BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਨੇ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਪਿੰਡ ਮੋਠਾਂ ਦੇ ਸਰਕਾਰੀ ਮਿਡਲ ਸਕੂਲ ਚੇ ਵਿਦਿਆਰਥੀਆਂ ਨੂੰ ਵਰਦੀਆ ਦੀ ਵੰਡ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਹੋਰ ਜਿੰਮੇਵਾਰ ਪਤਵੰਤੇ
ਗੁਰੂੁਹਰਸਹਾਏ 25 ਅਪ੍ਰੈਲ (ਮਨਦੀਪ ਸੋਢੀ) ਸਿੱਖਿਆ ਤੇ ਭਲਾਈ ਵਿਭਾਗ ਪੰਜਾਬ ਵੱਲੋ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਚੇ ਪੜ੍ਹ ਰਹੇੇ ਐਸ.ਸੀ. ਤੇ ਬੀ.ਪੀ.ਐਲ. ਕਾਰਡ ਧਾਰਕਾਂ ਦੇ ਪਰਿਵਾਰਾਂ ਦੇ ਬੱਚਿਆਂ  ਨੂੰ ਦਿੱਤੀਆ ਜਾ ਰਹੀਆ ਮੁਫਤ ਸਕੂਲ ਵਰਦੀਆਂ ਦੀ ਵੰਡ ਅੱਜ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਪਿੰਡ ਮੋਠਾਂ ਵਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਛੇਵੀਂ ਤੋ ਅਠਵੀਂ ਕਲਾਸ ਦੇ 82 ਵਿਦਿਆਥੀਆ ਵਿੱਚ ਕੀਤੀ ਇਸ ਮੋਕੇ ਸਕੂਲ਼ੀ ਵਿਦਿਆਰਥੀਆ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਨੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਨੂੰ ਸਹੀ ਢੰਗ ਨਾਲ ਵਰਤਣ ਦਾ ਲੈਕਚਰ ਵੀ ਦਿੱਤਾ ਸਕੂਲੀ ਵਿਦਿਆਰਥੀਆ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਸਕੂਲੀ ਸਟਾਫ ਵੱਲੋ ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਇਸ ਮੋਕੇ ਉਹਨਾ ਨਾਲ ਪਿੰਡ ਦੀ ਸਮੁੱਚੀ ਪੰਚਾਇਤ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਤੋ ਇਲਾਵਾ ਮਾਸਟਰ ਰਾਜੀਵ ਕੁਮਾਰ ਮਨੋਜ ਕੁਮਾਰ,ਦਾਰਾ ਸਿੰਘ,ਮੁਖਤਿਆਰ ਸਿੰਘ, ਮੈਡਮ ਕੀਰਤੀ, ਗੁਰਦੇਵ ਸਿੰਘ, ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ ਬਾਦਲ, ਭਗਵਾਨ ਸਿੰਘ, ਗੁਰਜੰਟ ਸਿੰਘ, ਸਰਦਾਰਾ ਸਿੰਘ ਨੰਬਰਦਾਰ, ਦਲਜੀਤ ਸਿੰਘ ਕਪੂਰ ਆਦਿ ਪਤਵੰਤੇ ਹਾਜਰ ਰਹੇ।

No comments: