BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ Competitive Sports : An Inter-disciplinary Approach ਵਿਸ਼ੇ ਤੇ ਸੈਮੀਨਾਰ

ਜਲੰਧਰ 22 ਅਪ੍ਰੈਲ (ਬਿਊਰੋ)- ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ Competitive Sports : An Inter-disciplinary Approach ਵਿਸ਼ੇ ਤੇ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਬੀ. ਐਸ.ਐਫ. ਜਲੰਧਰ ਤੋਂ ਡਾ. ਮਨਜੀਤ ਸਿੰਘ ਬਤੌਰ ਮੁੱਖ ਬੁਲਾਰੇ ਸ਼ਾਮਲ ਹੋਏ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸਰੀਰਿਕ ਸਿਖਿਆ ਤੇ ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਕੇ ਕੀਤਾ। ਇਸ ਰਾਸ਼ਟਰੀ ਸੈਮੀਨਾਰ ਵਿੱਚ 150 ਦੇ ਲਗਭਗ ਖਿਡਾਰੀਆਂ, ਕੋਚਾਂ ਤੇ ਅਧਿਆਪਕ ਸਾਹਿਬਾਨ ਨੇ ਹਿੱਸਾ ਲਿਆ। ਮੁੱਖ ਬੁਲਾਰੇ ਡਾ. ਮਨਜੀਤ ਸਿੰਘ ਨੇ ਮੁਕਾਬਲੇ ਦੀਆਂ ਖੇਡਾਂ ਵਿੱਚ ਪ੍ਰੋਫੋਰਮੈਂਸ ਲੈਣ ਦੇ ਆਧਾਰ ਤੇ ਵਿਚਾਰ ਕਰਦਿਆਂ ਖੇਡ ਕੁਸ਼ਲਤਾ ਵਧਾਉਣ ਦੀ ਚਰਚਾ ਕੀਤੀ। ਡਾ. ਮਨਜੀਤ ਸਿੰ ਨੇ ਦਸਿਆ ਕਿ ਖਿਡਾਰੀਆਂ ਤੋਂ ਪ੍ਰੋਫੋਰਮੈਂਸ ਲੈਣ ਲਈ ਖੇਡ ਵਿਗਿਆਨ ਦੀਆਂ ਵੱਖ-ਵੱਖ ਵਿਧੀਆਂ ਦੀ ਸੁੱਚਜੀ ਵਰਤੋਂ ਸਕਾਰਾਤਮਕ ਭੂਮਿਕਾ ਨਿਭਾਉਂਦੀ ਹੈ ਅਤੇ ਅੱਜ ਕੱਲ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜੇਤੂ ਖਿਡਾਰੀ ਵੀ ਖੇਡ ਵਿਗਿਆਨ ਦੀਆਂ ਸਿਖਲਾਈ ਵਿਧੀਆਂ ਦੇ ਅਧਾਰ ਤੇ ਤਿਆਰ ਕੀਤੇ ਜਾਂਦੇ ਹਨ। ਡਾ.ਰਾਜੂ ਸ਼ਰਮਾ ਨੇ ਖੇਡਾਂ ਵਿੱਚ ਸੱਟਾਂ-ਚੋਟਾਂ ਤੋਂ ਬੱਚਣ ਅਤੇ ਇਲਾਜ ਦੀਆਂ ਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਐਸ.ਐਸ. ਬੈਂਸ ਨੇ ਖਿਡਾਰੀਆਂ ਦੀ ਪਰਸਨੈਲਟੀ ਡਿਵੈਲਪਮੈਂਟ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਜਸਪਾਲ ਸਿੰਘ ਨੇ ਖੇਡ ਐਕਸਾਲੈਂਸ ਦੇ ਅੰਤਰਰਾਸ਼ਟਰੀ ਪੱਧਰ ਦੇ ਵਿਧੀ ਵਿਧਾਨ ਬਾਰੇ ਚਰਚਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਸੈਮੀਨਾਰ ਕਰਾਉਣੇ ਸਮੇਂ ਦੀ ਮੰਗ ਹਨ ਕਿਉਂਕਿ ਇਨ੍ਹਾਂ ਨਾਲ ਖੇਡਾਰੀਆਂ ਨੂੰ ਬਹੁਤ ਕੁਝ ਸਿਖਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਸਪੋਰਟਸ ਕਮੇਟੀ, ਕੋਚ ਸਹਿਬਾਨ, ਅਧਿਆਪਕ ਸਾਹਿਬਾਨ ਅਤੇ ਖੇਡ ਵਿਦਿਆਰਥੀ ਵੱਡੇ ਪੱਧਰ ਤੇ ਹਾਜ਼ਰ ਸਨ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਤਰਸੇਮ ਸਿੰਘ ਨੇ ਬਾਖੂਬੀ ਨਿਭਾਈ।

No comments: