BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ 'ਹੈਲਥ ਐਕਸੋ' ਰਾਹੀਂ ਲੋਕਾਂ ਨੂੰ ਕੀਤਾ ਜਾਗੂਰਿਕ

ਸਪੋਕਨ ਵਰਡਜ਼ ਯੂਥ ਗਰੁੱਪ ਦਾ ਉਪਰਾਲਾ
ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਲੱਗੀ 'ਹੈਲਥ ਐਕਸੋ' ਦੀਆਂ ਤਸਵੀਰਾਂ।
ਆਕਲੈਂਡ-30 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਇਕ ਨਿਵੇਕਲਾ ਉਪਰਾਲਾ ਕਰਦਿਆਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 'ਹੈਲਥ ਐਕਸੋ 2016' ਦਾ ਸਫਲ ਆਯੋਜਿਨ ਕੀਤਾ ਗਿਆ। ਸਵੇਰੇ 10.30 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਸੰਚਾਲਨ ਰੇਡੀਓ ਪੇਸ਼ਕਾਰਾ ਹਰਜੀਤ ਕੌਰ ਵੱਲੋਂ ਕੀਤਾ ਗਿਆ। 200 ਦੇ ਕਰੀਬ ਪਹੁੰਚੇ ਲੋਕਾਂ ਨੂੰ ਸਾਰੀਆਂ ਸਰੀਰਕ ਮੁਸ਼ਕਿਲਾਂ ਸਬੰਧੀ ਜਾਗੂਰਿਕ ਕੀਤਾ ਗਿਆ ਜਿਸ ਦੇ ਵਿਚ ਮਾਹਿਰ ਬੁਲਾਰੇ ਸ਼ਾਮਿਲ ਹੋਏ। ਮੁੱਖ ਰੂਪ ਵਿਚ ਸ਼ੂਗਰ ਸਬੰਧੀ ਗੱਲਬਾਤ, ਏਜ਼ ਕਨਸਰਨ ਵੱਲੋਂ ਬਜ਼ੁਰਗਾਂ ਦੇ ਹੱਕ ਤੇ ਗਤੀਵਿਧੀਆਂ, ਪਿੱਠ ਦੀ ਦਰਦ ਅਤੇ ਭਾਰ ਕਿਵੇਂ ਚੁਕਿਆ ਜਾਵੇ ਬਾਰੇ ਡਾ. ਕੰਵਲਜੀਤ ਸਿੰਘ, ਅੱਗ ਜਾਂ ਕਿਸੇ ਤਰਾਂ ਦੇ ਜਲਣ ਤੋਂ ਬਚਾਅ ਸਬੰਧੀ ਸ੍ਰੀਮਤੀ ਮਿਸ਼ੇਲ ਹੈਨਰੀ, ਦਿਲ ਦੀਆਂ ਬਿਮਾਰੀਆਂ ਸਬੰਧੀ ਯਸ਼ ਚੇੜਾ, ਮਾਨਸਿਕ ਰੋਗਾਂ ਸਬੰਧੀ ਪ੍ਰਕਾਸ਼ ਗਰੋਵਰ, ਮੈਡੀਕਲ ਐਮਰਜੈਂਸੀ ਸਬੰਧੀ  ਸੇਂਟ ਜੋਨਸ, ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ, ਵਾਟਰ ਸੇਫਟੀ ਵੱਲੋਂ ਪਾਣੀ ਵਿੱਚ ਡੁੱਬਣ ਤੋਂ ਬਚਾਅ,  ਡਾ. ਨਾਗੀ ਵੱਲੋਂ ਹੈਲਥ ਸਿਸਟਮ ਬਾਰੇ ਵਿਚਾਰ ਅਤੇ ਹੋਰ ਕਈ ਬੁਲਾਰਿਆਂ ਨੇ ਸਿਹਤ ਸਬੰਧੀ ਵੱਡਮੁੱਲੀ ਜਾਣਕਾਰੀ ਦਿੱਤੀ। ਰੇਡੀਓ ਸਪਾਈਸ, ਕੂਕ ਸਮਾਚਾਰ ਅਤੇ ਪੰਜਾਬੀ ਹੈਰਲਡ ਵੱਲੋਂ ਮੀਡੀਆ ਕਵਰੇਜ ਕੀਤੀ ਗਈ। ਇਨਫਰਮੇਸ਼ਨ ਸਟਾਲ ਲਗਾਉਣ ਵਾਲੇ ਅਦਾਰਿਆਂ ਜਿਨਾਂ ਵਿਚ 'ਹਾਰਟ ਫਾਊਂਡੇਸ਼ਨ, ਉਟਾਹੂਹੂ ਡੈਂਟਲ ਕੇਅਰ, ਓਪਟੋਮੈਟਰੀ, ਬਲੱਡ ਨਿਊਜ਼ੀਲੈਂਡ, ਹੋਪ ਪ੍ਰਗੋਰਾਮ, ਏਜ ਕਨਸਰਨ, ਵਾਟਰ ਸੇਫ, ਸੇਂਟ ਜੋਨਸ, ਟ੍ਰੈਵਲ ਗਲੋਬ, ਬਰਨਜ਼ ਸੁਪੋਰਟ ਗਰੁੱਪ ਅਤੇ ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਬਹੁਤ ਸਾਰੇ ਫ੍ਰੀ ਗਿਵਵੇਅ ਦਿੱਤੇ ਗਏ। ਅੱਜ ਪਰੋਸਿਆ ਜਾਣ ਵਾਲਾ ਖਾਣਾ ਵੀ 'ਹੈਲਥੀ ਫੂਡ' ਦੇ ਰੂਪ ਵਿਚ ਪਰੋਸਿਆ ਗਿਆ ਸੀ, ਜੋ ਕਿ ਲੋਕਾਂ ਨੇ ਬਹੁਤ ਸਲਾਹਿਆ। ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਸਮੇਂ ਪਹੁੰਚੇ ਅਤੇ ਉਨਾਂ ਇਸ ਉਦਮ ਦੀ ਸ਼ਲਾਘਾ ਕੀਤਾ। ਉਨਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਹੈਲਥ ਐਕਸੋ ਦੇ ਵਿਚ ਭਾਗ ਲੈਣ ਵਾਲੇ ਸਾਰੇ ਅਦਾਰਿਆਂ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ ਉਥੇ ਗੁਰਦੁਆਰਾ ਸਾਹਿਬ ਵੱਲੋਂ ਉਨਾਂ ਦਾ ਧੰਨਵਾਦ ਵੀ ਕੀਤਾ ਗਿਆ।

No comments: