BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਦੇ ਜਸ਼ਨ-ਏ-ਰੁਖਸਤ ਵਿਚ ਕੁਮਾਰੀ ਕਰਿਸ਼ਮਾ ਬਣੀ ਮਿਸ ਐਸ. ਡੀ. 2016

ਜਲੰਧਰ 19 ਅਪ੍ਰੈਲ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ ਦੇ ਬੀ. ਏ., ਬੀ. ਕਾਮ, ਬੀ. ਐਸ. ਸੀ., ਬੀ. ਸੀ. ਏ, ਭਾਗ ਤੀਜਾ ਅਤੇ ਐਮ. ਐਸ. ਸੀ. ਆਈ. ਟੀ., ਐਮ. ਬੀ. ਆਈ. ਟੀ. ਦੇ ਵਿਦਾਈ ਸਮਾਰੋਹ ਜਸ਼ਨ-ਏ-ਰੁਖਸਤ ਵਿਚ ਹੋਈ ਮਾਡਲਿੰਗ ਵਿਚ ਕੁਮਾਰੀ ਕਰਿਸ਼ਮਾ ਨੇ ਮਿਸ ਐਸ. ਡੀ. ਦਾ ਖਿਤਾਬ ਜਿਤਿਆ। ਮਿਸ ਐਲੀਗੇਂਟ ਕੁਮਾਰੀ ਅਕਾਂਕਸ਼ਾ ਬਣੀ ਅਤੇ ਮਿਸ ਗਾਰਜੀਅਸ ਕੁਮਾਰੀ ਸ਼ਿਵਾਨੀ ਸ਼ਰਮਾ ਚੁਣੀ ਗਈ। ਕੁਮਾਰੀ ਪਾਯਲ ਨੂੰ ਬੈਸਟ ਸਮਾਇਲ਼ ਅਤੇ ਕੁਮਾਰੀ ਪੱਲਵੀ ਨੂੰ ਬੈਸਟ ਹੇਅਰ ਸਟਾਈਲ਼ ਦਾ ਇਨਾਮ ਦਿੱਤਾ ਗਿਆ। ਇਸ ਸਮਾਰੋਹ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾਂ ਸਨ। ਸਮਾਰੋਹ ਦੇ ਇੰਚਾਜ ਪੰਜਾਬੀ ਵਿਭਾਗ ਦੇ ਮੁਖੀ ਐਸੋਸੀਏਟ ਪ੍ਰੋ. ਸ਼੍ਰੀਮਤੀ ਦਵਿੰਦਰ ਜੋਹਲ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸਵਾਗਤ ਕੀਤਾ। ਕੁਮਾਰੀ ਹਿਮਾਨੀ ਨੇ ਭਾਗ ਦੂਜੇ ਦੇ ਵਿਦਿਆਰਥੀਆਂ ਵਲੋਂ ਭਾਗ ਤੀਜੇ ਦੇ ਵਿਦਿਆਰਥੀਆਂ ਨੁੰ ਸ਼ੁਭਕਾਮਨਾਵਾਂ ਦਿੱਤੀਆ ਅਤੇ ਵਿਦਾ ਹੋਣ ਵਾਲੀਆਂ ਵਿਦਿਆਰਥਣਾਂ ਵਲੋਂ ਕਾਲਜ ਦੀ ਹੈੱਡ ਗਰਲ ਕੁਮਾਰੀ ਸੋਨਾਲੀ, ਕੁਮਾਰੀ ਲਵਲੀਨ ਅਤੇ ਕੁਮਾਰੀ ਜੈਸਮੀਨ ਨੇ ਆਪਣੇ ਮਨ ਦੇ ਭਾਵ ਵਿਅਕਤ ਕੀਤੇ। ਇਸ ਸਮਾਰੋਹ ਵਿਚ ਸਟੇਜ ਸੱਕਤਰ ਦੀ ਭੂਮਿਕਾ ਅਸਿਸਟੈਂਟ ਪ੍ਰੋ. ਸ਼੍ਰੀਮਤੀ ਦਿਵਿਆ ਬੂਧੀਆ ਗੁਪਤਾ ਅਤੇ ਕੁਮਾਰੀ ਸ਼ਾਇਨਾ ਸ਼ਰਮਾ ਅਤੇ ਵਿਦਿਆਰਥਣਾਂ ਵਿਚੋਂ ਕੁਮਾਰੀ ਹਿਮਾਨੀ ਅਤੇ ਕੁਮਾਰੀ ਪ੍ਰਿਅੰਕਾ ਨੇ ਕੀਤਾ।

No comments: