BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦੀ ਪੰਜਾਬ 'ਚ ਝੂਲੀ ਹਨ੍ਹੇਰੀ ਵੇਖ ਕੇ ਕਾਂਗਰਸ ਤੇ ਅਕਾਲੀ ਸਰਕਾਰ ਦੀ ਨੀਂਦ ਉੱਡੀ-ਮੇਜਰ ਰਾਜਬੀਰ ਸਿੰਘ ਅਜਨਾਲਾ

ਅਜਨਾਲਾ 02 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਦੇ ਆਗੂ ਮੇਜਰ ਰਾਜਬੀਰ ਸਿੰਘ ਅਜਨਾਲਾ ਨੇ ਦਾਣਾ ਮੰਡੀ ਅਜਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਪ੍ਰਭਾਵਸ਼ਾਲੀ ਹੋਈ ਰੈਲੀ ਵਿੱਚ ਹਲਕੇ ਤੋਂ ਵੱਖ-ਵੱਖ ਪਿੰਡਾਂ ਦੇ ਪਹੁੰਚੇ ਆਪ ਦੇ ਵਰਕਰਾਂ ਦਾ ਧੰਨਵਾਦ ਕਰਨ ਲਈ ਇੱਕ ਦਰਜਨ ਪਿੰਡਾਂ ਦਾ ਤੁਫਾਨੀ ਦੋਰਾ ਕੀਤਾ ਤੇ ਉਨਾਂ ਨੇ ਰੈਲੀ ਵਿੱਚ ਪੁੱਜਣ ਤੇ ਵਰਕਰਾਂ ਦਾ ਧੰਨਵਾਦ ਕੀਤਾ। ਸ੍ਰ: ਅਜਨਾਲਾ ਨੇ ਕਿਹਾ ਕਿ ਆਪ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਲਾਂਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚੋਂ ਬਾਦਲਾ ਦਾ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਬਾਦਲ ਜਿਨ੍ਹੇ ਮਰਜੀ ਲੋਕਾ ਨੂੰ ਸਾਜ ਬਾਜ ਵਿਖਾਵੇ ਪਰ ਲੋਕ ਇਨ੍ਹਾਂ ਤੋਂ ਦੁੱਖੀ ਹੋ ਚੁੱਕੇ ਹਨ ਤੇ ਇਨ੍ਹਾਂ ਖਿਲਾਫ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਝੂਲ ਰਹੀ ਹੈ। ਇਸ ਮੌਕੇ ਗੁਰਬਚਨ ਸਿੰਘ ਡਿਆਲ ਭੜੰਗ, ਕਸ਼ਮੀਰ ਸਿੰਘ ਸਾਬਕਾ ਸਰਪੰਚ ਥੋਬਾ, ਮਹਿੰਦਰ ਪਾਲ ਪੰਚ ਚਮਿਆਰੀ, ਮਿਲਖਾ ਸਿੰਘ ਚਮਿਆਰੀ, ਵਿਨੋਦ ਕੁਮਾਰ, ਜਤਿੰਦਰ ਕੁਮਾਰ ਮੰਨਣ, ਸ਼ੁਭਾਸ਼ ਸਹਿਗਲ, ਅਮਰਜੀਤ ਸ਼ੇਖੋ ਆਦਿ ਆਗੂ ਹਾਜਰ ਸਨ।

No comments: