BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ ਦੇ 13 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ

ਜਲੰਧਰ 4 ਅਪ੍ਰੈਲ (ਬਿਊਰੋ)- ਜੱਟ ਸਿੱਖ ਕੌਂਸਲ (ਰਜਿ.) ਵਲੋਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ 13 ਵਿਦਿਆਰਥੀਆਂ ਨੂੰ 70,000/- ਰੁਪਏ ਦੇ ਸਕਾਲਰਸ਼ਿਪ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ ਸਰਦਾਰਨੀ ਬਲਬੀਰ ਕੌਰ, ਪ੍ਰਧਾਨ, ਕਾਲਜ ਗਵਰਨਿੰਗ ਕੌਂਸਲ ਨੇ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਇਹ ਸਕਾਲਰਸ਼ਿਪ ਪਿਛਲੇ ਤਿੰਨ ਸਾਲ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਇਕ ਚੰਗਾ ਉਪਰਾਲਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਹੋਣਹਾਰ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇਨ੍ਹਾਂ ਵਿਦਿਆਰਥੀਆਂ ਤੋਂ ਆਸ ਕਰਦਾ ਹਾਂ ਕਿ ਇਹ ਅਗੱਲੇ ਨਤੀਜਿਆਂ ਵਿਚ ਵੀ ਚੰਗੀਆਂ ਪੁਜੀਸ਼ਨਾਂ ਹਾਸਲ ਕਰਨਗੇ। ਇਸ ਸਮਾਗਮ ਵਿਚ ਸ. ਦੀਪਇੰਦਰ ਸਿੰਘ ਪੁਰੇਵਾਲ, ਵਾਈਸ ਪ੍ਰਧਾਨ ਗਵਰਨਿੰਗ ਕੌਂਸਲ, ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਸ. ਜਗਦੀਪ ਸਿੰਘ ਸ਼ੇਰਗਿੱਲ ਮੈਂਬਰ ਗਵਰਨਿੰਗ ਕੌਂਸਲ, ਸ. ਸੁਖਵਿੰਦਰ ਸਿੰਘ ਲਾਲੀ, ਗਵਰਨਿੰਗ ਸਕੱਤਰ, ਜੱਟ ਸਿੰਘ ਕੌਂਸਲ, ਸ. ਪਰਮਿੰਦਰ ਸਿੰਘ ਹੇਅਰ, ਸ. ਸਰਬਜੋਤ ਸਿੰਘ ਲਾਲੀ, ਸ. ਹਰਪ੍ਰਭਪਾਲ ਸਿੰਘ ਬਸਰਾ, ਸ. ਆਰ.ਐਸ. ਗਿੱਲ, ਸ. ਕੰਵਰਬਲਜੀਤ ਸਿੰਘ ਮਲੀ, ਜੋਗਿੰਦਰ ਸਿੰਘ, ਸ. ਤਰਲੋਚਨ ਸਿੰਘ ਹੇਅਰ ਮੈਂਬਰ ਜੱਟ ਸਿੰਘ ਕੌਂਸਲ ਵੀ ਇਸ ਸਮੇਂ ਹਾਜ਼ਰ ਸਨ। ਇਸ ਸਮੇਂ ਅਨੂਪ ਕੌਰ (ਐਮ.ਕਾਮ), ਜਸਪ੍ਰੀਤ ਕੌਰ (ਐਮ.ਐਸ.ਸੀ. ਮੈਥ), ਲਵਲੀਨ ਕੌਰ (ਐਮ.ਐਸ.ਸੀ. ਮੈਥ),  ਹਰਵਿੰਦਰ ਕੌਰ, (ਬੀ.ਐਸ.ਸੀ. ਬਾਇਓਟੈਕ), ਕਮਲਜੀਤ ਸਿੰਘ (ਐਮ.ਐਸ.ਸੀ. ਮੈਥ), ਗੁਰਜੰਤ ਸਿੰਘ (ਐਮ.ਐਸ.ਸੀ. ਫਿਜਿਕਸ) ਤਰਨਦੀਪ ਕੌਰ (ਬੀ.ਐਸ.ਸੀ. ਇਕਨਾਮਿਕਸ), ਸੁਖਮੀਤ ਕੌਰ (ਬੀ.ਐਸ.ਸੀ. ਬਾਇਓਟੈਕ), ਰਮਨਦੀਪ ਕੋਰ (ਬੀ.ਐਸ.ਸੀ. ਬਾਇਓਟੈਕ), ਗੁਰਵਿੰਦਰ ਸਿੰਘ (ਬੀ.ਬੀ.ਏ.), ਮਨਪ੍ਰੀਤ ਕੌਰ (ਬੀ.ਬੀ.ਏ.), ਗੁਰਪ੍ਰੀਤ ਕੌਰ (ਡੀ.ਸੀ.ਏ.) ਅਤੇ ਸੰਦੀਪ ਕੌਰ (ਬੀ.ਕਾਮ ਪ੍ਰੋਫੈਸ਼ਨਲ) ਵਿਦਿਆਰਥੀਆਂ ਨੇ ਸਕਾਲਰਸ਼ਿਪ ਪ੍ਰਾਪਤ ਕੀਤੇ। ਇਸ ਮੌਕੇ ਕਾਲਜ ਪ੍ਰੋ. ਤਵਿੰਦਰ ਪਾਲ ਕੌਰ ਡੀਨ ਅਕਾਦਮਿਕ ਅਫੇਅਰਜ਼, ਪ੍ਰੋ. ਜੇ.ਐਸ. ਰਾਣਾ ਰਜਿਸਟਰਾਰ, ਪ੍ਰੋ. ਸੁਖਵਿੰਦਰ ਕੌਰ ਰਾਏ, ਮੁਖੀ ਹਿਸਟਰੀ ਵਿਭਾਗ ਵੀ ਸ਼ਾਮਲ ਸਨ।

No comments: