BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਮਾਗੀ ਤੋਰ ਤੇ ਪਰੇਸ਼ਾਨ ਵਿਅਕਤੀ ਵਲੋਂ ਗਲਤ ਦਵਾਈ ਖਾਣ ਨਾਲ ਮੋਤ

ਮ੍ਰਿਤਕ ਸਤਨਾਮ ਸਿੰਘ ਦੀ ਤਸਵੀਰ
ਆਦਮਪੁਰ ਜੰਡੂ ਸਿੰਘਾ 29 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਇੱਕ ਦਿਮਾਗੀ ਤੋਰ ਤੇ ਪਰੇਸ਼ਾਨ ਵਿਅਕਤੀ ਦੀ ਗਲਤ ਦਵਾਈ ਖਾਣ ਨਾਲ ਉਸਦੀ ਮੋਤ ਹੋ ਗਈ। ਏ.ਐਸ.ਆਈ ਸੁਖਵਿੰਦਰਪਾਲ ਸਿੰਘ ਪੁਲਿਸ ਚੋਕੀ ਜੰਡੂ ਸਿੰਘਾ ਨੇ ਦਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਸਤਨਾਮ ਸਿੰਘ ਪੁੱਤਰ ਲਸ਼ਮਣ ਸਿੰਘ ਵਾਸੀ ਦਾਦੂ ਪੱਟੀ ਜੰਡੂ ਸਿੰਘਾ ਦੀ ਪਤਨੀ ਮਨਜੀਤ ਕੋਰ ਨੇ ਦਸਿਆ ਕਿ ਸੜਕ ਹਾਦਸੇ ਵਿੱਚ ਉਸਦੇ ਪਤੀ ਦੇ ਸਿਰ ਵਿੱਚ ਸੱਟ ਲੱਗ ਗਈ ਸੀ, ਜਿਸਦੀ ਵਜਾ ਨਾਲ ਉਹ ਦਿਮਾਗੀ ਤੋਰ ਤੇ ਪਰੇਸ਼ਾਨ ਰਹਿੰਦਾ ਸੀ, ਜਿਸਨੇ ਪਰੇਸ਼ਾਨੀ ਦੇ ਚੱਲਦੇ ਕੋਈ ਗਲਤ ਦਵਾਈ ਖਾ ਲਈ ਉਪਰੰਤ ਡਾਇਲ 108 ਦੀ ਸਹਾਇਤਾ ਨਾਲ ਸਤਨਾਮ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਵਾਸਤੇ ਲਿਜਾਇਆ ਗਿਆ। ਜਿਥੇ ਇਲਾਜ ਦੋਰਾਨ ਉਸਨੇ ਦੱਮ ਤੋੜ ਦਿਤਾ, ਉਸਦੀ ਮੋਤ ਹੋ ਗਈ। ਜੰਡੂ ਸਿੰਘਾ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਤੀ ਹੈ।

No comments: