BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਨਾ ਧੜੇ ਨੇ ਰਣਜੀਤ ਵਿਹਾਰ (ਚੰਦਰ ਵਿਹਾਰ) ਸਿੰਘ ਸਭਾ ਦੀ ਚੋਣ ਵੀ ਜਿੱਤੀ

ਸਿੰਘ ਸਭਾ ਦੀ ਚੋਣ ਸੈਮੀਫਾਈਨਲ ਸਿੱਧ ਹੋਵੇਗੀ-ਸਰਨਾ
ਨਵੀ ਦਿੱਲੀ 16 ਅਪ੍ਰੈਲ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਚਲੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇਕਾਈ ਨੂੰ ਇੱਕ ਹੋਰ ਝਟਕਾ ਦਿੰਦਿਆ ਪੱਛਮ ਵਿਹਾਰ ਗੁਰੂਦੁਆਰਾ ਸਿੰਘ ਸਭਾ 'ਤੇ ਕਬਜ਼ਾ ਕਰਨ ਉਪਰੰਤ ਰਣਜੀਤ ਵਿਹਾਰ ( ਚੰਦਰ ਵਿਹਾਰ) ਗੁਰੂਦੁਆਰਾ ਸਿੰਘ ਸਭਾ ਵੀ ਖੋਹ ਲਈ ਹੈ ਜਿਥੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਕੇਵਲ ਸਿੰਘ ਨੇ ਬਾਦਲ ਦਲ  ਦੇ ਅਨੂਪ ਸਿੰਘ ਘੁੰਮਣ ਨੂੰ 44 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਸੇਵਾ ਸੰਭਾਲੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਚੰਦਰ ਵਿਹਾਰ ਯੂਥ ਵਿੰਗ ਇਕਾਈ ਦੇ ਬੁਲਾਰੇ ਸੁਖਜੀਤ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਣਜੀਤ ਵਿਹਾਰ (ਚੰਦਰ ਵਿਹਾਰ) ਸਿੰਘ ਸਭਾ 'ਤੇ ਪਿਛਲੇ ਅੱਠ ਸਾਲਾ ਤੋ ਕਬਜ਼ਾ ਜਮਾਇਆ ਹੋਇਆ ਸੀ ਤੇ ਬਾਹੂਬਲੀਆ ਤੇ ਸ਼ਾਮ, ਦਾਮ, ਦੰਡ ਆਦਿ ਦੀ ਵਰਤੋ ਕਰਕੇ ਹਮੇਸ਼ਾਂ ਹੀ ਸੰਗਤਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਉਹਨਾਂ ਦੱਸਿਆ ਕਿ ਬਾਦਲ ਦਲੀਆ ਨੇ ਜਿਥੇ ਪੰਜਾਬ ਤੋ ਬਾਹੂਬਲੀਏ ਮੰਗਵਾਏ ਹੋਏ ਸਨ ਉਥੇ ਸ਼ਰਾਬ ਦੀ ਵਰਤੋ ਵੀ ਖੁੱਲ ਕੇ ਕੀਤੀ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਪੁਲੀਸ ਦੀ ਦੁਰਵਰਤੋ ਰੱਜ ਕੇ ਕੀਤੀ ਤੇ ਪੁਲੀਸ ਵਾਲੇ ਵੀ ਖੁਦ ਵੋਟਾਂ ਪੋਲ ਕਰਵਾਉਦੇ ਵੇਖੇ ਗਏ ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਵਿੰਗ ਇਕਾਈ ਨੇ ਡੱਟ ਕੱ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਵਾਂਗ ਬਾਦਲ ਦਲੀਏ ਸਿੰਘ ਸਭਾ ਦੀ ਚੋਣ ਵੀ ਉਸੇ ਤਰ੍ਹਾ ਹੀ ਹਥਿਆਉਣਾ ਚਾਹੁੰਦੇ ਸਨ ਪਰ ਸੰਗਤਾਂ ਨੇ ਬਾਦਲ ਦਲੀਆ ਦਾ ਮਨਸੂਬਾ ਪੂਰੀ ਤਰ੍ਹਾ ਫੇਲ ਕਰ ਦਿੱਤਾ। ਉਹਨਾਂ ਕਿਹਾ ਕਿ ਕੁਲ 1520 ਵੋਟਾਂ ਵਿੱਚੋ 1040 ਵੋਟਾਂ ਮਤਦਾਨ ਡੱਬਿਆ ਵਿੱਚ ਬੰਦ ਹੋਈਆ ਜਿਹਨਾਂ ਵਿੱਚੋ ਕੇਵਲ ਸਿੰਘ ਨੂੰ 528 ਵੋਟਾਂ ਮਿਲੀਆ ਜਦ ਕਿ ਪਿਛਲੇ ਅੱਠ ਸਾਲਾ ਤੋ ਪ੍ਰਧਾਨਗੀ ਦੇ ਆਹੁਦੇ 'ਤੇ ਕੁੜਕ ਮੱਲ ਕੇ ਬੈਠੇ ਅਨੂਪ ਸਿੰਘ ਘੁੰਮਣ ਨੂੰ 494 ਮਿਲੀਆ ਤੇ ਸੰਗਤਾਂ ਨੇ 44 ਵੋਟਾਂ ਦੇ ਫਰਕ ਨਾਲ ਉਸ ਨੂੰ ਚੋਣ ਪਿੱਚ ਵਿੱਚੋ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਇੱਕ ਹੋਰ ਉਮੀਦਵਾਰ ਬੀਬੀ ਅਮਰਜੀਤ ਕੌਰ ਵੀ ਚੋਣ ਮੈਦਾਨ ਵਿੱਚ ਸੀ ਜਿਸ ਨੇ ਚੋਣ ਤੋ ਪਹਿਲਾਂ ਹੀ ਕੇਵਲ ਸਿੰਘ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰ ਦਿੱਤਾ ਸੀ ਫਿਰ ਵੀ ਉਸ ਨੂੰ10 ਵੋਟਾਂ ਮਿਲੀਆ। ਅੱਠ ਵੋਟਾਂ ਰੱਦ ਕਰਾਰ ਦਿੱਤੀਆ ਗਈਆ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਉਪਰੰਤ ਕੇਵਲ ਸਿੰਘ ਨੂੰ 44 ਵੋਟਾਂ ਨਾਲ ਜਿਉ ਹੀ ਜੇਤੂ ਐਲਾਨਿਆ ਗਿਆ ਤਾਂ ਬਾਦਲ ਦਲੀਆ ਦੀ ਬੋਲਤੀ ਬੰਦ ਹੋ ਗਈ ਤੇ ਬਾਹੂਬਲੀਏ ਵੀ ਨੀਵੀਆ ਪਾ ਕੇ ਚੱਲਦੇ ਬਣੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦੇ ਯਤਨਾਂ ਤੇ ਉਹਨਾਂ ਦੀ ਹੱਲਾਸ਼ੇਰੀ ਸਦਕਾ ਹੀ ਉਹ ਚੋਣ ਜਿੱਤਣ ਵਿੱਚ ਸਫਲ ਹੋਏ ਹਨ।
ਸ੍ਰ ਪਰਮਜੀਤ ਸਿੰਘ ਸਰਨਾ ਨੇ ਵਿਸ਼ੇਸ਼ ਤੌਰ ਤੇ ਪੁੱਜ ਤੇ ਜਿਥੇ ਸ੍ਰ ਕੇਵਲ ਸਿੰਘ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਤੇ ਉਥੇ ਇਹ ਵੀ ਕਿਹਾ ਕਿ ਸੰਗਤਾਂ ਨੇ ਇੱਕ ਅੰਮ੍ਰਿਤਧਾਰੀ ਪਰਿਵਾਰ ਨੂੰ ਸੇਵਾ ਸੋਪ ਕੇ  ਪੰਥਕ ਮਰਿਆਦਾ ਤੇ ਸਿਧਾਂਤਾ 'ਤੇ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇਸ ਵੇਲੇ ਬਹੁਤ ਸਾਰੀਆ ਸਿੰਘ ਸਭਾਵਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਜਿੱਤ ਗਏ ਹਨ ਤੇ ਉਹਨਾਂ ਨੂੰ ਇਮਾਨਦਾਰੀ ਅਤੇ ਗੁਰੂ ਭੈ ਵਿੱਚ ਰਹਿ ਕੇ ਸੇਵਾ ਕਰਨ ਦੀ ਨਸੀਹਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੰਘ ਸਭਾਵਾਂ ਦੀ  ਚੋਣ ਸੈਮੀਫਾਈਨਲ ਹੈ ਅਤੇ ਦਿੱਲੀ ਕਮੇਟੀ ਦੀਆ ਜਨਵਰੀ 2017 ਵਿੱਚ ਹੋਣ ਵਾਲੀਆ ਚੋਣਾਂ ਵੀ ਅਕਾਲੀ ਦਲ ਦਿੱਲੀ ਹੀ ਜਿੱਤੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਦਿੱਲੀ ਕਮੇਟੀ ਦੀਆ ਚੋਣਾਂ ਦੀਆ ਤਿਆਰੀਆ ਮੁਕੰਮਲ ਕਰ ਲਈਆ ਹਨ ਤੇ ਚੋਣਾਂ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਮੇਂ ਗੁਰਚਰਨ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਤੀਰਥ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ , ਬੀਬੀ ਰਾਵਿੰਦਰ ਕੌਰ, ਦਰਸ਼ਨ ਸਿੰਘ ਬਿੱਟੂ, ਜਸਬੀਰ ਸਿੰਘ ਆਦਿ ਵੀ ਹਾਜਰ ਸਨ।

No comments: