BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋਹਰਾ ਪੰਜਾਬ ਕੇਸਰੀ ਸ਼ਹੀਦ ਊਧਮ ਸਿੰਘ ਯਾਦਗਾਰੀ ਟੂਰਨਾਮੈਂਟ 9 ਅਪ੍ਰੈਲ ਨੂੰ

ਇਲਾਕੇ ਦੇ 7 ਖਿਡਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
 
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਪ੍ਰਬੰਧਕ ਗੁਰਮੀਤ ਸਿੰਘ ਅਤੇ ਹੋਰ
ਗੁਰੂਹਰਸਹਾਏ, 7 ਅਪ੍ਰੈਲ (ਮਨਦੀਪ ਸਿੰਘ ਸੋਢੀ)- ਸ਼ਹੀਦ ਊਧਮ ਸਿੰਘ ਸਪੋਟਸ ਕਲੱਬ ਗੁਰੂਹਰਸਹਾਏ ਵੱਲੋਂ ਗੁਰੂ ਰਾਮ ਦਾਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਯਾਦਗਾਰੀ ਦੋਹਰੇ ਪੰਜਾਬ ਕੇਸਰੀ ਕੁਸ਼ਤੀ ਦੰਗਲ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਪੰਜਾਬ ਦੇ ਨਾਮੀ ਪਹਿਲਵਾਰ ਲੜਕੇ-ਲੜਕੀਆਂ ਹਿੱਸਾ ਲੈ ਰਹੇ ਹਨ। ਇਹ ਜਾਣਕਾਰੀ ਗੁਰਮੀਤ ਸਿੰਘ ਬਰਾੜ ਮੁੱਖ ਪ੍ਰਬੰਧਕ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ। ਉਨਾਂ ਦੱਸਿਆ ਕਿ ਇਸ ਦੰਗਲ ਵਿਚ ਸ਼ਾਨ-ਏ-ਪੰਜਾਬ, ਸ਼ੇਰ-ਏ-ਪੰਜਾਬ, ਡਿਵਜੀਨ ਬਾਲ ਕੇਸਰੀ ਅਤੇ ਪੰਜਾਬ ਕੇਸਰੀ ਲੜਕੇ ਅਤੇ ਲੜਕੀਆਂ ਦੇ ਖਿਤਾਬਾਂ ਲਈ ਮੁਕਾਬਲੇ ਹੋਣਗੇ। ਅੱਜ ਇਸ ਮੌਕੇ 'ਤੇ ਸ੍ਰੀ ਹੰਸ ਰਾਜ ਕੰਬੋਜ ਪ੍ਰਧਾਨ, ਬਲਦੇਵ ਰਾਜ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸਾਧੂ ਸਿੰਘ ਸੰਧੂ ਖਜਾਨਚੀ, ਦਲੀਪ ਕੁਮਾਰ ਰਿਟ.ਏ.ਆਰ., ਹਰਪਾਲ ਸਿੰਘ ਬੇਦੀ ਚੇਅਰਮੈਨ, ਰੋਹਿਤ ਕੁਮਾਰ ਮੋਂਟੂ ਵੋਹਰਾ ਪ੍ਰਧਾਨ ਨਗਰ ਕੌਂਸਲ, ਕੇਵਲ ਕ੍ਰਿਸ਼ਨ ਕੰਬੋਜ਼ ਬਲਾਕ ਸੰਮਤੀ ਮੈਂਬਰ ਅਤੇ ਬਲਜਿੰਦਰ ਸਿੰਘ ਮੰਗੇਵਾਲੀਆਂ, ਸਰਪੰਚ ਮਨਜੀਤ ਸਿੰਘ ਸਾਉਣਾ ਪ੍ਰਧਾਨ ਸਰਪੰਚ ਯੂਨੀਅਨ ਗੁਰੂਹਰਸਹਾਏ ਹਾਜ਼ਰ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਤਿੰਨ ਪੜਾਅ ਹਨ, ਜਿਸ ਵਿਚ 70 ਕਿਲੋ ਸ਼ਾਨ-ਏ-ਪੰਜਾਬ, 85 ਕਿਲੋ ਸ਼ੇਰ-ਏ-ਪੰਜਾਬ, 85 ਕਿਲੋ ਤੋਂ ਵੱਧ ਨੂੰ ਉਪਰ ਪੰਜਾਬ ਕੇਸਰੀ ਨਾਮ ਦੇ ਖਿਤਾਬੀ ਮੁਕਾਬਲੇ ਹੋਣਗੇ। ਇਸੇ ਤਰਾਂ ਹੀ ਲੜਕੀਆਂ ਓਪਨ ਵੇਟ ਪੰਜਾਬ ਕੇਸਰੀ ਖਿਤਾਬ ਦਾ ਮੁਕਾਬਲਾ ਹੋਵੇਗਾ। ਉਨਾਂ ਦੱਸਿਆ ਕਿ ਪੰਜਾਬ ਵਿਚ ਪਹਿਲੀ ਵਾਰ ਦੋਹਰੇ ਪੰਜਾਬ ਕੇਸਰੀ ਟਾਇਟਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਗੁਰੂਹਰਸਹਾਏ ਵਿਚ ਹੋ ਰਹੇ ਹਨ। ਉਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਅਨੋਖੇ ਢੰਗ ਨਾਲ ਕੀਤੀ ਜਾਵੇਗੀ, ਜਿਸ ਵਿਚ ਊਧਮ ਸਿੰਘ ਚੌਂਕ ਦੇ ਚਨ ਛੂਹ ਕੇ ਜੋਤੀ ਜਗਾ ਕੇ 500 ਤੋਂ ਵੱਧ ਮੋਟਰਸਾਇਕਲ ਸਵਾਰ ਨੌਜਵਾਨ ਅਤੇ 100 ਕਾਰਾਂ ਦਾ ਕਾਫ਼ਲਾ ਮਸ਼ਾਲ ਦੇ ਰੂਪ ਵਿਚ ਸਾਰੇ ਬਜਾਰਾਂ ਵਿਚੋਂ ਹੁੰਦਾ ਹੋਇਆ ਸਟੇਡੀਅਮ ਵਿਖੇ ਪੁੱਜੇਗਾ। ਜੋਤੀ ਜਗਾਉਣ ਦੀ ਰਸਮ ਉਘੇ ਪਹਿਲਵਾਨ ਕੁਲਵੰਤ ਰਾਏ ਕੰਬੋਜ਼ ਜੋ ਕਿ ਕੌਮਨਵੈਲਥ ਖੇਡਾਂ ਵਿਚ ਸਿਲਵਰ ਮੈਡਲ ਜੇਤੂ ਹਨ ਉਹ ਅਦਾ ਕਰਨਗੇ। ਇਸ ਟੂਰਨਾਮੈਂਟ ਵਿਚ ਜੇਤੂ ਖਿਡਾਰੀਆਂ ਨੂੰ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਇਨਾਮਾ ਦੀ ਵੰਡ ਕਰਨਗੇ।

No comments: