BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੀਨੂੰ ਤੇ ਮੇਅਰ ਵੱਲੋਂ ਨੰਗਲਸ਼ਾਮਾਂ ਵਿੱਚ ਲੱਖਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਜੰਡੂ ਸਿੰਘਾ/ਪਤਾਰਾ 7 ਅਪ੍ਰੈਲ (ਅਮਰਜੀਤ ਸਿੰਘ ਜੀਤ)-ਅੱਜ ਪਿੰਡ ਨੰਗਲਸ਼ਾਮਾਂ ਵਿੱਚ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਅਤੇ ਮੇਅਰ ਜਲੰਧਰ ਸੁਨੀਲ ਜੋਤੀ ਨੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੋਰ ਤੇ ਕੀਤਾ। ਇਸ ਮੋਕੇ ਤੇ ਕੋਸਲਰ ਬਲਵੀਰ ਸਿੰਘ ਬਿੱਟੂ ਅਤੇ ਸਾਥੀਆਂ ਵੱਲੋਂ ਟੀਨੂੰ ਅਤੇ ਮੇਅਰ ਸੁਨੀਲ ਜੋਤੀ ਨੂੰ ਫੁੱਲਾਂ ਦੀਆਂ ਮਾਲਵਾਂ ਪਹਿਨਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੋਕੇ ਤੇ ਕੋਸਲਰ ਬਲਵੀਰ ਸਿੰਘ ਬਿੱਟੂ ਨੇ ਦਸਿਆ ਕਿ ਸ਼੍ਰੀ ਪਵਨ ਟੀਨੂੰ ਅਤੇ ਮੇਅਰ ਨੇ ਪਿੰਡ ਨੰਗਲ ਸ਼ਾਮਾਂ ਦੇ ਵਾਰਡ ਨੰਬਰ 11 ਅਤੇ ਪੂਰੇ ਪਿੰਡ ਦੀ ਫਿਰਨੀ ਨੂੰ ਜਾਂਦੀ ਸੜਕ, ਪੱਥਰ ਲੁੱਕ ਪਾਉਣ ਲਈ 52 ਲੱਖ 25 ਹਜਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਅਤੇ ਢਿੱਲਵਾਂ ਰੋਡ ਤੇ ਭਗਵਾਨ ਵਾਲਮਿਕੀ ਧਰਮਸ਼ਾਲਾਂ ਦੀ ਚਾਰਦੀਵਾਰੀ ਲਈ ਵਾਲਮਿਕੀ ਭਾਈਚਾਰੇ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ। ਸ. ਬਿੱਟੂ ਨੇ ਦਸਿਆ ਕਿ ਪਵਨ ਟੀਨੂੰ ਨੇ ਪਿੰਡ ਵਾਸੀਆਂ ਨਾਲ ਵਾਇਦਾ ਕੀਤਾ ਕਿ ਪਿੰਡ ਵਿੱਚ ਇੰਨਟਰਲੋਕਿੰਗ ਟਾਇਲ ਲਗਾਉਣ ਦੇ ਕੰਮ ਦੇ ਟੈਂਡਰ ਪਾਸ ਹੋ ਚੁੱਕੇ ਹਨ, ਜਿਨਾਂ ਲਈ 65 ਲੱਖ ਦੇ ਕਰੀਬ ਰਕਮ ਜਲਦ ਨੰਗਲ ਸ਼ਾਮਾਂ ਦਾ ਵਿਕਾਸ ਹੋਵੇਗਾ। ਇਸ ਮੋਕੇ ਤੇ ਜਰਨੈਲ ਸਿੰਘ, ਕਰਨੈਲ ਸਿੰਘ, ਹਰਵਿੰਦਰ ਸਿੰਘ ਫੁੱਲ, ਮਨਜੀਤ ਸਿੰਘ, ਤਰਲੋਕ ਸਿੰਘ, ਸੁਖਦੇਵ, ਪੰਡਿਤ ਰਮੇਸ਼ ਚੰਦਰ, ਐਕਸੀਅਨ ਚਮਨ ਲਾਲ, ਜੇ.ਈ ਬੱਬਰ, ਅਤੇ ਹੋਰ ਹਾਜਰ ਸਨ।

No comments: