BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਗਮਪੁਰਾ ਗੁਰਦੁਆਰਾ ਸਾਹਿਬ ਪਾਪਾਕੁਰਾ ਵਿਖੇ ਭਾਈ ਸੁਖਵਿੰਦਰ ਸਿੰਘ ਦਾ ਨਵਾਂ ਰਾਗੀ ਜੱਥਾ ਪਹੁੰਚਿਆ

15 ਤੋਂ 17 ਅਪ੍ਰੈਲ ਤੱਕ ਵਿਸਾਖੀ ਦਿਹਾੜੇ 'ਤੇ ਵਿਸ਼ੇਸ਼ ਅਖੰਠ ਪਾਠ
ਭਾਈ ਸੁਖਵਿੰਦਰ ਸਿੰਘ ਦਾ ਨਵਾਂ ਰਾਗੀ ਜੱਥਾ।
ਆਕਲੈਂਡ-9 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੇਗਮਪੁਰਾ ਗੁਰਦੁਆਰਾ ਸਾਹਿਬ ਵਿਖੇ ਭਾਈ ਸੁਖਵਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਤੇ ਭਾਈ ਸਹਿਜਦੀਪ ਸਿੰਘ (ਤਬਲਾ ਵਾਦਕ) ਦਾ ਰਾਗੀ ਜੱਥਾ ਪਹੁੰਚ ਗਿਆ ਹੈ। ਕੱਲ ਇਨਾਂ ਦਾ ਪਹਿਲਾ ਕੀਰਤਨ ਦੀਵਾਨ ਹੋਵੇਗਾ। ਇਹ ਜੱਥਾ ਅਗਲੇ 6 ਮਹੀਨਿਆਂ ਤੱਕ ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਵੱਜੋਂ ਸੇਵਾ ਕਰੇਗਾ। ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ 15 ਅਪ੍ਰੈਲ ਨੂੰ ਸ੍ਰੀ ਅਖੰਠ ਪਾਠ ਸਵੇਰੇ 10 ਵਜੇ ਆਰੰਭ ਕੀਤੇ ਜਾ ਰਹੇ ਹਨ ਜਿਨਾਂ ਦੇ ਭੋਗ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ।  ਸਮੂਹ ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।

No comments: