BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਨੂੰ ਸੁਚੱਜਾ ਬਣਾਉਣ ਦੀ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ: ਡਾ.ਜੌਹਲ

ਜਲੰਧਰ 4 ਅਪ੍ਰੈਲ (ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿਚ ਡਿਗਰੀ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀ ਜੀਵਨ ਦੇ ਇਸ ਅਹਿਮ ਪੜਾਅ ਦੀ ਅਗਵਾਈ ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਸਤਿਕਾਰਯੋਗ, ਅੇਸ.ਐਸ.ਜੌਹਲ ਹੁਰਾਂ ਨੇ ਕੀਤੀ।ਇਸ ਸਮਾਗਮ ਵਿਚ ਪੋਸਟ ਗ੍ਰੈਜੂਏਸ਼ਨ ਅਤੇ ਗੈ੍ਰਜੂਏਸ਼ਨ ਦੇ 500 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਕਨਵੋਕੇਸ਼ਨ ਦਾ ਆਰੰਭ ਅਕਾਦਮਿਕ ਪ੍ਰੋਸੈਸ਼ਨ ਨਾਲ਼ ਹੋਇਆ। ਉਪਰੰਤ ਕਾਲਜ ਪ੍ਰਿੰ.ਡਾ.ਗੁਰਜੰਟ ਸਿੰਘ ਹੁਰਾਂ ਨੇ ਮੁੱਖ ਮਹਿਮਾਨ ਚਾਂਸਲਰ ਸਾਹਿਬ, ਦੂਜੇ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਅਤੇ ਨਾਲ਼ ਹੀ ਕਾਲਜ ਦੀ ਸਲਾਨਾ ਪ੍ਰਗਤੀ ਰਿਪੋਰਟ ਪੜੀ ।ਉਨ੍ਹਾਂ ਆਖਿਆ ਕਿ ਕਾਲਜ ਵਿਦਿਆਰਥੀਆਂ ਨੇ ਇਸ ਵਾਰ ਹਰ ਖੇਤਰ ਵਿਚ ਚੰਗੀਆਂ ਮੱਲਾਂ ਮਾਰੀਆਂ ਹਨ। ਕਾਲਜ ਦੀ ਐੱਮ.ਕਾਮ.ਦੀ ਵਿਦਿਆਰਥਣ ਯੂਨੀਵਰਸਿਟੀ ਵਿਚ ਫ਼ਸਟ ਰਹੀ।ਐੱਮ.ਬੀ.ਏ ਅਤੇ ਐੱਮ.ਸੀ.ਏ.ਦੇ ਵਿਦਿਆਰਥੀਆਂ ਨੇ ਵੀ ਯੂਨੀਵਰਸਿਟੀ ਮੈਰਿਟ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਲੱਗਭੱਗ ਸਾਰੀਆਂ ਹੀ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਜ਼ਿਲਾ ਭਰ ਵਿਚ ਪੁਜ਼ੀਸ਼ਨਾਂ ਰਹੀਆਂ ਹਨ।ਇਸੇ ਤਰ੍ਹਾਂ ਕਾਲਜ ਯੂਥ ਫ਼ੈਸਟੀਵਲ ਵਿਚ ਕਾਲਜ ਦੇ ਵਿਦਿਆਰਥੀਆਂ ਇੰਟਰ ਕਾਲਜ ਅਤੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿਚ ਵੀ ਮੋਹਰਲੇ ਸਥਾਨਾਂ ਤੇ ਰਹੇ ਹਨ। ਖੇਡਾਂ ਦੇ ਖੇਤਰ ਵਿਚ ਵੀ ਕਾਲਜ ਦੀਆਂ ਅਹਿਮ ਪ੍ਰਾਪਤੀਆਂ ਹਨ। ਇਸ ਉਪਰੰਤ ਵਿਧੀਵਤ ਢੰਗ ਨਾਲ਼ ਸਤਿਕਾਰਯੋਗ ਚਾਂਸਲਰ ਸਾਹਿਬ ਹੁਰਾਂ ਨੇ ਸਭ ਤੋਂ ਪਹਿਲਾਂ ਐਮ.ਏ., ਐੱਮ.ਸੀ.ਏ,ਐੱਮ.ਐੱਸ.ਸੀ.(ਆਈ.ਟੀ.) ਅਤੇ ਐੱਮ.ਕਾਮ, ਐਮ.ਬੀ.ਏ., ਉਪਰੰਤ ਬੀ.ਏ, ਬੀ.ਸੀ.ਏ., ਬੀ.ਕਾਮ., ਬੀ.ਐੱਸ.ਸੀ., ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਤੋਂ ਬਾਅਦ ਡਾ.ਐਸ.ਐਸ. ਜੌਹਲ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਵਿਚ ਬੋਲਦਿਆਂ ਆਖਿਆ ਕਨਵੋਕੇਸ਼ਨ ਵਿਦਿਆਰਥੀ ਜੀਵਨ ਦਾ ਇੱਕ ਅਹਿਮ ਪੜਾਅ ਹੁੰਦਾ ਹੈ। ਇਸ ਜਗ੍ਹਾ ਤੇ ਪਹੁੰਚ ਕੇ ਵਿਦਿਆਰਥੀ ਨੇ ਹੁਣ ਤੱਕ ਜੋ ਸਿੱਖਿਆ ਹੁੰਦਾ ਹੈ ਉਸਨੂੰ ਅਮਲੀ ਜਾਮਾ ਪਹਿਨਾਉਣ ਦਾ ਸਮਾਂ ਹੁੰਦਾ ਹੈ। ਵਿਦਿਆਰਥੀਆਂ ਦੁਆਰਾ ਗ੍ਰਹਿਣ ਕੀਤੀ ਸਿੱਖਿਆ ਸਿਰਫ ਉਨ੍ਹਾਂ ਦੇ ਭਵਿੱਖ ਨੂੰ ਹੀ ਰੋਸ਼ਨ ਨਹੀਂ ਕਰਦੀ ਬਲਕਿ ਉਨ੍ਹਾਂ ਨੂੰ ਚੰਗੇ ਸ਼ਹਿਰੀ ਵੀ ਬਣਾਉਦੀ ਹੈ। ਇਸ ਸਮੇਂ ਜਦੋਂ ਕਿ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਵਿਚ ਬਹੁਤ ਗਿਰਾਵਟ ਆ ਰਹੀ ਹੈ  ਜ਼ਰੂਰਤ ਹੈ ਵਿਦਿਆਰਥੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧਰਮ ਜਾਤੀ ਬੋਲੀ ਦੇ ਅਧਾਰ ਤੇ ਹੋ ਰਹੀਆਂ ਵੰਡੀਆਂ ਤੋਂ ਸੁਚੇਤ ਹੋਣ ਲਈ ਆਖਿਆ। ਉਨ੍ਹਾਂ ਨੇ ਅਧਿਆਪਕਾ ਨੂੰ ਸੰਬੌਧਨ ਕਰਦਿਆ ਆਖਿਆ ਕਿ ਸਮਾਜ ਨੂੰ ਸੁਚੱਜੇ ਬਣਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਸਿਰ ਹੈ ਇਸ ਲਈ ਅਧਿਆਪਕ ਆਪਣੇ ਫਰਜ ਪਹਿਚਾਨਣ। ਉਨ੍ਹਾਂ ਨੇ ਕਿਹਾ ਕਿ ਯੁਨੀਵਰਸਿਟੀ ਪੰਜਾਬ ਦੇ ਪਿੰਡਾਂ ਦੇ ਨੌਜੁਆਨਾਂ ਨੂੰ ਮਿਆਰੀ ਵਿਦਿਆ ਦੇਣ ਦਾ ਹਰ ਸੰਭਵ ਯਤਨ ਕਰ ਰਹੀ ਹੈ।ਅਮਰਦੀਪ ਕਾਲਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਨੌਜੁਆਨ ਹੀ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ।ਇਸ ਮੌਕੇ ਤੇ ਕਾਲਜ ਦੇ ਬਾਨੀ ਸ.ਗੁਰਚਰਨ ਸਿੰਘ ਸ਼ੇਰਗਿੱਲ ਹੁਰਾਂ ਨੇ ਹਾਜ਼ਰ ਹੋ ਕੇ ਸਮਾਗਮ ਦੀ ਸ਼ੋਭਾ ਵਿਚ ਵਾਧਾ ਕੀਤਾ। ਕਾਲਜ ਦੀ ਇਸ ਕਨਵੋਕੇਸ਼ਨ ਵਿਚ ਯੂਨੀਵਰਸਿਟੀ ਰਿਜ਼ਨਲ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾ ਦੇ ਡਾਇਰੈਕਟਰ/ਪ੍ਰਿੰਸੀਪਲ ਡਾ.ਜੀ.ਐੱਸ.ਵਿਰਕ, ਡਾ.ਦਲਜੀਤ ਸਿੰਘ ਕਾਲਜ ਦੇ ਸਾਬਕਾ ਪ੍ਰਿੰ. ਸੁਰਜੀਤ ਸਿੰਘ ਭੱਟੀ ਪ੍ਰਿੰਸੀਪਲ ਪ੍ਰੇਮ, ਪ੍ਰਿੰ.ਸਨੇਹ ਅਗਨੀਹੋਤਰੀ, ਪ੍ਰਿੰ ਕੁਲਵਰਨ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਤੇ ਇੰਗਲੈਡ ਤੋਂ ਕਾਲਜ ਦੇ ਦਾਨੀ ਸੱਜਣ ਸ. ਸੁਰਿੰਦਰ ਸਿੰਘ ਢੀਂਡਸਾ ਸ੍ਰੀ ਹਰਮੇਸ਼ਪਾਲ, ਸ.ਹਰਿੰਦਰ ਸਿੰਘ ਬੀਸਲਾ ਵੀ ਹਾਜ਼ਰ ਹੋਏ। ਇਨ੍ਹਾਂ ਤੋਂ ਬਿਨ੍ਹਾਂ ਸ.ਸੁਖਦੀਪ ਸਿੰਘ ਸ਼ੁਕਾਰ, ਸ.ਗੁਰਦਿਆਲ ਸਿੰਘ ਸ਼ੇਰਗਿੱਲ ਅਤੇ ਮਨਧੀਰ ਚੱਠਾ ਅਤੇ ਦੇਵਕੀ ਨੰਦਨ ਕਿੰਗ ਹੁਰਾਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਮਾਗਮ ਦੇ ਅੰਤ ਵਿਚ ਕਨਵੋਕੇਸ਼ਨ ਦੇ ਕੋ-ਆਰਡੀਨੇਟਰ ਪ੍ਰੋ.ਸ਼ਮਸ਼ਾਦ ਅਲੀ ਹੁਰਾਂ ਨੇ ਸਾਰਿਆ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ.ਨਿਰਦੋਸ਼ ਕੌਰ ਨੇ ਸੁੱਚਜੇ ਢੰਗ ਨਾਲ਼ ਕੀਤਾ।

No comments: