵਿਚ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਜੀ ਨੇ ਕਿਹਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ, ਲਖਨਊ ਵਿਖੇ ਆਯੋਜਿਤ ਇਸ ਮਕਾਬਲੇ ਵਿਚ ਭਾਗ ਲੈਣਾ ਆਪਣੇ ਆਪ 'ਚ ਹੀ ਜਿੱਤ ਹੈ। ਸੱਭਿਆਚਾਰਕ ਗਤੀਵਿਧੀਆਂ ਦੇ ਡੀਨ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਊਥ ਏਸ਼ੀਅਨ ਯੂਨੀਵਰਸਿਟੀਜ ਯੂਥ ਫੈਸਟੀਵਲ ਵਿਚ ਸਾਲ 2014-15 ਦੌਰਾਨ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਵਜੋਂ ਹਿੱਸਾ ਲੈਂਦੇ ਹੋਏ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਕਲੇਅ ਮਾਡਲਿੰਗ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਲਈ 25-29 ਫਰਵਰੀ 2016 ਤੱਕ ਹੋਏ 9ਵਾਂ ਸਾਊਥ ਫੈਸਟ ਵਿਚ ਹਿੱਸਾ ਲੈਣ ਲਈ ਕਾਲਜ ਦੀ ਟੀਮ ਦੀ ਚੋਣ ਕੀਤੀ ਗਈ ਸੀ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਅੰਜਲੀ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਰਛਪਾਲ ਸਿੰਘ ਸੰਧੂ, ਡੀਨ ਸਭਿਆਚਾਰਕ ਗਤੀਵਿਧੀਆਂ ਅਤੇ ਪ੍ਰੋ. ਪਵਿਤਰ ਸਿੰਘ ਵੀ ਹਾਜ਼ਰ ਸਨ।

No comments: