BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਜੋਹਲਾਂ ਸਵਾਗਤੀ ਗੇਟ ਸਾਹਮਣੇ ਸੜਕ ਦੁਰਘਨਾਂ ਵਿੱਚ ਜਖਮੀਂ ਹੋਏ, ਵਿਆਕਤੀ ਦੀ ਮੋਤ

  • ਬੀਤੇ ਦਿਨੀਂ ਰਾਤ ਵੇਲੇ ਕੰਮ ਤੋਂ ਘਰ ਵਾਪਸ ਸਾਇਕਲ ਤੇ ਪਰਤ ਰਹੇ, ਪਿੰਡ ਬੋਲੀਨਾਂ ਦੋਆਬਾ ਦੇ ਮਹਿੰਦਰਜੀਤ ਨੂੰ ਤੇਜ ਰਫਤਾਰ ਕਾਰ ਨੇ ਮਾਰੀ ਸੀ ਟੱਕਰ
  • ਬੀਬੀ ਰਾਤ ਮਹਿੰਦਰਜੀਤ ਬੋਲੀਨਾਂ ਨੇ ਤੋੜਿਆ ਹਸਪਤਾਲ ਵਿੱਚ ਇਲਾਜ ਦੋਰਾਨ ਦੱਮ
ਆਦਮਪੁਰ ਜੰਡੂ ਸਿੰਘਾ 11 ਅਪ੍ਰੈਲ (ਅਮਰਜੀਤ ਸਿੰਘ)- ਬੀਤੇ ਦਿਨੀਂ ਰਾਤ ਕਰੀਬ 10.30 ਵਜੇ ਪਿੰਡ ਢੱਡਾ ਅਤੇ ਜੋਹਲਾਂ ਜਲੰਧਰ ਦੇ ਸਵਾਗਤੀ ਗੇਟ ਸਾਹਮਣੇ ਚੋਰਸਤੇ ਤੇ ਇੱਕ ਤੇਜ ਰਫਤਾਰ ਕਾਰ ਨੇ ਸਾਇਕਲ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਜਖਮੀਂ ਕਰ ਦਿਤਾ ਸੀ। ਜਿਸਨੇ ਬੀਤੀ ਰਾਤ ਰਾਮਾਂਮੰਡੀ ਦੇ ਨਿੰਜੀ ਹਸਪਤਾਲ ਵਿੱਚ ਇਲਾਜ ਦੋਰਾਨ ਦੱਮ ਤੋੜ ਦਿਤਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਰਾਤ ਵੇਲੇ ਮਹਿੰਦਰਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਬੋਲੀਨਾਂ ਦੋਆਬਾ ਜਲੰਧਰ ਕੰਮ ਤੋਂ ਆਪਣੇ ਪਿੰਡ ਬੋਲੀਨਾਂ ਘਰ ਵਾਪਸ ਪਰਤ ਰਿਹਾ ਸੀ। ਜਿਸਨੂੰ ਪਿੰਡ ਢੱਡਾ. ਜੋਹਲਾਂ ਦੇ ਸਵਾਗਤੀ ਗੇਟ ਸਾਹਮਣੇ ਸੜਕ ਪਾਰ ਕਰਦੇ ਸਮੇਂ ਕਾਰ ਨੰਬਰ ਕਾਰ ਨੰਬਰ ਪੀਬੀ07-ਏ.ਜੈਡ-1467 ਨੇ ਟੱਕਰ ਮਾਰ ਦਿਤੀ, ਜੋ ਕਿ ਹੁਸ਼ਿਆਰਪੁਰ ਦੀ ਤਰਫੋਂ ਜਲੰਧਰ ਵੱਲ ਜਾ ਰਹੀ ਸੀ, ਇਸ ਕਾਰ ਨੂੰ ਫਤਿਹ ਸਿੰਘ ਨਾਮਕ ਵਿਆਕਤੀ ਡਰਾਇਵ ਕਰ ਰਿਹਾ ਸੀ, ਅਤੇ ਥਾਨਾ ਪਤਾਰਾ ਇੰਚਾਰਜ ਤਰਸੇਮ ਲਾਲ ਮੁਲਾਜਮਾਂ ਸਮੇਤ ਘਟਨਾਸਥੱਲ ਤੇ ਪੁੱਜੇ ਸਨ ਅਤੇ ਉਨਾਂ ਨੇ ਅਗਲੇਰੀ ਕਾਰਵਾਈ ਕੀਤੀ ਸੀ।

No comments: