BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਛੇਵਾਂ ਦਿਨ

ਜਲੰਧਰ 30 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਛੇਵੇਂ ਦਿਨ ਡਾ. ਬਾਬਾ ਵੀ.ਕੇ.ਐਸ. ਪੋਟੂਕੁੱਚੀ, ਜੰਮੂ ਯੂਨੀਵਰਸਿਟੀ, ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਐਫ.ਡੀ.ਪੀ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ,  ਡਾ. ਏਕਤਾ ਖੋਸਲਾ ਅਤੇ ਪੋz. ਜਯੋਤਿ ਕੌਲ ਨੇ ਰਿਸੋਰਸ ਪਰਸਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਉਹਨਾਂ ਨੇ “ਫੰਡਾਮੇਂਟਲ ਆੱਫ ਪਾਰਟੀਕਲ ਫਿਜ਼ਿਕਸ ਏਂਡ ਦੇਅਰ ਡਿਟੇਕਸ਼ਨ” ਵਿਸ਼ੇ ਤੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਣੁ ਦੀ ਖੋਜ ਅਤੇ ਉਸਦੇ ਘਟਕ ਤੱਤਵਾਂ: ਪੋ੍ਰਟੋਨ ਅਤੇ ਨਯੂਟ੍ਰੋਨਜ਼ ਜੋਕਿ 'ਕਵਾਰਕਜ਼' ਵਿੱਚ ਉਪਵਿਭਾਜਿਤ ਹੁੰਦੇ ਹਨ, ਉਹਨਾਂ ਦੀ ਵਿਸ਼ੇਸ਼ਤਾਂਵਾ ਦਾ ਵਿਸਤਾਰਪੂਰਵਕ ਵਰਨਣ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਹਿਗਜ਼ ਬੋਸੋਨ ਦੀ ਖੋਜ ਤੇ ਚਰਚਾ ਕਰਦੇ ਹੋਏ 'ਲਾਰਜ ਕੋਲਾਇਡਰ' ਦੇ ਪ੍ਰਯੋਗਾਂ ਦੇ ਵਿਕਾਸ ਤੇ ਵਿਸ਼ੇਸ਼ ਟਿੱਪਣੀ ਕੀਤੀ। ਦੂਜੇ ਸੈਸ਼ਨ ਵਿੱਚ ਉਨ੍ਹਾਂ ਨੇ 'ਨਯੂਟ੍ਰੀਨੋ ਆੱਕਸੀਲੇਸ਼ਨਜ ਅਤੇ ਫਿਜ਼ਿਕਸ ਬਿਯਾਂਡ ਸਟੈਂਡਰਡ ਮਾੱਡਲ' ਵਿਸ਼ੇ ਤੇ ਚਰਚਾ ਕਰਦੇ ਹੋਏ 'ਸਿਂਕੋ੍ਰਟੋਨ ਅਤੇ ਕੋਲਾਇਡਰ' ਦੇ ਵਿਭਿੰਨ ਪ੍ਰਕਾਰਾਂ ਦਾ ਵਰਨਣ ਕੀਤਾ। ਤੀਜ਼ੇ ਸੈਸ਼ਨ ਵਿੱਚ ਡਾ. ਸ਼ਾਂਤਨੂ ਮੈਤੀ, ਫਿਜਿਕਸ ਵਿਭਾਗ, ਆਈ.ਐਸ.ਆਈ ਕੋਲਕਤਾ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਉਹਨਾਂ 'ਕਵਾਂਟਮ ਟ੍ਰਾਂਸਪੋਰਟ ਵਿੱਚ ਲੋਡਾਯਮੇਂਸ਼ਨਲ ਸਿਸਟਮ' ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਐਫ.ਡੀ.ਪੀ ਦੇ ਪ੍ਰਬੰਧਕਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

No comments: