BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਜੋਹਲਾਂ ਵਿੱਚ ਮੰਦਬੁੱਧੀ ਬਚਿਆਂ ਲਈ ਵਿਸਾਖੀ ਮੇਲਾ ਕਰਵਾਇਆ

ਡਾ. ਅੰਬੇਡਕਰ ਫਾਉਡੇਂਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਤੱਲਣ, ਐਸ.ਸੀ ਕਮਿਸ਼ਨ ਪੰਜਾਬ ਚੈਅਰਮੈਨ ਸ਼੍ਰੀ ਰਾਜੇਸ਼ ਬਾਘਾ, ਉੱਘੇ ਸਮਾਜ ਸੇਵਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਕੋਸਲਰ ਮੰਨਦੀਪ ਜੱਸਲ, ਜੋਗੀ ਤੱਲਣ ਨੇ ਵਿਸੇਸ਼ ਤੋਰ ਤੇ ਸਮਾਗਮ ਵਿੱਚ ਕੀਤੀ ਸ਼ਿਰਕਤ
ਗੁਰੂ ਨਾਨਕ ਅਨਾਥ ਆਸ਼ਰਮ ਦੇ ਬਚਿਆਂ ਨਾਲ ਮਨਜੀਤ ਬਾਲੀ, ਰਾਜੇਸ਼ ਬਾਘਾ, ਪ੍ਰੋੋਫੈਸਰ ਹਰਬੰਸ ਸਿੰਘ ਬੋਲੀਨਾਂ, ਕੋਸਲਰ ਮਨਦੀਪ ਜੱਸਲ, ਪ੍ਰਧਾਨ ਗੁਰਦੇਵ ਸਿੰਘ, ਸ਼ਾਮ ਸਿੰਘ ਅਤੇ ਹੋਰ ਇਲਾਕੇ ਦੀਆਂ ਅਹਿੱਮ ਸ਼ਖਸੀਅਤਾਂ।
ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਜੋਹਲਾਂ ਜਲੰਧਰ ਵਿੱਚ ਦੀ ਹੋਲੀਸਟਿੱਕ ਹੀਲਿੰਗ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਪੁਰਬ ਸਬੰਧੀ ਵਿੱਚ ਇੱਕ ਵਿਸੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਮੰਦਬੁੱਧੀ ਮਰੀਜ, ਆਸ਼ਰਮ ਦੇ ਹੋਰ ਬੱਚੇ, ਅਤੇ ਇਲਾਕੇ ਦੇ ਸਕੂਲਾਂ ਨਾਲ ਸਬੰਧਿਤ ਬੱਚੇ ਪੁੱਜੇ। ਜਿਨਾਂ ਲਈ ਸੰਸਥਾਂ ਵੱਲੋਂ ਲੰਗਰ ਪਾਣੀ ਦੇ ਨਾਲ ਨਾਲ, ਖੇਡਣ ਅਤੇ ਹੋਰ ਗੇਮਾਂ ਕਰਵਾਈਆਂ ਗਈਆਂ। ਇਸ ਮੋਕੇ ਤੇ ਸ.ਸੀ.ਸੈ.ਸਕੂਲ ਤੱਲਣ ਅਤੇ ਆਰਮੀ ਸਕੂਲ ਦੇ ਬਚਿਆਂ ਵੱਲੋਂ ਪੰਜਾਬੀ ਸਭਿਆਚਾਰ ਨਾਲ ਜੁੱੜੇ ਗੀਤ ਗਾ ਕੇ ਪੁੱਜੇ, ਸਭ ਦਰਸ਼ਕਾਂ ਦਾ ਮੰਨਮੋਹ ਲਿਆ। ਇਸ ਮੋਕੇ ਤੇ ਗੁਰੂ ਨਾਨਕ ਅਨਾਥ ਆਸ਼ਰਮ ਦੇ ਬਚਿਆਂ ਅਤੇ ਸੁਸਾਇਟੀ ਦੇ ਮੈਂਬਰਾਂ ਅਤੇ ਵਰਕਰਾਂ ਨਾਲ ਨੱਚ ਗਾ ਕੇ ਅਨੰਦ ਮਾਣਿਆ। ਇਸ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ, ਸ਼ਾਮ ਸਿੰਘ ਅਤੇ ਹੋਰ ਮੈਂਬਰਾਂ ਨੇ ਪੁੱਜੇ ਮਹਿਮਾਨ ਐਸ.ਸੀ ਕਮਿਸ਼ਨ ਪੰਜਾਬ ਚੈਅਰਮੈਨ ਸ਼੍ਰੀ ਰਾਜੇਸ਼ ਬਾਘਾ, ਉੱਘੇ ਸਮਾਜ ਸੇਵਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਡਾ. ਅੰਬੇਡਕਰ ਫਾਉਡੇਂਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਤੱਲਣ,  ਕੋਸਲਰ ਮੰਨਦੀਪ ਜੱਸਲ, ਜੋਗੀ ਤੱਲਣ, ਅਤੇ ਪੰਜਾਬੀ ਜਾਗਰਣ ਸਬ ਆਫਿਸ ਜੰਡੂ ਸਿੰਘਾ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਮੈਬਰ ਅੰਬੇਡਕਰ ਫਾੳਡੇਂਸ਼ਨ ਮਨਜੀਤ ਬਾਲੀ ਨੇ ਕਿਹਾ ਕਿ ਲੋੜਵੰਦਾਂ ਅਤੇ ਮੰਦਬੁਧੀ ਮਰੀਜਾਂ ਦੀ ਸੇਵਾ ਬਹੁਤ ਹੀ ਉੱਤਮ ਸੇਵਾ ਹੈ, ਜੋ ਕਿ ਇਹ ਸੰਸਥਾ ਕਰਕੇ ਇਨਾਂ ਬਚਿਆਂ ਨੂੰ ਲੋੜ ਮੁਤਾਬਕ ਹਰ ਇੱਕ ਚੀਜ ਪ੍ਰਧਾਨ ਕਰਵਾ ਰਹੀ ਹੈ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਐਸ.ਸੀ.ਕਮਸ਼ਿਨ ਦੇ ਚੈਅਰਮੇਨ ਰਾਜੇਸ਼ ਬਾਘਾ ਨੇ ਵੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਵੀ ਇਹੋਜਿਹੇ ਨੇਕ ਉਪਰਾਲੇ ਕਰਨ ਵਾਲੀ ਸੰਸਥਾ ਦਾ ਹਰ ਪੱਖੇ ਵੱਧਚੱੜ ਕੇ ਸਹਿਯੋਗ ਦੇਣਾ ਚਾਹੀਦਾ ਹੈ, ਜੋ ਇਨਸਾਨ ਮੰਦਬੁੱਧੀ ਮਰੀਜਾਂ ਦੀ ਸੇਵਾ ਕਰਦਾ ਹੈ, ਉਸਦੀ ਸੇਵਾ ਪ੍ਰਮਾਤਮਾਂ ਦੀ ਦਰਗਾਹ ਵਿੱਚ ਪ੍ਰਵਾਨ ਹੁੱਦੀ ਹੈ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਸ਼ਿਵ ਚਰਨ ਤੱਲਣ ਸਕੂਲ ਨੇ ਬਾਖੂਬੀ ਨਿਭਾਈ। ਇਸ ਮੋਕੇ  ਭਾਜਪਾ ਆਗੂ ਮਨਜੀਤ ਬਾਲੀ ਤੱਲਣ, ਚੈਅਰਮੈਨ ਸ਼੍ਰੀ ਰਾਜੇਸ਼ ਬਾਘਾ, ਉੱਘੇ ਸਮਾਜ ਸੇਵਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਕੋਸਲਰ ਮੰਨਦੀਪ ਜੱਸਲ, ਭਾਜਪਾ ਆਗੂ ਅਰੁੱਨ ਸ਼ਰਮਾਂ, ਜੋਗੀ ਤੱਲਣ, ਚਮਨ ਲਾਲ ਕਾਲਾ, ਬਲਦੇਵ ਸਿੰਘ, ਜਸਵੀਰ ਸਿੰਘ, ਪ੍ਰਧਾਨ ਗੁਰਦੇਵ ਸਿੰਘ, ਸ਼ਾਮ ਸਿੰਘ ਚੋਹਾਨ ਅਤੇ ਹੋਰ ਇਲਾਕੇ ਦੇ ਪਤਵੰਤੇ ਹਾਜਰ ਸਨ।

No comments: