BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਨੁੱਖੀ ਅਧਿਕਾਰ ਸਗਠਨ ਦੀ ਇੱਕ ਹੰਗਾਮੀ ਮੀਟਿੰਗ ਹੋਈ

ਪੰਜਾਬ ਮਨੁੱਖੀ ਅਧਿਕਾਰ ਸਗਠਨ ਦੇ ਆਗੂ ਮੀਟਿੰਗ ਦੌਰਾਨ
ਰਮਦਾਸ 02 ਅਪ੍ਰੈਲ (ਸਾਹਿਬ ਖੌਖਰ) ਅੱਜ ਪੰਜਾਬ ਮਨੁੱਖੀ ਅਧਿਕਾਰ ਸਗਠਨ ਦੀ ਇੱਕ ਹੰਗਾਮੀ ਮੀਟਿੰਗ ਤਹਿਸੀਲ ਪ੍ਰਧਾਨ ਲਵਨੀਸ਼ ਸੇਠ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਮ ਜੰਨਤਾ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ ਇਸ ਦੌਰਾਨ ਫੈਂਸਲਾ ਲਿਆ ਗਿਆ ਕਿ ਆਮ ਜਨਤਾ ਦੀਆਂ ਮੁਸ਼ਕਲਾਂ ਨੂੰ ਲੈ ਕੇ ਇੱਕ ਮੰਗ ਪੱਤਰ ਐਸ.ਡੀ.ਐਮ.ਅਜਨਾਲਾ ਨੂੰ ਦਿੱਤਾ ਜਾਵੇਗਾ ਅਤੇ ਇਸ ਮੀਟਿੰਗ ਦੌਰਾਨ ਪ੍ਰਧਾਨ ਲਵਨੀਸ਼ ਸੇਠ ਨੇ ਸੰਬੋਧਨ ਕਰਦਿਆ ਆਖਿਆ ਕਿ ਪਿੱਛਲੇ ਦਿਨੀ ਰਮਦਾਸ ਦੇ ਡਾ. ਦੀਦਾਰ ਵੱਲੋਂ ਪੱਤਰਕਾਰ ਕੁਲਬੀਰ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਹੱਕ ਵਿੱਚ ਨਾ ਖਬਰ ਲਾਉਣ ਤੇ ਪੱਤਰਕਾਰੀ ਨੂੰ ਵਿਕਾਉ ਅਤੇ ਅਪ ਸ਼ਬਦ ਤੇ ਧਮਕੀ ਭਰੇ ਸ਼ਬਦ ਕਹੇ ਜਿਸ ਦੀ ਅਸੀ ਸ਼ਖਸ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹੋ ਜਿਹੇ ਗਲਤ ਅਣਸਰ ਲੋਕਾਂ ਲਈ ਉੱਠਣ ਵਾਲੀ ਸੱਚ ਦੀ ਕਲਮ ਨੂੰ ਦਬਾਉਣਾ ਚਾਹੁੰਦੇ ਹਨ ਤੇ ਅਸੀ ਆਪਣਾ ਪੂਰਨ ਸਮਰਥਨ ਪੱਤਰਕਾਰਾਂ ਨੂੰ ਦਿੰਦੇ ਹਾਂ। ਇਸ ਮੌਕੇ ਰਾਜੂ ਸਿੰਘ, ਲੱਕਨ ਭੱਟੀ ਵਾਇਸ ਪ੍ਰਧਾਨ ਤਹਿਸੀਲ ਅਜਨਾਲਾ, ਜਰਨਲ ਸਕੱਤਰ ਅਰਮਬੀਰ ਸਿੰਘ, ਬਿਕਰਮ, ਵਿਨੋਦ, ਲਵਪ੍ਰੀਤ, ਸੁਮਨ ਮਹਾਜਨ, ਗੁਰਦੀਪ ਸਿੰਘ, ਸਾਜਨ ਕੁਮਾਰ, ਵਰਿੰਦਰ ਕੁਮਾਰ ਆਦਿ ਵੀ ਮੋਜੂਦ ਸਨ।

No comments: