BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਨੇ ਅੰਤਰ ਕਾਲਜ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ

ਜਲੰਧਰ 18 ਅਪ੍ਰੈਲ (ਬਿਊਰੋ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਨੇ ਅੰਤਰ ਕਾਲਜ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ। ਜਿਸ ਦੇ ਮੁਖ ਮਹਿਮਾਨ ਸ਼੍ਰੀਮਤੀ ਨੀਨਾ ਬੰਡਾਰੀ ਪਤਨੀ ਸ਼੍ਰੀ ਕੇ. ਡੀ. ਡੰਡਾਰੀ ਜੀ ਸਨ  ਤੇ ਗੇਸਟ ਆਫ ਆਨਰ ਸ਼੍ਰੀਮਤੀ ਸੁਦੇਸ਼ ਸਹਿਗਲ ਸਨ। ਕਾਲਜ ਦੇ ਪ੍ਰਿੰਸੀਪਲ  ਡਾ. ਕਿਰਨ ਅਰੋੜਾ ਤੇ ਕਾਸਮੋਟੋਲੋਜੀ ਵਿਭਾਗ ਦੇ ਕੋਆਰਡੀਨੇਟਰ ਸ਼੍ਰੀਮਤੀ ਸੁਦੇਸ਼ ਸਹਿਗਲ ਨੇ ਮਹਿਮਾਨਾਂ ਦਾ ਪੁਲਾਂ ਨਾਲ ਸਵਾਗਤ ਕੀਤਾ। ਮਹਿੰਦੀ, ਫੇਸ ਆਰਟ, ਹੇਅਰ ਸਟਾਈਲ, ਨੇਲ ਆਰਟ, ਬਰਾਈਡਲ ਮੇਕਅਪ ਆਦਿ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਐਚ. ਐਮ. ਵੀ., ਬੀ. ਡੀ. ਆਰੀਆ, ਸੇਂਟ ਸੋਲਜਰ, ਹਿੰਦੂ ਕੰਨਿਆ ਕਾਲਜ, ਕਪੂਰਥਲਾ ਪੀ. ਟੀ. ਐਮ. ਆਰੀਆ ਕਾਲਜ, ਨੂਰਮਹਿਲ, ਜਨਤਾ ਕਾਲਜ, ਕਰਤਾਰਪੁਰ ਨਟ ਉਤਸ਼ਾਹਪੂਰਵਕ ਭਾਗ ਲਿਆ। ਇਹਨਾਂ ਪ੍ਰਤੀਯੋਗਿਤਾਵਾਂ ਲਈ ਨਿਰਨਾਇਕ ਦੀ ਭੂਮਿਕਾ ਸ਼੍ਰਮਤੀ ਡੇਜੀ ਮਾਨ, ਸ਼੍ਰੀਮਤੀ ਗੀਤਾ ਕਹੋਲ ਨੇ ਨਿਭਾਈ। ਇਸ ਮੋਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਦੇ ਆਰਟ ਦੀ ਬੇਹਦ ਪ੍ਰਸ਼ੰਸਾ ਕੀਤੀ। ਉੱਵਰਆਲ ਟ੍ਰਾਫੀ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਨੇ ਪ੍ਰਾਪਤ ਕੀਤੀ।

No comments: