BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਆਯੋਜਿਤ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿਕ 119 ਵੱਲੋਂ ਆਰਚੀਕੋਲੋਜੀਕਲ ਮਿਉਜਿਅਮ, ਸਾਧੂ ਆਸ਼ਰਮ ਵਿਖੇ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਤੇ ਇੱਕ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਲਾਇੰਸ ਕਲੱਬ ਦੇ ਗਵਰਨਰ ਐਲੀ ਅਸ਼ੋਕ ਪੁਰੀ, ਪੰਜਾਬ ਯੁਨੀਵਰਸਿਟੀ ਡਿਪਾਰਟਮੈਂਟ ਸਾਧੂ ਆਸ਼ਰਮ ਦੇ ਚੇਅਰਪਰਨ ਪ੍ਰੋ. ਕ੍ਰਿਸ਼ਨਾ ਸੈਣੀ, ਪ੍ਰੋ. ਕ੍ਰਿਸ਼ਨ ਮੁਰਾਰੀ, ਮਿਊਜਿਅਮ ਦੇ ਇੰਚਾਰਜ਼ ਸਰਬਜੀਤ ਕੁਮਾਰ ਅਤੇ ਵੀ.ਡੀ.ਜੀ 1 ਐਲੀ ਕਮਲ ਕੇ. ਵਰਮਾ ਨੇ ਕੀਤੀ। ਵਿਚਾਰ ਗੋਸ਼ਟੀ ਵਿੱਚ ਪ੍ਰੋ. ਪ੍ਰਭਾਤ ਸਿੰਘ ਨੇ ਦੱਸਿਆ ਕਿ ਅੱਜ ਦੇ ਸਮਾਜ ਵਿੱਚ ਪੁਰਾਤਨ ਸੰਸਕ੍ਰਿਤੀ ਨੂੰ ਪਹਿਚਾਨਣਾ ਅਗਾਂਹਵਧੂ ਮਨੁੱਖ ਦੀ ਪਹਿਲੀ ਲੋੜ ਹੈ। ਚੇਅਰਪਰਸਨ ਪ੍ਰੋ. ਕ੍ਰਿਸ਼ਨਾ ਸੈਣੀ ਅਤੇ ਪ੍ਰੋ. ਕ੍ਰਿਸ਼ਨ ਮੁਰਾਰੀ ਜੀ ਨੇ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਵੱਖ-ਵੱਖ ਸਮੇਂ ਤੇ ਭਾਰਤੀ ਸੰਸਕ੍ਰਿਤੀ ਨਾਲ ਜੁੜੀਆਂ ਹੋਈਆਂ ਕਾਰਗੁਜਾਰੀਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਸ਼੍ਰੀ ਸਰਬਜੀਤ ਕੁਮਾਰ ਨੇ ਪਿਛਲੇ ਸਮੇਂ ਵਿੱਚ ਲੋਕਾਂ ਵੱਲੋਂ ਵੱਧ ਤੋਂ ਵੱਧ ਦਿਲਚੱਸਪੀ ਦਿਖਾਉਣ ਲਈ ਕੀਤੇ ਜਾਂਦੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਉਪਰੰਤ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਵਿਸ਼ਵ ਵਿੱਚ ਭਾਰਤੀ ਸੰਸਕ੍ਰਿਤੀ ਦਾ ਆਪਣਾ ਸਥਾਨ ਹੈ, ਦੱਖਣੀ ਭਾਰਤ ਦੀਆਂ ਖੋਜਾਂ ਵਿੱਚ ਪੁਰਾਤੱਤਵ ਵਿਭਾਗ ਵੱਲੋਂ ਕੀਤੇ ਕੰਮਾਂ ਨੂੰ ਵਿਸ਼ਵ ਪੱਧਰੀ ਪਹਿਚਾਣ ਮਿਲੀ ਹੈ। ਉਤਰੀ ਭਾਰਤ ਵਿੱਚ ਹੁਸ਼ਿਆਰਪੁਰ ਦਾ ਇਹ ਮਿਉਜਿਅਮ ਦੱਸਵੀ-ਗਿਆਰਵੀਂ ਸਦੀ ਦਾ ਇੱਕ ਨਿਵੇਕਲਾ ਕੰਮ ਸਾਡੇ ਸਾਹਮਣੇ ਆਇਆ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਨਾਲ ਜੋੜ ਕੇ ਭਾਰਤੀ ਪਰੰਪਰਾਵਾਂ ਦਾ ਸਨਮਾਨ ਵਧਾਈਏ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਵੀ.ਡੀ.ਜੀ 1 ਕਮਲ ਕੇ. ਵਰਮਾ ਨੇ ਕੀਤਾ। ਇਸ ਮੌਕੇ ਤੇ ਆਰਚੀਕੋਲੋਜੀ ਮਿਊਜਿਆਮ ਦੇ ਇੰਚਾਰਜ ਸਰਬਜੀਤ ਕੁਮਾਰ ਅਤੇ ਵਿਭਾਗ ਦੇ ਸਾਧੂ ਰਾਮ ਤੇ ਅਮਰਜੀਤ ਸਿੰਘ ਨੂੰ ਵਿਸ਼ੇਸ਼ ਕਾਰਜਾਂ ਲਈ ਸਨਮਾਨਤ ਕੀਤਾ ਗਿਆ।

No comments: