BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਕੋਠੀ ਵਿੱਚੋਂ ਨੋਜਵਾਨ ਦੀ ਲਾਸ਼ ਮਿੱਲਣ ਨਾਲ ਦਹਿਸ਼ਤ ਦਾ ਮਾਹੋਲ

ਮੰਜੇ ਨਾਲ ਢੋਹ ਲਾਈ ਬੈਠਾ ਹੋਇਆ ਸੀ, ਮ੍ਰਿਤਕ ਯੋਧਾ ਸਿੰਘ
ਆਦਮਪੁਰ ਜੰਡੂ ਸਿੰਘਾ 1 ਅਪ੍ਰੈਲ (ਅਮਰਜੀਤ ਸਿੰਘ)-
ਥਾਨਾ ਮਕਸੂਦਾਂ ਪੁਲਿਸ ਚੋਕੀ ਜੰਡੂ ਸਿੰਘਾ ਦੇ ਖੇਤਰ ਵਿੱਚ ਮੋਜੂਦ ਪੈਟਰੋਲ ਪੰਪ ਸਾਹਮਣੇ ਇੱਕ ਕੋਠੀ ਵਿੱਚੋਂ ਨੋਜਵਾਨ ਦੀ ਬੱਦਬੂ ਮਾਰਦੀ ਲਾਸ਼ ਮਿੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਜਾਣਕਾਰੀ ਦਿੰਦੇ ਏ.ਐਸ.ਆਈ ਸੁਖਵਿੰਦਰਪਾਲ ਸਿੰਘ ਪੁਲਿਸ ਚੋਕੀ ਜੰਡੂ ਸਿੰਘਾ ਨੇ ਦਸਿਆ ਕਿ ਮ੍ਰਿਤਕ ਦੀ ਪਹਿਚਾਣ ਯੋਧਾ ਸਿੰਘ ਪੁੱਤਰ ਸਵ. ਹਰਬੰਸ ਸਿੰਘ 45 ਸਾਲ (ਕੋਮ ਜੱਟ) ਵਾਸੀ ਜੰਡੂ ਸਿੰਘਾ ਵੱਜੋਂ ਹੋਈ ਹੈ। ਜਿਸਦੀ ਲਾਸ਼ ਬਹੁਤ ਹੀ ਬੱਦਬੂ ਮਾਰ ਰਹੀ ਸੀ, ਅਤੇ ਅੰਦਾਜਨ ਕਰੀਬ 8 ਤੋਂ 10 ਦਿਨ ਇਹ ਲਾਸ਼ ਉਸਦੇ ਘਰ ਵਿੱਚ ਬੈਡ ਨਾਲ ਪਈ ਰਹੀ। ਇੰਚਾਰਜ ਨੇ ਦਸਿਆ ਕਿ ਯੋਧੇ ਦੇ ਘਰ ਦੇ ਨਜਦੀਕ ਰਹਿੰਦੀ ਉਸਦੀ ਭਰਜਾਈ ਸਕੱਤਰ ਕੋਰ ਪਤਨੀ ਸਵ. ਜਸਵੰਤ ਸਿੰਘ ਯੋਧੇ ਨੂੰ ਦੇਖਣ ਲਈ ਉਸਦੇ ਘਰ ਗਈ, ਕਿਉਕਿ ਯੋਧਾ ਕਈ ਦਿਨਾਂ ਤੋਂ ਉਸਦੇ ਪਰਿਵਾਰ ਨੂੰ ਮਿਲਿਆ ਨਹੀਂ ਸੀ। ਜਦ ਸਕੱਤਰ ਕੋਰ ਉਸਦੇ ਘਰ ਅੰਦਰ ਦਾਖਲ ਹੋਈ ਤਾਂ ਘਰ ਦੇ ਅੰਦਰੋਂ ਬਹੁਤ ਜਿਆਦਾ ਬੱਦਬੂ ਆ ਰਹੀ ਸੀ। ਉਨਾਂ ਤਰੁੰਤ ਜੰਡੂ ਸਿੰਘਾ ਪੁਲਿਸ ਨੂੰ ਇਤਲਾਹ ਦਿਤੀ, ਮੋਕੇ ਤੇ ਪੁਲਿਸ ਨੇ ਜਾ ਕੇ ਦੇਖਿਆ ਤਾਂ ਅੰਦਰ ਯੋਧੇ ਦੀ ਬੱਦਬੂ ਮਾਰਦੀ ਲਾਸ਼ ਪਈ ਹੋਈ ਸੀ। ਏ.ਐਸ.ਆਈ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਯੋਧਾ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ, ਉਸਦੇ ਤਿਨ ਭਰਾ ਜੋ ਕਿ ਇਸ ਸੰਸਾਰ ਵਿੱਚ ਨਹੀਂ ਹਨ, ਤੇ ਤਿੰਨ ਭੈਣਾਂ ਆਪਣੇ ਸ਼ਹੁੱਰੇ ਘਰ ਹਨ। ਜੰਡੂ ਸਿੰਘਾ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਜਲੰਧਰ ਸਿਵਲ ਹਸਪਤਾਲ ਭੇਜ ਦਿਤਾ ਹੈ।

No comments: