BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਆਪ' ਦੇ ਚੋਣ ਘੋਸ਼ਣਾ ਪੱਤਰ ਦਾ ਇੱਕ ਇੱਕ ਅਲਫਾਜ ਜਨਤਾ ਤੋਂ ਪੁੱਛ ਕੇ ਲਿਖਿਆ ਜਾਵੇਗਾ-ਸ਼ੇਰਗਿੱਲ

ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਸੈਲ ਦੇ ਚੇਅਰਮੈਨ ਹਿੱਮਤ ਸਿੰਘ ਸ਼ੇਰਗਿੱਲ ਨੇ ਅੱਜ ਜਿਲਾ ਬਾਰ ਐਸੋਸਇਏਸ਼ਨ ਹਾਲ ਵਿੱਚ ਵਕੀਲਾਂ ਦੇ ਨਾਲ 'ਆਪ' ਦੇ ਬਨਣ ਵਾਲੇ ਚੁਨਾਵੀ ਘੋਸ਼ਣਾ ਪੱਤਰ ਸੰਬੰਧੀ ਗੱਲਬਾਤ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਜਿਲਾ ਲੀਗਲ ਸੈਲ ਪ੍ਰਮੁੱਖ ਤਜਿੰਦਰ ਬੱਬੀ, ਸੀਨੀਅਰ ਲੀਡਰ ਲਸ਼ਕਰ ਸਿੰਘ ਸਾਂਵਰਾ, ਐਡਵੋਕੇਟ ਰਾਜ ਮੱਲ, ਕਸ਼ਮੀਰ ਮੱਲੀ, ਅਮਰਪਾਲ ਸਿੰਘ ਕਾਕਾ, ਐਡਵੋਕੇਟ ਮਿਨਾਕਸ਼ੀ, ਐਡਵੋਕੇਟ ਅੰਜੂ ਬਾਲਾ, ਅਸ਼ਨਵ ਸਹੋਤਾ, ਵਿੰਸੀ ਮਲਿਕ ਵੀ ਹਾਜਿਰ ਸਨ। ਬੈਠਕ ਨੂੰ ਸੰੰਬੋਧਨ ਕਰਦਿਆਂ ਐਡਵੋਕੇਟ ਸ਼ੇਰਗਿੱਲ ਨੇ ਕਿਹਾ ਕਿ ਉਹ ਵਕੀਲਾਂ ਨਾਲ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਣ ਆਏ ਹਨ ਤਾਕਿ ਉਹਨਾਂ ਸਮੱਸਿਆਵਾਂ ਦੇ ਹੱਲ ਬਾਰੇ 'ਆਪ' ਦੇ ਚੋਣ ਘੋਸ਼ਣਾ ਪੱਤਰ ਵਿੱਚ ਲਿਖਿਆ ਜਾ ਸਕੇ। ਉਹਨਾਂ ਦੱਸਿਆ ਕਿ 'ਆਪ' ਦੇ ਘੋਸ਼ਣਾ ਪੱਤਰ ਦਾ ਇੱਕ-ਇੱਕ ਅਲਫਾਜ ਜਨਤਾ ਤੋਂ ਪੁੱਛ ਕੇ ਲਿਖਿਆ ਜਾਵੇਗਾ ਅਤੇ ਇਸ ਨੂੰ ਜਨਤਾ ਦੇ ਨਾਲ ਇੱਕ ਕਰਾਰ ਦੇ ਤੌਰ ਤੇ ਸਮਝਿਆ ਜਾਵੇਗਾ ਤਾਕਿ ਜਨਤਾ ਦੇ ਨਾਲ ਕਿਸੇ ਕਿਸਮ ਦਾ ਧੋਖਾ ਨਾ ਹੋ ਸਕੇ। ਇਸ ਮੌਕੇ ਤੇ ਜਿਲਾ ਬਾਰ ਐਸੋਸੀਏਸ਼ਨ ਦੇ ਮੈਂਬਰਾਨ ਅਭਿਨਵ ਮਹਿੰਦਰੂ, ਪ੍ਰੇਮ ਪ੍ਰਕਾਸ਼, ਗੁਰਮੇਲ ਸਿੰਘ, ਰਾਜ ਮੱਲ, ਕਰਣ ਕਹੋਲ ਆਦਿ ਨੇ ਸ਼ੇਰਗਿੱਲ ਦੇ ਸਾਹਮਣੇ ਸਿੱਖਿਆ, ਸਿਹਤ, ਕੰਢੀ ਖੇਤਰ, ਬੇਰੋਜਗਾਰੀ ਅਤੇ ਪੰਜਾਬ ਵਿੱਚ ਨਸ਼ੇ ਦੇ ਚਲਨ ਸੰਬੰਧੀ ਕਈ ਸਵਾਲ ਅਤੇ ਸਮੱਸਿਆਵਾਂ ਦਾ ਜਿਕਰ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਿੱਥੇ ਹਿੱਮਤ ਸਿੰਘ ਸ਼ੇਰਗਿੱਲ ਨੇ ਇਹਨਾਂ ਸਮੱਸਿਆਵਾਂ ਨੂੰ ਪਾਰਟੀ ਦੇ ਮੈਨੀਫੈਸੇਟੋ ਵਿੱਚ ਸ਼ਾਮਿਲ ਕਰਨ ਦਾ ਭਰੋਸਾ ਦੁਆਇਆ, ਉੱਥੇ ਹੀ ਉਹਨਾਂ ਨੇ ਦੱਸਿਆ ਕਿ ਅਜਾਦੀ ਤੋਂ ਬਾਅਦ ਸ਼ਾਇਦ ਦਿੱਲੀ ਦੀ ਕੇਜਰੀਵਾਲ ਸਰਕਾਰ ਪਹਿਲੀ ਸਰਕਾਰ ਹੋਵੇਗੀ ਜਿਸਨੇ ਸਿੱਖਿਆ ਅਤੇ ਸਿਹਤ ਸੁਧਾਰ ਵਾਸਤੇ ਆਪਣਾ ਬਜਟ ਦੁੱਗਣਾ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਪਾਰਟੀ ਨੇ ਹਾਲ ਵਿੱਚ ਉਹਨਾਂ ਦੀ ਜਿੰਮੇਦਾਰੀ ਡਾਕਟਰਾਂ ਅਤੇ ਵਕੀਲਾਂ ਨਾਲ ਖਾਸ ਤੌਰ ਤੇ ਮਿਲ ਕੇ ਸਮਾਜ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੀ ਚਰਚਾ ਕਰਨਾ ਅਤੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਾ ਹੈ। ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ. ਧੀਰ ਵੱਲੋਂ ਹਿੱਮਤ ਸਿੰਘ ਸ਼ੇਰਗਿੱਲ ਨੂੰ ਸਨਮਾਨ ਚਿੰਨ ਵੀ ਦਿੱਤਾ ਗਿਆ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬੀ.ਐਸ. ਬਿਲਗਾ, ਵੀ.ਕੇ. ਮੈਨਨ, ਰਿਟਾ. ਡੀ.ਏ. ਅਮਰਜੀਤ ਸਿੰਘ, ਸਜੀਵ ਕਾਂਤ ਸ਼ਰਮਾ, ਏ.ਕੇ. ਗੁਪਤਾ, ਆਰ.ਕੇ. ਭਾਰਦਵਾਜ, ਆਰ.ਕੇ. ਢਾਂਡਾ, ਦੀਪਕ ਸ਼ਰਮਾ, ਆਰ.ਕੇ. ਚਾਵਲਾ, ਜਸਵਿੰਦਰ ਸਿੰਘ, ਤਰੁਣ ਕਾਲੀਆ, ਅਤਿਨ ਚੋਪੜਾ, ਅਤੁਲ ਗਰੋਵਰ, ਮਨੀਸ਼ ਰੱਲਨ, ਆਸ਼ੁਤੋਸ਼ ਸ਼ਰਮਾ ਸਮੇਤ ਕਈ ਮੈਂਬਰ ਹਾਜਿਰ ਰਹੇ।

No comments: