BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਰਮਦਾਸ ਵਿਖੇ ਇੱਕ ਮੀਟਿੰਗ ਹੋਈ

ਭਾਰਤੀ ਜਨਤਾ ਪਾਰਟੀ ਦੇ ਕਾਰਕੂੰਨ ਮੀਟਿੰਗ ਦੌਰਾਨ।
ਅੰਮ੍ਰਿਤਸਰ 01 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਇੱਕ ਵਿਸੇਸ਼ ਇਕੱਤਰਤਾ ਹੋਈ ਜਿਸ ਦੀ ਪ੍ਰਧਾਨਗੀ ਮੰਡਲ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਕੱਲੋਮਾਹਲ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰ: ਗੁਰਪਾਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ਼ ਯੋਜਨਾ ਤਹਿਤ ਗਰੀਬਾਂ ਨੂੰ ਸ਼ਹਿਰਾ ਤੇ ਕਸਬਿਆ ਵਿੱਚ ਕੱਚੇ ਕੋਠਿਆ ਤੋਂ ਪੱਕੇ ਕੋਠੇ ਬਣਾ ਕੇ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਪਿੰਡ ਪਿੰਡ ਜਾ ਕੇ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਰੁਜਗਾਰਾਂ ਨੂੰ ਰੋਜਗਾਰ ਦੇਣ ਲਈ ਵੱਖ ਸਕੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਨੌਜਵਾਨ ਆਪਣੀ ਰੋਟੀ ਰੋਜੀ ਕਮਾ ਸਕਣ। ਸ੍ਰ: ਗੁਰਪਾਲ ਸਿੰਘ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਝੂਠ ਬੋਲਣ ਤੋਂ ਸਿਵਾਏ ਹੋਰ ਕੁੱਝ ਨਹੀ ਕਰ ਸਕਦੀ ਤੇ ਇਨ੍ਹਾਂ ਦੇ ਏਜੰਟਾਂ ਨੂੰ ਲੋਕ ਮੂੰਹ ਨਹੀ ਲਾ ਰਹੇ। ਇਸ ਮੌਕੇ ਸੂਬਾ ਕਾਰਜਕਰਨੀ ਕਮੇਟੀ ਮੈਂਬਰ ਅਮਰਜੀਤ ਸੋਨੀ, ਸ਼ਹਿਰੀ ਪ੍ਰਧਾਨ ਨੱਥਾ ਸਿੰਘ ਪ੍ਰਸ਼ੋਤਮ ਲਾਲ, ਸੁੱਚਾ ਸਿੰਘ, ਵਰਿੰਦਰ ਕੁਮਾਰ ਧੰਮੀ, ਸੰਦੀਪ ਸਿੰਘ ਕੱਲੋਮਾਹਲ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਬਖਸੀਸ਼ ਸਿੰਘ, ਨਿਰਮਲ ਸਿੰਘ, ਦਿਆਲ ਸਿੰਘ ਆਦਿ ਮੋਜੂਦ ਸਨ।

No comments: