BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਨਸਟੀਚਿਊਸ਼ਨ ਨੇ ਟ੍ਰੈਫਿਕ ਦੀ ਜਾਗਰੂਕਤਾ ਲਈ ਬਣਾਈ ਸ਼ਾਰਟ ਫਿਲਮ

  • ਪੁਲਿਸ ਕਮਿਸ਼ਨਰ, ਏ.ਡੀ.ਸੀ.ਪੀ. ਟ੍ਰੈਫਿਕ ਅਤੇ ਸੀਟੀ ਗਰੁੱਪ ਦੇ ਚੇਅਰਮੈਨ ਨੇ ਰਿਲੀਜ਼ ਕੀਤੀ ਫਿਲਮ
  • ਸ਼ਾਰਟ ਫਿਲਮ ਦਿਖਾ ਕੇ ਜਲੰਧਰ ਦੇ ਹਰ ਨਾਗਰਿਕ ਨੂੰ ਕੀਤਾ ਗਿਆ ਜਾਗਰੂਕ - ਸੀ. ਪੀ.
ਜਲੰਧਰ 29 ਅਪ੍ਰੈਲ (ਬਿਊਰੋ)- ਸੀਟੀ ਗਰੁੱਪ ਆਫ ਇੰਨਸਟੀਚਿਊਸ਼ਨ ਦੇ ਪੱਤਰਕਾਰੀ ਅਤੇ ਜੰਨ ਸੰਚਾਰ ਦੇ ਵਿਦਿਆਰਥੀਆਂ ਨੇ ਟ੍ਰੈਫਿਕ ਸਬੰਧੀ ਜਾਗਰੂਕਤਾ ਲਈ ਸ਼ਾਰਟ ਫਿਲਮ ਬਣਾਈ ਹੈ। ਸ਼ੁਕਰਵਾਰ ਨੂੰ ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. ਟ੍ਰੈਫਿਕ ਕੁਲਵੰਤ ਸਿੰਘ ਅਹੀਰ ਅਤੇ ਏ.ਸੀ.ਪੀ. ਟ੍ਰੈਫਿਕ ਡਾ. ਰਿਚਾ ਅਗਨੀਹੋਤਰੀ ਨੇ ਸੀਟੀ ਗਰੁੱਪ ਆਫ ਇੰਨਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨਾਲ ਸ਼ਾਰਟ ਫਿਲਮ ਨੂੰ ਰਿਲੀਜ਼ ਕੀਤਾ। ਇੱਥੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਅਤੇ ਵਾਇਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸੀਟੀ ਗਰੁੱਪ ਵੱਲੋ ਟ੍ਰੇਫਿਕ ਪੁਲਿਸ ਨੂੰ ਸ਼ਾਰਟ ਫਿਲਮ, ਲੈਪਟਾਪ ਅਤੇ ਪ੍ਰੋਜੇਟਰ ਦਿੱਤਾ, ਤਾ ਜੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਵਿੱਚ ਪਹਿਲਾਂ ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ ਨੇ ਪੱਤਰਕਾਰੀ ਅਤੇ ਜੰਨ ਸੰਚਾਰ ਦੇ ਵਿਦਿਆਰਥੀਆਂ ਨੂੰ ਸ਼ਾਰਟ ਫਿਲਮ ਬਨਾਉਣ ਦਾ ਕਾਰਨ ਪੁੱਛਿਆ ਤਾਂ ਵਿਦਿਆਰਥੀਆਂ ਨੇ ਕਿਹਾ ਕਿ ਭਾਰਤ ਵਿੱਚ ਹਰ ਇੱਕ ਮਿੰਟ ਵਿੱਚ ਇਕ ਵਿਅਕਤੀ ਦੀ ਮੌਤ ਸੜਕ ਹਾਦਸੇ ਨਾਲ ਹੁੰਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਨਾ ਨਾ ਕਰਨਾ ਹੈ। ਇਸੇ ਨੂੰ ਧਿਆਨ ਚ ਰੱਖ ਕੇ ਇਹ ਸ਼ਾਰਟ ਫਿਲਮ ਬਣਾਈ ਗਈ ਹੈ। ਇਸ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਨਾ ਨਾ ਕਰਨ ਵਾਲੇ ਲੋਕਾਂ ਨੂੰ ਦੁਰਘੱਟਨਾ ਦਾ ਸ਼ਿਕਾਰ ਹੁੰਦੇ ਦਿਖਾਇਆ ਗਿਆ ਹੈ, ਤਾਂ ਕਿ ਲੋਕ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਹੋ ਸਕਣ।
ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ ਨੇ ਵਿਦਿਆਰਥੀਆਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਨਾ ਨਾ ਕਰਨਾ ਇੱਕ ਲਾਪਰਵਾਹੀ ਹੈ, ਜਿਸ ਵਿੱਚ ਮੌਤ ਵੀ ਹੋ ਸਕਦੀ ਹੈ। ਵਿਦਿਆਰਥੀਆਂ ਨੇ ਸ਼ਾਰਟ ਫਿਲਮ ਵਿੱਚ ਬਿਲਕੁਲ ਸਹੀ ਦਿਖਾਇਆ ਹੈ ਕਿ ਹਰ ਇੱਕ ਮਿੰਟ ਵਿੱਚ ਇੱਕ ਮੌਤ ਸੜਕ ਦੁਰਘਟਨਾ ਦੇ ਕਾਰਨ ਹੋ ਰਹੀ ਹੈ। ਮਤਲਬ ਇੱਕ ਘੰਟੇ ਵਿੱਚ 60 ਅਤੇ ਇੱਕ ਦਿਨ ਵਿੱਚ 1440 ਲੋਕਾਂ ਦੀਆਂ ਮੌਤਾਂ ਦਾ ਕਾਰਨ ਸੜਕ ਦੁਰਘਟਨਾ ਹੀ ਹੈ। ਉਹਨਾਂ ਨੇ ਸ਼ਹਿਰਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਤਿਆਰ ਫਿਲਮ ਨੂੰ ਸ਼ਹਿਰ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵ੍ਹਾਂ 'ਤੇ ਦਿਖਾਇਆ ਜਾਵੇਗਾ, ਤਾਂ ਕਿ ਲੋਕ ਜਾਗਰੂਕ ਹੋ ਸਕਣ।
ਸੀਟੀ ਗਰੁੱਪ ਆਫ ਇੰਨਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਗਰੁੱਪ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਸਮਝਦਾ ਹੈ। ਇਸੇ ਲਈ ਸਮਾਜ ਦੀ ਭਲਾਈ ਲਈ ਇਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ। ਇਹ ਸ਼ਾਰਟ ਫਿਲਮ ਇਸੇ ਦਾ ਇੱਕ ਨਮੂੰਨਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments: