BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਟਰਾਈਵੀਲੈਂਟ ਪੋਲੀਓ ਵੈਕਸੀਨ ਦਾ ਆਖਰੀ ਗੇੜ

ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਜ਼ਿਲੇ ਦੀ ਮਾਈਗ੍ਰੇਟਰੀ ਆਬਾਦੀ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਦੇਣ ਲਈ ਮਿਤੀ 17 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ  ਚਲਾਈ ਜਾ ਰਹੀ ਮੁਹਿੰਮ ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਦੀਆਂ ਟੀਮਾਂ ਵੱਲੋਂ ਘਰੋਂ-ਘਰੀਂ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਸ਼ਹਿਰੀ ਖੇਤਰ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਟੀਕਾਕਰਣ ਅਧਿਕਾਰੀ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਸਿਖਲਾਈ ਕੇਂਦਰ, ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਰੱਖੀ ਗਈ। ਜਿਸ ਵਿੱਚ ਸ਼ਹਿਰੀ ਖੇਤਰ ਹੁਸ਼ਿਆਰਪੁਰ ਅਧੀਨ ਆਉਂਦੇ ਮੁੱਢਲੇ ਸ਼ਹਿਰੀ ਸਿਹਤ ਕੇਂਦਰਾਂ ਅਸਲਾਮਾਬਾਦ ਅਤੇ ਪੁਰਹੀਰਾਂ ਦੇ ਇੰਚਾਰਜ ਡਾਕਟਰਾਂ, ਈ.ਐਸ.ਆਈ.ਹਸਪਤਾਲ ਅਤੇ ਸਿਵਲ ਡਿਸਪੈਂਸਰੀਆਂ ਦੇ ਇੰਚਾਰਜ ਡਾਕਟਰਾਂ, ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਤੋਂ ਇਲਾਵਾ ਸ਼ਹਿਰੀ ਖੇਤਰ ਦੀਆਂ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰਾਂ ਅਤੇ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਨੂੰ ਸੰਬੋਧਨ ਕਰਦਿਆਂ ਨੋਡਲ ਅਧਿਕਾਰੀ ਪਲਸ ਪੋਲੀਓ ਮੁਹਿੰਮ ਡਾ.ਗੁਰਦੀਪ ਸਿੰਘ ਨੇ ਦੱਸਿਆ ਕਿ ਮਿਤੀ 25 ਅਪ੍ਰੈਲ ਦਾ ਦਿਹਾੜਾ ਪੋਲੀਓ ਦੀ ਟਰਾਈਵੀਲੈਂਟ ਵੈਕਸੀਨ ਦਾ ਸਵਿਚ ਆਫ ਦਿਹਾੜਾ ਮਨਾਇਆ ਜਾ ਰਿਹਾ ਹੈ। ਪਲਸ ਪੋਲੀਓ ਵੈਕਸੀਨ ਜੋ ਕਿ ਟਰਾਈਵਲੈਂਟ ਦੇ ਤੌਰ ਤੇ ਦਿੱਤੀ ਜਾ ਰਹੀ ਹੈ, ਉਸਨੂੰ ਆਉਣ ਵਾਲੀ ਮਿਤੀ 25 ਅਪ੍ਰੈਲ ਤੋਂ ਬਦਲ ਕੇ ਬਾਇਓਵਲੈਂਟ ਤੇ ਪਾਇਆ ਜਾ ਰਿਹਾ ਹੈ। ਟਰਾਈਵਲੈਂਟ ਵੈਕਸੀਨ ਰਾਂਹੀ ਤਿੰਨ ਤਰਾਂ ਦੇ ਪੋਲੀਓ ਟਾਈਪ-1, ਟਾਈਪ-2 ਅਤੇ ਟਾਈਪ-3 ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਹੈ। ਲੇਕਿਨ ਲੰਮੇ ਸਮੇਂ ਤੋਂ ਹਿੰਦੁਸਤਾਨ ਵਿੱਚ ਪੋਲੀਓ ਦੇ ਟਾਈਪ-2 ਕੇਸ ਸਾਹਮਣੇ ਨਹੀਂ ਆ ਰਹੇ ਜਿਸ ਕਾਰਣ 25 ਅਪ੍ਰੈਲ ਤੋਂ ਬੱਚਿਆਂ ਨੂੰ ਕੇਵਲ ਬਾਇਓਵਲੈਂਟ ਵੈਕਸੀਨ ਹੀ ਦਿੱਤੀ ਜਾਵੇਗੀ। ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰ ਵਿਆਪੀ ਟਰਾਈਵਲੈਂਟ ਵੈਕਸੀਨ ਦੇ ਸਵਿੱਚ ਆਫ ਦਿਹਾੜਾ 25 ਅਪ੍ਰੈਲ ਤੋਂ ਪਹਿਲਾਂ ਟਰਾਈਵਲੈਂਟ ਵੈਕਸੀਨ ਦਾ ਆਖਰੀ ਗੇੜ ਮਿਤੀ 17 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਬੈਠਕ ਦੌਰਾਨ ਡਾ.ਕਪੂਰ ਵੱਲੋਂ ਪਲਸ ਪੋਲੀਓ ਮੁਹਿੰਮ ਨਾਲ ਸਬੰਧਤ ਸ਼ਹਿਰੀ ਖੇਤਰ ਦੇ ਨੋਡਲ ਅਫਸਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਹਿੰਮ ਦੌਰਾਨ ਨਵੀਂ ਮਾਈਕਰੋਪਲਾਨ ਸਬੰਧੀ, ਵੈਕਸੀਨ ਦੇ ਸਟੋਰੇਜ ਪੁਆਇੰਟ, ਵੈਕਸੀਨ ਵਾਇਲ ਮੋਨਿਟਰ, ਵੈਕਸੀਨੇਸ਼ਨ ਉਪੰਰਤ ਲਾਭਪਾਤਰੀ ਬੱਚਿਆਂ ਅਤੇ ਘਰਾਂ ਦੀ ਨਿਸ਼ਾਨਦੇਹੀ ਅਤੇ ਦਰਜ਼ ਕੀਤੇ ਜਾਂਦੇ ਰਿਕਾਰਡ ਸਹਿਤ ਹੋਰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਬੈਠਕ ਵਿੱਚ ਮਾਸ ਮੀਡੀਆ ਅਧਿਕਾਰੀ ਸੁਖਵਿੰਦਰ ਕੌਰ ਢਿੱਲੋਂ ਨੇ ਸ਼ਹਿਰੀ ਖੇਤਰ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਸੇਵਾਵਾਂ ਦੇ ਰਹੇ ਸਮੂਹ ਇੰਚਾਰਜ ਡਾਕਟਰਾਂ ਨੂੰ ਵਿੱਤੀ ਸਾਲ 2016-2017 ਅਧੀਨ ਬੀ.ਸੀ.ਸੀ. ਤੇ ਆਈ.ਈ.ਸੀ. ਗਤੀਵਿਧੀਆਂ ਤਹਿਤ ਮਨਾਏ ਜਾਣ ਵਾਲੇ ਦਿਵਸਾਂ, ਗਤੀਵਿਧੀਆਂ ਅਤੇ ਪੰਦਰਵਾੜਿਆਂ ਦਾ ਸਾਲਾਨਾ ਕੈਲੰਡਰ ਦਿੰਦੇ ਹੋਏ ਆਖਿਆ ਕਿ ਇਹ ਗਤੀਵਿਧੀਆਂ ਸ਼ਹਿਰੀ ਖੇਤਰਾਂ ਅਧੀਨ ਆਉਂਦੇ ਅਵਿਕਸਤ ਇਲਾਕਿਆਂ ਦੇ ਪਛੜੇ ਲੋਕਾਂ ਵਿੱਚ  ਆਯੋਜਿਤ ਕਰਵਾਈਆਂ ਜਾਣ ਤਾਂ ਜੋ ਇਹਨਾਂ ਲੋਕਾਂ ਤੱਕ ਵੀ ਮਿਆਰੀ ਸਿਹਤ ਸਹੂਲਤਾਂ ਨੂੰ ਪਹੁੰਚਾਇਆ ਜਾ ਸਕੇ। ਬੈਠਕ ਵਿੱਚ ਡਾ. ਮਨੋਜ ਕੁਮਾਰੀ, ਡਾ.ਰੇਨੂੰ ਭਾਟੀਆ, ਡਾ.ਸ਼ਾਲਿਨੀ, ਡਾ.ਰੋਹਿਤ ਬਬੂਟਾ, ਈ.ਐਸ.ਆਈ. ਹਸਪਤਾਲਾਂ  ਦੇ ਇੰਚਾਰਜ ਡਾਕਟਰ, ਫਾਰਮਾਸਿਸਟ ਨਰਿੰਦਰ ਪਾਲ, ਐਲ.ਐਚ.ਵੀ. ਮਨਜੀਤ ਕੌਰ, ਰੀਨਾ ਸੰਧੂ, ਸੁਨੀਲ ਪ੍ਰਇਏ ਤੇ ਭੁਪਿੰਦਰ ਸਿੰਘ ਆਦਿ ਹਾਜਰ ਸਨ।

No comments: