BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੇ ਪੀ. ਜੀ. ਡਿਪਾਰਟਮੈਂਟ ਆਫ ਕਾਮਰਸ ਅਤੇ ਫੈਸ਼ਨ ਡਿਜਾਈਨਿੰਗ ਡੀਪਾਰਟਮੈਂਟ ਵਲੋਂ ਫੈਅਰਵੈਲ ਪਾਰਟੀ

ਜਲੰਧਰ 21 ਅਪ੍ਰੈਲ (ਬਿਊਰੋ)- ਅੱਜ ਮਿਤੀ 21.04.2016 ਨੂੰ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੇ ਪੀ. ਜੀ. ਡਿਪਾਰਟਮੈਂਟ ਆਫ ਕਾਮਰਸ ਅਤੇ ਫੈਸ਼ਨ ਡਿਜਾਈਨਿੰਗ ਡੀਪਾਰਟਮੈਂਟ ਵਲੋਂ ਫੈਅਰਵੈਲ ਪਾਰਟੀ ਕਰਵਾਈ ਗਈ। ਇਹ ਪਾਰਟੀ ਫਾਈਨਲ ਯੀਅਰ ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਆਯੋਜਿਤ ਕੀਤੀ ਗਈ। ਇਸ ਪਾਰਟੀ ਵਿੱਚ ਵਿਦਿਆਰਥਣਾਂ ਨੇ ਗਰੁਪ ਡਾਂਸ, ਭੰਗੜਾ, ਮਾਡਲਿੰਗ ਅਤੇ ਸੋਲੋ ਡਾਂਸ ਆਦਿ ਦੀ ਪਰਫੋਮੈਂਸ ਦਿੱਤੀ ਗਈ। ਇਸ ਫੇਅਰਵੈਲ ਪਾਰਟੀ ਦੌਰਾਨ ਅੰਜਲੀ (ਕਾਮਰਸ ਡਿਪਾਰਟਮੈਂਟ) ਨੂੰ ਮਿਸ LKCW ਘੋਸ਼ਿਤ ਕੀਤਾ ਗਿਆ, I st Runner up ਨਮਰਤਾ (ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ) ਅਤੇ II Runner up ਦਾ Tag Jatinder (ਕਾਸਮੀਟੋਲੋਜੀ ਡਿਪਾਰਟਮੈਂਟ) ਦੁਆਰਾ ਪ੍ਰਾਪਤ ਕੀਤਾ ਗਿਆ। ਇਸਦੇ ਨਾਲ ਹੀ ਬੈਸਟ Catwalk ਦਾ ਖਿਤਾਬ ਪ੍ਰੀਆ (ਕਾਮਰਸ ਵਿਭਾਗ) ਅਤੇ ਟਾਈਟਲ ਵਖਰਾ ਸਵੈਗ ਸੁਮਨਪ੍ਰੀਤ (ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ) ਨੇ ਹਾਸਿਲ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਕੀਤੀ। ਪ੍ਰੋਫੈਸਰ ਜ਼ਸਵਿੰਦਰ ਕੌਰ, ਹੈਡ ਪੀ. ਜੀ. ਡਿਪਾਰਟਮੈਂਟ ਆਫ ਕਾਮਰਸ, ਪ੍ਰੋਫੈਸਰ ਕੁਲਦੀਪ ਕੌਰ, ਹੈਡ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਦੌਰਾਨ ਦੋਵਾਂ ਵਿਭਾਗਾਂ ਦੇ ਸਟਾਫ ਮੈਂਬਰ ਵੀ ਮੌਜੂਦ ਸਨ।

No comments: