BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

298 ਲਾਭਪਾਤਰੀਆਂ ਨੂੰ ਵਰਦੇਵ ਮਾਨ ਵੱਲੋਂ ਸ਼ਗਨ ਰਾਸ਼ੀ ਦੇ ਚੈਕ ਭੇਟ

44 ਲੱਖ 70 ਹਜ਼ਾਰ ਦੀ ਰਾਸ਼ੀ ਦੇ ਵੰਡੇ ਚੈਕ
 
ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਲਾਭਪਾਤਰੀਆਂ ਨੂੰ ਚੈਕ ਵੰਡਦੇ ਵਰਦੇਵ ਸਿੰਘ ਮਾਨ ਅਤੇ ਹੋਰ
ਗੁਰੂਹਰਸਹਾਏ 7 ਅਪ੍ਰੈਲ (ਮਨਦੀਪ ਸਿੰਘ ਸੋਢੀ)- 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਜੋ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦੇ ਕੀਤੇ ਸਨ, ਉਸ ਤੋਂ ਅਕਾਲੀ ਭਾਜਪਾ ਸਰਕਾਰ ਪੂਰੀ ਤਰਾਂ ਖਰੀ ਉਤਰੀ ਹੈ ਅਤੇ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਆਮ ਜਨਤਾ ਨੂੰ ਮਿਲਣ ਵਾਲੀਆਂ ਸਹੂਲਤਾਂ ਅਕਾਲੀ ਭਾਜਪਾ ਸਰਕਾਰ ਦੇ ਨੁਮਾਇੰਦੇ ਘਰ ਘਰ ਜਾ ਕੇ ਲੋਕਾਂ ਨੂੰ ਦੇ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਨੇ ਗੋਲੂ ਕਾ ਮੋੜ ਵਿਖੇ ਸਥਿਤ ਡੇਰਾ ਬਾਬਾ ਭਜਨਗੜ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਦਸੰਬਰ 2015, ਜਨਵਰੀ 2016 ਅਤੇ ਫਰਵਰੀ 2016 ਵਿਚ ਹੋਏ ਲੜਕੀਆਂ ਦੇ ਵਿਆਹ ਦੀ ਸ਼ਗਨ ਸਕੀਮ ਦੀ 15 ਹਜ਼ਾਰ ਰਾਸ਼ੀ ਦੇ ਚੈਕ ਲੜਕੀਆਂ ਦੇ ਮਾਪਿਆਂ ਨੂੰ ਸੌਂਪੇ ਗਏ। ਡੇਰਾ ਬਾਬਾ ਭਜਨਗੜ ਵਿਖੇ ਰੱਖੇ ਗਏ ਇਸ ਪ੍ਰੋਗਰਾਮ ਵਿਚ ਮੁੱਖ 'ਤੌਰ ਤੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਦਰਸ਼ਨ ਸਿੰਘ ਬੇਦੀ ਚੇਅਰਮੈਨ, ਅਮਰਜੀਤ ਸਿੰਘ ਮੰਗੇਵਾਲੀਆ, ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ, ਹਰਪਾਲ ਸਿੰਘ ਬੇਦੀ, ਬਲਜਿੰਦਰ ਸਿੰਘ ਮੰਗੇਵਾਲੀਆ ਪ੍ਰਧਾਨ ਟਰੱਕ ਯੂਨੀਅਨ, ਤਿਲਕ ਰਾਜ ਸਰਪੰਚ ਗੋਲੂ ਕਾ ਮੋੜ, ਮਨਜੀਤ ਸਿੰਘ ਸਾਉਣਾ ਪ੍ਰਧਾਨ ਸਰਪੰਚ ਯੂਨੀਅਨ ਗੁਰੂਹਰਸਹਾਏ ਪਹੁੰਚੇ, ਜਿੰਨਾਂ ਨੇ ਲੋੜਵੰਦ ਲੜਕੀਆਂ ਦੇ ਮਾਪਿਆਂ ਨੂੰ ਸ਼ਗਨ ਸਕੀਮ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ 298 ਲੋੜਵੰਦ ਪਰਿਵਾਰਾਂ ਨੂੰ ਸ਼ਗਨ ਰਾਸ਼ੀ ਦੇ ਚੈਕ ਦਿੱਤੇ ਗਏ ਹਨ, ਜਿਸ ਦੀ ਕੁੱਲ ਰਾਸ਼ੀ ਕਰੀਬ 44 ਲੱਖ 70 ਹਜ਼ਾਰ ਰੁਪਏ ਬਣਦੀ ਹੈ। ਉਨਾਂ ਦੱਸਿਆ ਕਿ ਜੋ ਇਹ ਲੋਕ ਭਲਾਈ ਸਕੀਮ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਹੈ, ਉਸ ਦਾ ਲੋਕਾਂ  ਨੂੰ ਬਹੁਤ ਜ਼ਿਆਦਾ ਲਾਭ ਮਿਲ ਰਿਹਾ ਹੈ ਅਤੇ ਇਸ ਰਾਸ਼ੀ ਨਾਲ ਗਰੀਬ ਪਰਿਵਾਰ ਆਪਣੀ ਲੜਕੀ ਨੂੰ ਲੋੜੀਂਦਾ ਸਮਾਨ ਆਪਣੀ ਲੜਕੀ ਨੂੰ ਖਰੀਦ ਕੇ ਦੇ ਸਕਦੇ ਹਨ। ਸ. ਮਾਨ ਨੇ ਕਿਹਾ ਕਿ ਜੋ ਇਹ ਲੋਕ ਭਲਾਈ ਸਕੀਮਾਂ ਬਾਦਲ ਸਰਕਾਰ ਨੇ ਚਲਾਈਆਂ ਹਨ ਉਸ ਨੂੰ ਕਾਂਗਰਸ ਨੇ 65 ਸਾਲ ਰਾਜ ਕਰਨ ਦੇ ਬਾਵਜੂਦ ਨਹੀਂ ਚਲਾਈਆਂ। ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਪਹੁੰਚੇ ਲੜਕੀਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਬਾਦਲ ਸਰਕਾਰ ਦੀ ਸਕੀਮ ਦੇ ਰਿਹਾ ਹੈ ਉਹ ਬਹੁਤ ਹੀ ਨੇਕ ਭਲਾਈ ਦਾ ਕੰਮ ਹੈ ਅਤੇ ਇਸ ਨੂੰ ਲੋਕ ਕਦੇ ਨਹੀਂ ਭੁੱਲਣਗੇ। ਇਸ ਮੌਕੇ ਜੋਨ ਇੰਚਾਰਜ ਗੁਰਵਿੰਦਰ ਗਿੱਲ, ਜਸ਼ਪ੍ਰੀਤ ਸਿੰਘ ਮਾਨ ਆਈ.ਟੀ.ਸੈਲ ਸ਼ੋ੍ਰਮਣੀ ਅਕਾਲੀ ਦਲ ਫਿਰੋਜ਼ਪੁਰ, ਗੁਰਬਾਜ ਸਿੰਘ ਸਰਪੰਚ ਰੱਤੇ ਵਾਲਾ, ਸ਼ਗਨ ਢੋਟ ਬਾਜੇ ਕੇ, ਮਿੰਟੂ ਬੱਟੀ ਬਾਜੇ ਕੇ, ਨਿਸ਼ੂ ਰੁਕਨਾ ਬਸਤੀ, ਅੰਮ੍ਰਿਤਪਾਲ ਸਰਪੰਚ ਅਮੀਰਖਾਸ, ਪੰਜਾਬ ਸਿੰਘ ਸਰਪੰਚ ਗਜਨੀ ਵਾਲਾ, ਪਵਨ ਦਾਸ ਸਰਪੰਚ ਅਵਾਣਾ, ਸੰਪੂਰਨ ਸਿੰਘ ਮਲਸੀਆਂ, ਸੋਹਣ ਲਾਲ ਸਰਪੰਚ ਬਾਜੇ ਕੇ, ਬੂਟਾ ਸਿੰਘ ਬਰਾੜ ਝੰਡੂ ਵਾਲਾ,ਗੁਰਦਾਸ ਸਿੰਘ ਮਾਨ ਚੱਕ ਸੁਹੇਲੇ ਵਾਲਾ, ਹਰਦੇਵ ਸਿੰਘ ਸਰਪੰਚ ਨਿੱਝਰਾ, ਹਸ਼ਮਤ ਰਾਏ ਸਰਪੰਚ ਮੋਰਾਂ ਵਾਲਾ, ਦੀਪੂ ਥਿੰਦ ਮੋਰਾਂ ਵਾਲਾ, ਜਨਕ ਰਾਜ ਠੇਕੇਦਾਰ, ਰਾਜੇਸ਼ ਹਾਂਡਾ ਪਿੰਡੀ, ਸੋਨੂੰ ਪੰਜੇ ਕੇ, ਹਰੀ ਚੰਦ ਸਰਪੰਚ, ਪੇ੍ਰਮ ਚੰਦ ਸਰਪੰਚ ਪੀਰ ਮੁਹੰਮਦ, ਅਮਰੀਕ ਚੰਦ ਬੂੰਗੀ, ਗੁਰਮੇਜ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ ਸਰਪੰਚ ਆਤੂ ਵਾਲਾ, ਜੋਗਿੰਦਰ ਸਿੰਘ ਸਰਪੰਚ ਪਿੱਪਲੀ ਚੱਕ, ਹਰਵਿੰਦਰ ਸਿੰਘ ਸਰਪੰਚ ਨਿਧਾਨਾ  ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਨਾਲ ਮੌਜੂਦ ਸਨ।

No comments: