BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਵਿਖੇ ਹੋਈ ਪੁਲਿਸ ਪਬਲਿਕ ਮਿਲਣੀ

ਜਦੋਂ ਸੱਚੀਆਂ ਸੁਣਾਈਆਂ ਵੇ ਬੜਾ ਦੁੱਖ ਲੱਗਿਆ
ਪੁਲਿਸ ਪਬਲਿਕ ਮਿਲਣੀ ਮੌਕੇ ਹਾਕਮ ਧਿਰ ਤੇ ਵਿਰੋਧੀ ਧਿਰ ਆਪਸ ਵਿੱਚ ਖਹਿਬੜ ਦੀਆਂ ਹੋਈਆਂ।
ਦੁਸ਼ਾਂਝ ਕਲਾਂ 24 ਅਪ੍ਰੈਲ਼ (ਸੁਰਿੰਦਰ ਪਾਲ ਕੁੱਕੂ)- ਥਾਣਾ ਗੁਰਾਇਆਂ ਅਧੀਨ ਪਂੈਦੀ ਪੁਲਿਸ ਚੌਂਕੀ ਦੁਸਾਂਝ ਕਲਾਂ ਵਿਖੇ ਇਲਾਕੇ ਭਰ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਨਸ਼ਿਆਂ ਖਿਲਾਫ਼ ਜਾਗਰਤ ਕਰਨ ਲਈ ਪੁਲਿਸ ਪਬਲਿਕ ਮਿਲਣੀ ਕੀਤੀ ਗਈ। ਇਸ ਪਲਲਿਕ ਮਿਲਣੀ ਦਾ ਪ੍ਰਬੰਧ ਏ.ਐਸ.ਆਈ ਨਿਰਮਲ ਸਿੰਘ ਚੌਂਕੀ ਇਚਾਰਜ ਦੁਸਾਂਝ ਕਲਾਂ ਵਲਂੋ ਕੀਤਾ ਗਿਆ। ਇਸ ਮਿਲਣੀ ਵਿਚ ਵਿਸ਼ੇਸ਼ ਤੌਰ ਤੇ ਪਰਮਿੰਦਰ ਸਿੰਘ ਭੰਡਾਲ ਐਸ.ਪੀ ਜਲੰਧਰ , ਥਾਣਾ ਮੁਖੀ ਗੁਰਾਇਆਂ ਕੇਵਲ ਕ੍ਰਿਸ਼ਨ, ਅਡੀਸਨਲ ਐਸ.ਐਚ.ਓ. ਗੁਰਾਇਆ ਸੁਰਿੰਦਰ ਸਿੰਘ ਆਂਦਿ ਸਾਮਲ ਹੋਏ। ਇਸ ਸਮੇ ਸੰਬੋਧਨ ਕਰਦਿਆਂ ਮਾ.ਗਿਆਨ ਸਿੰਘ ਦੁਸਾਂਝ, ਕਾ.ਸ਼ਿੰਗਾਰਾ ਸਿੰਘ ਦੁਸਾਂਝ, ਰਾਮ ਸਰੂਪ ਚੰਬਾ ਸਰਪੰਚ ਵਿਰਕਾ, ਮੋਹਣ ਲਾਲ ਵਿਰਦੀ, ਗੁਰਦੇਵ ਸਿੰਘ ਢੰਡਵਾੜ, ਮੰਗਤ ਰਾਮ ਪੰਚ ਨੇ ਕਿਹਾ ਕਿ ਇਲਾਕੇ ਭਰ ਵਿੱਚ ਨਸ਼ਾ ਤਸ਼ਕਰ ਅਤੇ ਲੁਟੇਰੇ ਗਰੋਹ ਸਰਗਰਮ ਹਨ ਅਤੇ ਹੋਰ ਬੁਹਤ ਸਾਰੀਆਂ ਸਮੱਸਿਆਂ ਤੋ ਵੀ ਜਾਂਣੂ ਕਰਵਾਇਆਂ ਅਤੇ ਹਾਕਮ ਧਿਰ ਸੱਚੀਆਂ ਸੁੱਚੀਆਂ ਗੱਲਾਂ ਸੁਣ ਕੇ ਮੌਕੇ ਤੇ ਭੜਕ ਪਈ।ਇਸ ਮੌਕੇ ਭੰਡਾਲ ਨੇ ਵਿੱਚ ਪੈ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਾਇਆਂ ਇਸ ਮੌਕੇ ਸ਼੍ਰੀ ਭੰਡਾਲ ਨੇ ਕਿਹਾ ਕਿ ਲੋਕ ਪੁਲਿਸ ਨੂੰ ਸੱਚੀ ਇਤਲਾਹ ਹੀ ਦੇਣ ਇਮਾਨਦਾਰ ਤੇ ਚੰਗੇ ਲੋਕਾਂ ਦਾ ਥਾਣਿਆਂ ਵਿਚ ਸਤਿਕਾਰ ਕੀਤਾ ਜਾਵੇਗਾ। ਮਾੜੇ ਅਨਸ਼ਰਾਂ  ਖਿਲਾਫ਼ ਸ਼ਿਕੰਜਾ ਕੱਸਿਆਂ ਜਾਵੇਗਾ। ਸ਼੍ਰੀ ਭੰਡਾਲ ਨੇ ਕਿਹਾ ਕਿ ਪਬਲਿਕ ਪੁਲਿਸ ਦਾ ਸਾਥ ਦੇਵੇ ਤਾ ਕਿਸੇ ਵੀ ਮਾੜੇ ਅਨਸ਼ਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆਂ ਨਹੀ ਜਾਵੇਗਾ ।ਇਸ ਮੌਕੇ ਹਰਜਿੰਦਰ ਸਿੰਘ ਲੰਬੜਦਾਰ, ਭਰਪੂਰ ਸਿੰਘ, ਰਸਪਾਲ ਦੁਸਾਂਝ, ਸੋਹਣ ਲਾਲ ਸਰਪੰਚ, ਬੂਟਾ ਰਾਮ ਲਾਦੀਆਂ, ਬਨਾਰਸੀ ਦਾਸ ਸਰਪੰਚ, ਪਲਵਿੰਦਰ ਦੁਸਾਂਝ ਅਤੇ ਇਲਾਕੇ ਭਰ ਤੋ ਪਤੰਵਤੇ ਸੱਜਣ ਹਾਜ਼ਰ ਸਨ।

No comments: