BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋ 'ਵਿਦਾਇਗੀ ਪਾਰਟੀ'

ਜਲੰਧਰ 20 ਅਪ੍ਰੈਲ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੇ ਆਖਰੀ ਡਿਗਰੀ ਜਮਾਤ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂਂ ਨੇ ਵੱਧ-ਚੜ ਕੇ ਹਿੱਸਾ ਲਿਆ। ਮਾਡਲਿੰਗ, ਗੀਤਕਾਰੀ, ਨਾਚ ਪੇਸ਼ਕਾਰੀ ਅਤੇ ਸਵਾਲ-ਜਵਾਬ ਵਰਗੇ ਮਨੋਰੰਜਕ ਸਿਲਸਿਲਿਆ ਦੇ ਬਾਅਦ, ਗੁਰਸੰਤਪ੍ਰੀਤ ਸਿੰਘ ਮਿਸਟਰ ਫੇਅਰਵੈਲ ਅਤੇ ਜਸਕਮਲ ਕੌਰ ਮਿਸ ਫੇਅਰਵੈਲ ਐਲਾਨੇ ਗਏ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜੇ.ਐਸ. ਰਾਣਾ ਵੱਲੋ ਂਐਮ.ਏ. ਅੰਗ੍ਰੇਜ਼ੀ ਫਾਈਨਲ ਸਮੈਸਟਰ ਦੇ ਇਨਾਂ ਹੋਣਹਾਰ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਵਿਭਾਗ ਮੁਖੀ ਪ੍ਰੋ: ਜਸਰੀਨ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਿਭਾਗ ਤਰਫੋਂ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂਂ ਦਿੱਤੀਆ। ਆਪਣੀ ਸਲਾਨਾ ਰਿਵਾਇਤ ਕਾਇਮ ਰੱਖਦਿਆਂ ਵਿਭਾਗ ਵੱਲੋਂਂ ਹਰੇਕ ਸਮੈਸਟਰ ਦੇ ਹੋਣਹਾਰ ਵਿਦਿਆਰਥੀ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ: ਬਲਰਾਜ ਕੌਰ, ਪ੍ਰੋ: ਹਰੀ ਓਮ ਵਰਮਾ, ਪ੍ਰੋ: ਸੰਦੀਪ ਆਹੂਜਾ, ਡਾ: ਚਰਨਜੀਤ ਸਿੰਘ, ਪ੍ਰੋ: ਗੀਤਾਂਜਲੀ ਮਹਾਜਨ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।

No comments: