BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਉਤੇ ਗਲਤ ਅਲਾਰਮ ਵੱਜਣ ਨਾਲ ਫਲਾਈਟਾਂ ਰੁਕੀਆਂ-ਥੋੜੇ ਸਮੇਂ ਬਾਅਦ ਫਿਰ ਬਹਾਲ

ਆਕਲੈਂਡ ਏਅਰਪੋਰਟ ਦਾ ਗਲਤ ਅਲਾਮਰ ਵੱਜਣ 'ਤੇ ਇਕ ਦ੍ਰਿਸ਼।
ਆਕਲੈਂਡ-4 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਉਤੇ ਅੱਜ ਸ਼ਾਮ 7 ਕੁ ਵਜੇ ਗਲਤ ਧੂੰਆ ਅਲਾਰਮ ਵੱਜਣ ਕਾਰਨ ਹਫਰਾ-ਤਫਰਾ ਪੈ ਗਈ। ਏਅਰਪੋਰਟ ਦੇ ਬਹੁਤ ਸਾਰੇ ਹਿੱਸਿਆਂ ਨੂੰ ਜਿੱਥੇ ਖਾਲੀ ਕਰਵਾ ਲਿਆ ਗਿਆ ਉਤੇ ਕੁਝ ਸਮੇਂ ਲਈ ਫਲਾਈਟਾਂ ਵੀ ਰੁਕ ਗਈਆਂ। ਜਹਾਜ਼ਾਂ ਦੇ ਵਿਚ ਸਵਾਰੀਆਂ ਚੜਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਥੋੜੇ ਸਮੇਂ ਬਾਅਦ ਪਾਇਆ ਗਿਆ ਕਿ ਅਲਾਰਮ ਗਲਤ ਵੱਜ ਗਿਆ। ਇਸ ਤੋਂ ਬਾਅਦ ਸਾਰੀਆਂ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਗਈਆਂ। ਇਸ ਗਲਤ ਅਲਾਰਮ ਦਾ ਕਾਰਨ ਉਪਕਰਨ ਦੇ ਵਿਚ ਨੁਕਸ ਪੈਣਾ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਸ਼ਸ਼ੋਪੰਜ ਦੇ ਵਿਚ ਫਸੇ ਰਹੇ ਕਿਉਂਕਿ ਸਾਰੇ ਗੇਟ ਆਦਿ ਬੰਦ ਕਰ ਦਿੱਤੇ ਗਏ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ।

No comments: