BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੋਈ ਵਿੰਗ ਦੀ ਹੋਈ ਮੀਟਿੰਗ

ਗੁਰੂਹਰਸਹਾਏ, 1 ਅਪ੍ਰੈਲ (ਮਨਦੀਪ ਸਿੰਘ ਸੋਢੀ) : ਗੁਰੂਹਰਸਹਾਏ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਸੋਈ ਦੀ ਮੀਟਿੰਗ ਮਾਨ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਸੋਈ ਨੀਟਾ ਜਗਦੀਪ ਮਾਨਕਟਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨਾਂ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਤੇ ਉਨਾਂ ਨੂੰ ਸਰਕਾਰ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਨੌਜਵਾਨਾਂ ਵਿਚ ਜੋ ਉਤਸ਼ਾਹ ਸੀ ਉਹ ਦੇਖਣ ਵਾਲਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋਸ਼ਲ ਨੈਟਵਰਕ 'ਤੇ ਸੰਗਰਾਮ ਹੋਣ ਦੀ ਨੀਤੀ ਅਪਣਾਈ। ਸੋਸ਼ਲ ਨੈਟਵਰਕਿੰਗ ਵਿਚ ਸ. ਵਰਦੇਵ ਸਿੰਘ ਨੋਨੀ ਮਾਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਤੇ ਉਨਾਂ ਦੀ ਜਿੱਤ ਇਸ ਵਾਰ ਪੱਕੀ ਹੈ, ਪੰਜਾਬ ਦੇ ਲੋਕਾਂ ਨੇ ਪਿਛਲੇ 9 ਸਾਲਾਂ ਵਿਚ ਹੋਏ ਵਿਕਾਸ ਨੂੰ ਦੇਖਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੀ ਹੈਟਰਿਕ ਮਾਰਨ ਦਾ ਮਨ ਬਣਾਇਆ ਹੋਇਆ ਹੈ। ਉਨਾਂ ਕਿਹਾ ਕਿ ਹੁਣ ਲੋੜ ਹੈ ਤਾਂ ਸਿਰਫ਼ ਵਿਰੋਧੀ ਧਿਰ ਦੇ ਕੂੜ ਪ੍ਰਚਾਰ ਤੋਂ ਬਚਣ ਦੀ। ਇਸ ਮੌਕੇ ਮੀਟਿੰਗ ਵਿਚ ਆਸ਼ੂ ਸਿਕਰੀ, ਸੰਨੀ ਅਰੋੜਾ, ਅਜੇ ਸਿਕਰੀ, ਲਵ ਮੋਂਗਾ, ਸਾਹਿਲ ਬਿੰਦਰਾ, ਗੁਰਸਿਮਰਨ ਸਿੰਘ, ਅਮਨ ਸੰਧੂ, ਹਰਜੀਤ ਸਿੰਘ ਤੋਂ ਇਨਾਵਾ ਹੋਰ ਆਗੂ ਮੌਜੂਦ ਸਨ।

No comments: