BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਆਪ' ਖਿਲਾਫ ਗਲਤ ਟਿੱਪਣੀ ਕਰਨ ਤੋਂ ਪਹਿਲਾਂ ਇੱਕ ਵਾਰ ਸ਼ੀਲਾ ਦਿਕਸ਼ਿਤ ਨੂੰ ਮਿਲ ਆਉਂਣ ਕੈਪਟਨ-ਐਡਵੋਕੇਟ ਨਵੀਨ ਜੈਰਥ

ਹੁਸ਼ਿਆਰਪੁਰ, 2 ਅਪ੍ਰੈਲ (ਤਰਸੇਮ ਦੀਵਾਨਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜਕੱਲ ਮਾਨਸਿਕ ਰੂਪ ਨਾਲ ਪਰੇਸ਼ਾਨ ਨਜਰ ਆ ਰਹੇ ਹਨ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ ਅਤੇ ਅਗਲੇ ਹੀ ਦਿਨ ਉਹ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿੰਦੇ ਹਨ। ਇਹ ਅਲਫਾਜ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਪਾਰਟੀ ਕਾਰਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਕਹੇ। ਕੈਪਟਨ ਦੇ ਹੰਕਾਰ ਤੇ ਬਰਸਦਿਆਂ ਜੈਰਥ ਨੇ ਕਿਹਾ ਕਿ 'ਆਪ' ਦਾ ਪੰਜਾਬ ਵਿੱਚ ਵਜੂਦ ਨਾ ਦੱਸਣ ਵਾਲੇ ਕੈਪਟਨ ਕੁੱਝ ਬੋਲਣ ਤੋਂ ਪਹਿਲਾਂ ਇੱਕ ਵਾਰ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦਿਕਸ਼ਿਤ ਨੂੰ ਜਰੂਰ ਮਿਲ ਕੇ ਆਉਂਣ ਕਿਉਂਕਿ ਪਹਿਲਾਂ ਦਿੱਲੀ ਵਿੱਚ ਸ਼ੀਲਾ ਦਿਕਸ਼ਿਤ ਨੂੰ ਵੀ 'ਆਪ' ਦਾ ਕੋਈ ਵਜੂਦ ਨਜਰ ਨਹੀਂ ਸੀ ਆਉਂਦਾ ਪਰ ਦਿੱਲੀ ਦੀ ਜਨਤਾ ਨੇ ਜਿੱਥੇ 'ਆਪ' ਨੂੰ 70 ਵਿੱਚੋਂ 67 ਸੀਟਾਂ ਜਿਤਵਾਈਆਂ ਸੀ ਉੱਥੇ ਕਾਂਗਰਸ ਦਾ ਆਂਕੜਾ ਜੀਰੋ ਸੀ। ਜੈਰਥ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਹੰਕਾਰ ਨੂੰ ਦੇਖਦਿਆਂ ਉਹਨਾਂ ਨੂੰ ਇੰਝ ਲਗਦਾ ਹੈ ਕਿ ਕੈਪਟਨ ਪੰਜਾਬ ਵਿੱਚ ਵੀ ਕਾਂਗਰਸ ਦਾ ਖਾਤਾ ਨਹੀਂ ਖੁਲਵਾਉਣਾ ਚਾਹੁੰਦੇ। ਐਡਵੋਕੇਟ ਜੈਰਥ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਜਦੋਂ ਵੀ ਜੁਨੂਨ ਅਤੇ ਪੈਸੇ ਦੀ ਜੰਗ ਹੋਈ ਹੈ ਤਾਂ ਜਿੱਤ ਹਮੇਸ਼ਾ ਜੁਨੂਨ ਦੀ ਹੀ ਹੋਈ ਹੈ। ਪੰਜਾਬ ਦੀ ਜਨਤਾ ਦੇ ਜੁਨੂਨ ਦੇ ਚਲਦਿਆਂ ਜਿੱਥੇ 'ਆਪ' ਇੱਕ ਵੱਡੀ ਜਿੱਤ ਵੱਲ ਵੱਧ ਰਹੀ ਹੈ ਉੱਥੇ ਹੀ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਦੇ ਹੰਕਾਰ ਦੇ ਚਲਦਿਆਂ ਇਹ ਪਾਰਟੀਆਂ ਅਰਸ਼ ਤੋਂ ਫਰਸ਼ ਵੱਲ ਆ ਰਹੀਆਂ ਹਨ।  ਉਹਨਾਂ ਕਿਹਾ ਕਿ ਉਂਜ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਮੁੱਖਮੰਤਰੀ ਸਨ ਤਾਂ ਉਹਨਾਂ ਆਪਣੀ ਪਤਨੀ ਪਰਨੀਤ ਕੌਰ ਅਤੇ ਆਪਣੇ ਲੜਕੇ ਰਣਇੰਦਰ ਦੇ ਨਾਮ ਤੇ ਸਵਿਸ ਬੈਂਕਾਂ ਵਿੱਚ ਆਮ ਜਨਤਾ ਦੇ ਕਰੋੜਾਂ ਰੁਪਏ ਲੁੱਟ ਕੇ ਜਮਾਂ ਕਰਵਾਏ ਸੀ ਤਾਂ ਪੰਜਾਬ ਦੀ ਜਨਤਾ ਹੁਣ ਉਹਨਾਂ ਪੈਸਿਆਂ ਦਾ ਵੀ ਹਿਸਾਬ ਮੰਗ ਰਹੀ ਹੈ। ਇਸ ਮੌਕੇ ਤੇ ਪਾਰਟੀ ਦੇ ਸਰਗਰਮ ਮੈਬਰਾਨ ਅਵਤਾਰ ਸਿੰਘ, ਅਜੀਤ ਸਿੰਘ, ਵਰਿੰਦਰ ਸਿੰਘ ਸੈਣੀ, ਐਡਵੋਕੇਟ ਅਰੁਣ ਭਾਰਗਵ, ਦੀਪਕ ਸ਼ਰਮਾ, ਤਰੁਣ ਕਾਲੀਆ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਸੰਜੀਵ ਕੁਮਾਰ, ਗੁਰਜੀਤ ਸਿੰਘ, ਹਰਜੀਤ ਕੁਮਾਰ, ਦਵਿੰਦਰ ਕੁਮਾਰ ਆਦਿ ਹਾਜਿਰ ਸਨ।

No comments: