BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਾਲਸਾ ਕਾਲਜ ਡੁਮੇਲੀ ਵਿਖੇ 'ਕੁਇਜ਼ ਮੁਕਾਬਲਾ' ਅਮਿਟ ਯਾਦਾਂ ਛੱਡਦਾ ਹੋਇਆ ਸੰਪਨ

ਮੁਕਾਬਲੇ ਦੀ ਭਾਵਨਾ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੀ ਹੈ-ਪ੍ਰਿੰ. ਗੁਰਨਾਮ ਸਿੰਘ ਰਸੁਲਪੁਰ
ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਅਧੀਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅੰਤਰ ਵਿਭਾਗ ਕੁਇਜ਼ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿਚ ਇਕ ਲਿਖਤੀ ਪ੍ਰੀਖਿਆ ਲਈ ਗਈ ਜਿਸ ਵਿਚ ਕਾਲਜ ਦੇ ੫੦ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਇਨਾਂ ਵਿਦਿਆਰਥੀਆਂ ਵਿਚੋ ੯ ਵਿਦਿਆਰਥੀਆਂ ਦੀ ਚੋਣ ਫਾਈਨਲ ਮੁਕਾਬਲੇ ਲਈ ਕੀਤੀ ਗਈ ਕਾਲਜ ਦੇ ਵੱਡੇ ਹਾਲ ਵਿਚ ਕਰਵਾਏ ਗਏ ਇਸ ਕੁਇਜ਼ ਮੁਕਾਬਲੇ ਦੌਰਾਨ ਟੀਮ ਏ ਵਿਚ ਅਮਨਦੀਪ  ਸਿੱਧੂ, ਹਰਮਨਦੀਪ ਕੌਰ, ਕੁਲਵਿੰਦਰ ਕੌਰ, ਟੀਮ ਬੀ ਵਿਚ ਰਮਨਦੀਪ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ , ਟੀਮ ਸੀ ਵਿਚ ਰੀਟਾ, ਅਰਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੇ ਭਾਗ ਲਿਆ ਤਾਲੀਆਂ ਦੀ ਭਰਪੂਰ ਗੂੰਜ ਵਿਚ ਟੀਮ ਸੀ ਨੇ ਆਪਣੀ ਸੂਝਬੂਝ ਨਾਲ ਬਹੁਤ ਸਾਰੇ ਸਵਾਲਾਂ ਦੇ ਸਹੀ ਜੁਆਬ ਦੇ ਕੇ ਟਰਾਫੀ ਤੇ ਕਬਜ਼ਾ ਕੀਤਾ  ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਨੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਆਈਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਹਾਈ ਸਿਧ ਹੁੰਦੇ ਹਨ ਉਨਾਂ ਕਿਹਾ ਕਿ ਮੁਕਾਬਲੇ ਦੀ ਭਾਵਨਾ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੀ ਹੈ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਅਮਰਪਾਲ ਕੌਰ ਨੇ ਬਾਖੂਬੀ ਨਿਭਾਈ ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

No comments: