BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਖਿੱਚੀਪੁਰ ਦੀਆਂ ਲੜਕੀਆਂ ਨੂੰ ਪਵਨ ਟੀਨੂੰ ਨੇ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ

ਪਿੰਡ ਖਿੱਚੀਪੁਰ ਵਿੱਚ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਟੀਫਿਕੇਟ ਵੰਡਦੇ
ਪਵਨ ਟੀਨੂੰ, ਸਰਪੰਚ ਅਮਰਜੀਤ ਕੋਰ, ਜਸਵੀਰ ਸਿੰਘ ਬੂਰਾ, ਤੀਰਥ ਦਿਉਲ
ਜੰਡੂ ਸਿੰਘਾ/ਪਤਾਰਾ-(ਅਮਰਜੀਤ ਸਿੰਘ)- ਹਲਕਾ ਆਦਮਪੁਰ ਸਰਕਲ ਪਤਾਰਾ ਦੇ ਪਿੰਡ ਖਿੱਚੀਪੁਰ ਵਿੱਚ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਿਲਾਈ ਸਿੱਖਣ ਵਾਲੀਆਂ 20 ਲੜਕੀਆਂ ਨੂੰ 10 ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਸਮੂਹ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਵੰਡੇ। ਇਹ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਮਹਿਲਾ ਵਿਕਾਸ ਸੰਸਥਾ ਖਿੱਚੀਪੁਰ ਵੱਲੋਂ ਸਮੂਹ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਿੰਡ ਦੀ ਸਰਪੰਚ ਅਮਰਜੀਤ ਕੋਰ, ਅਤੇ ਜਸਵੀਰ ਸਿੰਘ ਬੂਰਾ ਨੇ ਦਸਿਆ ਕਿ ਇਸ ਸਿਲਾਈ ਸੈਂਟਰ ਵਿੱਚ ਪਿੰਡ ਦੀਆਂ ਲੜਕੀਆਂ ਨੂੰ 6 ਮਹੀਨੇ ਸਿਲਾਈ ਦੀ ਸਿਖਿਆ ਪ੍ਰਧਾਨ ਕੁਲਵੰਤ ਕੋਰ, ਅਤੇ ਨਵਜੀਤ ਕੋਰ ਵੱਲੋਂ ਦਿਤੀ ਗਈ ਹੈ। ਜਿਸਦੇ ਲਈ ਪੰਜਾਬ ਸਰਕਾਰ ਅਤੇ ਐਨ.ਆਰ.ਆਈ ਗੁਰਮੁੱਖ ਸਿੰਘ ਦਾ ਵਿਸੇਸ਼ ਸਹਿਯੋਗ ਰਿਹਾ। ਇਸ ਮੋਕੇ ਤੇ ਵਿਧਾਇਕ ਪਵਨ ਟੀਨੂੰ ਦਾ ਸਵਾਗਤ ਪੰਚਾਇਤ ਅਤੇ ਪਤਵੰਤੇ ਸੱਜਣਾਂ ਵੱਲੋਂ ਜੋਸ਼ੋਖਰੋਸ਼ ਨਾਲ ਕੀਤਾ ਗਿਆ। ਪਵਨ ਕੁਮਾਰ ਟੀਨੂੰ ਨੇ ਆਪਣੇ ਸੰਬੋਧਨ ਦੋਰਾਨ ਪਿੰਡ ਦੇ ਜਿੰਮ ਲਈ ਤਿੰਨ ਲੱਖ, ਅਤੇ ਬੀਬੀ ਨਿੰਰਜਨ ਕੋਰ ਯੂ.ਕੇ ਨੇ ਪਿੰਡ ਵਾਸਤੇ ਇੱਕ ਲੱਖ ਰੁਪਏ ਦੇਣ ਦਾ ਪਿੰਡ ਵਾਸੀਆਂ ਨੂੰ ਐਲਾਨ ਕੀਤਾ, ਅਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਲੰਗਰ ਹਾਲ ਦਾ ਵੀ ਉਦਘਾਟਨ ਕੀਤਾ। ਜਸਵੀਰ ਸਿੰਘ ਬੂਰਾ ਨੇ ਦਸਿਆ ਕਿ ਪਿੰਡ ਵਾਸਤੇ ਪਵਨ ਟੀਨੂੰ ਦੀ ਮੱਦਦ ਨਾਲ ਪੰਜਾਬ ਸਰਕਾਰ ਵੱਲੋਂ ਮਿਲੀਆਂ ਗ੍ਰਾਂਟਾ ਨਾਲ ਪਿੰਡ ਦਾ ਵਿਕਾਸ ਜੰਗੀ ਪੱਧਰ ਤੇ ਹੋਇਆ ਹੈ। ਇਸ ਮੋਕੇ ਤੇ ਸਾਬਕਾ ਸਰਪੰਚ ਚਮਨ ਕੋਰ, ਤਰਸੇਮ ਸਿੰਘ ਸੂਬੇਦਾਰ, ਯੂਥ ਆਗੂ ਤੀਰਥ ਸਿੰਘ ਦਿਊਲ ਖਿੱਚੀਪੁਰ, ਪੰਚ ਸਵਰਨ ਚੰਦ, ਕਮਲੇਸ਼ ਕੋਰ, ਪੰਚ ਦਰਸ਼ਨ ਕੋਰ, ਗੁਰਮੁੱਖ ਸਿੰਘ, ਜਸਵੰਤ ਸਿੰਘ ਦਿਉਲ, ਸੋਡੀ ਸਿੰਘ, ਗੁ. ਪ੍ਰਧਾਨ ਜਸਵੰਤ ਸਿੰਘ, ਸਰੂਪ ਸਿੰਘ, ਕਮਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਦੀਦਾਰ ਸਿੰਘ, ਨਿੰਰਜਨ ਕੋਰ ਯੂ.ਕੇ, ਰਛਪਾਲ ਸਿੰਘ ਪਾਲਾ, ਬਲਵਿੰਦਰ ਕੋਰ, ਹਰਭਜਨ ਸਿੰਘ ਖੋਜਕੀਪੁਰ ਅਕਾਲੀ ਲੀਡਰ, ਸਰਬਜੀਤ ਸਿੰਘ ਮੈਘੋਵਾਲ, ਰਮਨ ਦੇਵੇਸਰ, ਅਤੇ ਹੋਰ ਪਤਵੰਤੇ ਹਾਜਰ ਸਨ। 

No comments: