BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਚੌਥਾ ਦਿਨ

'ਵੀ ਮੇਕ ਅਵਰ ਵਰਲਡ ਵਿਦ ਅਵਰ ਥਾੱਟਸ'
ਜਲੰਧਰ 28 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਅੱਜ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਚੌਥੇ ਦਿਨ ਡਾ. ਆਈ.ਐਸ.ਦੁਆ (ਪੋ੍ਰਫੇਸਰ, ਬਾੱਟਨੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਐਫ.ਡੀ.ਪੀ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ ਅਤੇ  ਡਾ. ਏਕਤਾ ਖੋਸਲਾ ਨੇ ਡਾ. ਦੁਆ ਜੀ ਦਾ ਫੁੱਲਾਂ ਨਾਲ ਸਵਾਗਤ ਕੀਤਾ।
ਡਾ. ਦੁਆ ਨੇ ਪਹਿਲੇ ਸੈਸ਼ਨ ਵਿੱਚ “ਏਪਰੀਸ਼ਇਏਟ ਲਾਇਫ ਥਰੂ ਟੈਕਨੋਲਾੱਜਿਕਲ ਇਨੋਵੇਸ਼ਨ ਇਨ ਸਾਇੰਸ” ਵਿਸ਼ੇ ਤੇ ਸੰਭਾਸ਼ਨ ਦੇਂਦੇ ਹੋਏ ਵਿਗਿਆਨ ਦੇ ਮਾਧਿਅਮ ਨਾਲ ਜ਼ਿੰਦਗੀ ਦੇ ਕੁੁਝ ਮਹੱਤਵਪੂਰਨ ਪ੍ਰਸ਼ਨਾਂ ਤੇ ਵਿਸਤਾਰ ਨਾਲ ਚਰਚਾ ਕੀਤੀ। ਜਿਵੇਂ ਕਿ:  ਅਸੀ ਸਾਰੇ ਕੌਣ ਹਾਂ? ਕਿ ਕਰਨ ਵਾਸਤੇ ਧਰਤੀ ਤੇ ਆਏ ਹਾਂ? ਕਿਥੋਂ ਦੀ ਆਏ ਹਾਂ? ਆਦਿ। ਉਹਨਾਂ ਵਿਗਿਆਨ ਦੇ ਜ਼ਰਇਏ 'ਸੈਲ ਦੀ ਖੋਜ਼ ਤੋਂ ਲੈ ਕੇ ਮਾਨਵ ਜੀਨੋਮ' ਤੱਕ ਦੀ ਯਾਤਰਾ ਦਾ 'ਆਦਿ ਤੋਂ ਅੰਤ' ਦਾ ਸਫਰ ਅਤਿਅੰਤ ਵਿਗਿਆਨਿਕ ਢੰਗ ਨਾਲ ਪੇਸ਼ ਕੀਤਾ। ਅਗਲੇ ਸੈਸ਼ਨ ਵਿੱਚ ਡਾ. ਦੁਆ ਨੇ “ਬਰਥ ਆਫ ਮਾਡਰਨ ਲਾਇਫ” ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੰਸਾਰ ਵਿੱਚ ਹਰ ਇਕ ਵਿਅਕਤੀ ਲਗਭਗ 137 ਸਾਲ ਤੱਕ ਲੰਬੀ ਅਤੇ ਨਿਰੋਗੀ ਜ਼ਿੰਦਗੀ ਸਿਰਫ ਚੰਗੇ ਆਹਾਰ ਅਤੇ ਚੰਗੇ ਵਿਚਾਰਾਂ ਨਾਲ ਜ਼ੀ ਸਕਦਾ ਹੈ।
ਕਾਲਜ ਪ੍ਰਿੰਸੀਪਲ ਡਾ.(ਪ੍ਰੋ.) ਅਜੇ ਸਰੀਨ ਨੇ ਐਫ.ਡੀ.ਪੀ ਕੋਆਰਡੀਨੇਟਰ, ਕਨਵੀਨਰ, ਅਤੇ ਸਾਰੀ ਪ੍ਰਬੰੰਧਕ ਕਮੇਟੀ ਦੀ ਇਸ ਤਰਾਂ ਦੀਆਂ ਅਨਥਕ ਕੋਸ਼ਿਸ਼ਾਂ ਦੇ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਸਾਰੇ ਪ੍ਰਤਿਭਾਗਿਆਂ ਦੀ ਜ਼ਿੰਦਗੀ ਦੇ ਪ੍ਰਤਿ ਸਾਰਥਕ ਅਤੇ ਨਵੀਨ ਦ੍ਰਿਸ਼ਟੀਕੋਣ ਪ੍ਰਦਾਨ ਕਰੇਗਾ।
ਤੀਜ਼ੇ ਸੈਸ਼ਨ ਵਿੱਚ ਡਾ. ਏ.ਐਸ.ਸੂਜਨ (ਬਾੱਟਨੀ ਅਤੇ ਈ.ਵੀ.ਐਸ ਵਿਭਾਗ, ਜੀ.ਐਨ.ਡੀ.ਯੂ, ਅੰਮ੍ਰਿਤਸਰ) ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਉਹਨਾਂ ਨੇ “ਬਾਇਓਡਾਇਵਰਸਿਟੀ ਕਨਜ਼ਰਵੇਸ਼ਨ” ਵਿਸ਼ੇ ਤੇ ਆਪਣੇ ਸੰਭਾਸ਼ਨ ਦੇਂਦੇ ਹੋਏ ਪੌਧੇਆਂ ਦੀਆਂ ਵਿਭਿੰਨ ਪ੍ਰਜਾਤਿਆਂ ਦੇ ਸੰਰਖਸ਼ਨ ਤੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਬਾਇਓਡਾਇਵਰਸਿਟੀ ਦੇ ਸਰਖੰਨ ਵਿੱਓ ਘਾਹ ਦੀ ਭੂਮਿਕਾ ਤੇ ਵੀ ਵਿਸ਼ੇਸ਼ ਟਿੱਪਨੀ ਕੀਤੀ।
ਆਖਿਰੀ ਸੈਸ਼ਨ ਵਿੱਚ ਡਾ. ਏ.ਪੀ.ਵਿਗ (ਜੀ.ਐਨ.ਡੀ.ਯੂ, ਅੰਮ੍ਰਿਤਸਰ) ਨੇ ਡਿਜ਼ਾਸਟਰ ਮੈਨੇਜਮੇਂਟ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ “ਡਿਜ਼ਾਸਟਰ ਮੈਨੇਜਮੇਂਟ” ਦਾ ਮੁੱਖ ਕਾਰਨ ਸ਼ਹਿਰੀਕਰਨ ਹੈ। ਉਹਨਾਂ ਕਿਹਾ ਕਿ ਆਪਦਾ ਪ੍ਰਬੰਧਨ ਦੇ ਲਈ ਨਾ ਸਿਰਫ ਜਾਗਰੂਕਤਾ ਜ਼ਰੂਰੀ ਹੈ ਬਲਕਿ ਇਸਦੇ ਲਈ ਐਨ.ਜੀ.ਓ, ਪਬਲਿਕ ਸੰਸਥਾਵਾਂ ਆਦਿ ਨੂੰ ਜ਼ਰੂਰੀ ਪਰੀਖਣ ਦੇਣ ਦੀ ਲੋੜ ਹੈ।

No comments: