BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖ਼ਾਲਸਾ ਕਾਲਜ ਦੇ ਇਕਨਾਮਿਕਸ ਵਿਭਾਗ ਵੱਲੋ 'ਵਿਦਾਇਗੀ ਪਾਰਟੀ'

ਜਲੰਧਰ 23 ਅਪ੍ਰੈਲ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜਏਟ ਇਕੋਨੋਮਿਕਸ ਵਿਭਾਗ ਦੇ ਆਖਰੀ ਡਿਗਰੀ ਜਮਾਤ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਵ'ਧੁਚੜ ਕੇ ਹਿੱਸਾ ਲਿਆ। ਮਾਡਲਿਗ, ਗੀਤਕਾਰੀ, ਨਾਚ ਪੇਸ਼ਕਾਰੀ ਤੋਂ ਬਾਅਦ ਹਰਜਿੰਦਰ ਸਿਘ ਮਿਸਟਰ ਫੇਅਰਵੈਲ ਅਤੇ ਰਾਬਿਯਾਪ੍ਰੀਤ ਕੌਰ ਮਿਸ ਫੇਅਰਵੈਲ ਅਤੇ ਸੁਰਭੀ ‘Ray of Simplicity’ ਅਤੇ ਦੀਪਸ਼ੀਖਾ ਮਿਸ ਚਾਰਮਿੰਗ ਐਲਾਨੇ ਗਏ। ਇਸ ਮੌਕੇ ਕਾਲਜ ਦੇ ਪ੍ਰਿਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋ ਐਮ.ਏ. ਇਕਨਾਮਿਕਿਸ ਫਾਈਨਲ ਸਮੈਸਟਰ ਦੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਵਿਭਾਗ ਮੁਖੀ ਪ੍ਰੋ: ਨਵਦੀਪ ਕੌਰ ਨੇ ਵੀ ਵਿਦਿਆਰਥੀਆ ਨੂੰ ਵਿਭਾਗ ਤਰਫੋਂ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂ ਦਿੱਤੀਆ। ਇਸ ਮੌਕੇ ਡਾ. ਐਸ.ਐਸ. ਬੈਂਸ, ਪ੍ਰੋ. ਸਰਬਜੀਤ ਕੌਰ ਅਤੇ ਹੋਰ ਵਿਭਾਗ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।

No comments: