BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਦੂਜਾ ਦਿਨ

'ਵਿਗਿਆਨ ਅਤੇ ਅਧਿਆਤਮਵਾਦ ਇਕ ਦੂਜੇ ਦੇ ਸਮਪੂਰਕ'
ਜਲੰਧਰ 26 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਅੱਜ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਦੂਜੇ ਦਿਨ ਡਾ. ਸੁਖਦੇਵ ਸਿੰਘ (ਪੋ੍ਰਫੇਸਰ, ਮੌਲਿਕਯੂਲਰ ਬਾਇਓਲੋਜੀ ਅਤੇ ਬਾਇਓਕੈਮਿਸਟ੍ਰੀ ਵਿਭਾਗ, ਜੀ.ਐਨ.ਡੀ.ਯੂ) ਨੇ ਮੁੱਖ ਮਹਿਮਾਨ ਅਤੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਪੋ੍ਰਗਰਾਮ ਦਾ ਸ਼ੁਭਾਰੰਭ ਜਯੋਤਿ ਜਲ੍ਹਾ ਕੇ ਕੀਤਾ ਗਿਆ, ਉਸ ਤੋਂ ਬਾਅਦ ਫੁੱਲਾਂ ਨਾਲ ਡਾ. ਸੁਖਦੇਵ ਸਿੰਘ ਜੀ ਦਾ ਸਵਾਗਤ ਡੀਨ ਅਕਾਦਮਿਕ ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ ਅਤੇ ਡਾ. ਏਕਤਾ ਖੋਸਲਾ ਨੇ ਕੀਤਾ।  ਐਫ.ਡੀ.ਪੀ ਦੇ ਪਹਿਲੇ ਸੈਸ਼ਨ ਵਿੱਚ ਡਾ. ਸੁਖਦੇਵ ਸਿੰਘ ਜੀ ਨੇ 'ਇਮਯੂਨੋਲਾੱਜੀ' ਵਿਸ਼ੇ ਤੇ ਆਪਣਾ ਸੰਭਾਸ਼ਨ ਦਿੱਤਾ।  ਉਹਨਾਂ ਕਿਹਾ ਕਿ ਵਿਅਕਤੀ ਦੇ ਸ਼ਰੀਰ ਵਿੱਚ ਵਾਈਟ ਬਲਡ ਸੈਲ ਇਮਯੂਨਿਟੀ ਦਾ ਮੁੱਖ ਕਾਰਨ ਹਨ।  ਉਹਨਾਂ ਵਿਗਿਆਨ ਅਤੇ ਟੈਕਨਾਲੋਜੀ ਨੂੰ ਅਧਿਆਤਮਵਾਦ ਦੇ ਨਾਲ ਜੋੜਦੇ ਹੋਏ ਵਿਭਿੰਨ ਸ਼ਾਸਤਰਾਂ, ਵੇਦਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਆਦਿ ਤੇ ਢੂੰਗੀ ਚਰਚਾ ਕੀਤੀ।  ਉਹਨਾਂ ਕਿਹਾ ਕਿ ਮਾਨਿਇਤਾਵਾਂ ਤੇ ਆਧਾਰਿਤ ਸਿਖਿਆ ਹੀ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਦੇਸ਼ ਦੇ ਸਰਵਪੱਖੀ ਵਿਕਾਸ ਦਾ ਮੁੱਖ ਆਧਾਰ ਹੈ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ “ਵਿਗਿਆਨ ਅਤੇ ਅਧਿਆਤਮਵਾਦ ਇੱਕ ਦੂਜੇ ਦੇ ਸੰਪੂਰਕ ਹਨ ਅਤੇ ਅਧਿਆਤਮਕ ਸੂਝਬੂਝ ਹੀ ਸਿੱਖਿਅਕ ਵਰਗ ਨੂੰ ਤਾਰਕਿਕ ਸੋਚ ਪ੍ਰਦਾਨ ਕਰਦੀ ਹੈ।”
ਦੂਜੇ ਸੈਸ਼ਨ ਵਿੱਚ ਪ੍ਰੋ. ਐਚ.ਐਸ. ਬਨਯਾਲ, ਵੀ.ਸੀ., ਅਭਿਲਾਸ਼ੀ ਯੂਨੀਵਰਸਿਟੀ, ਮੰਡੀ, ਜੀਵ ਵਿਗਿਆਨ ਵਿਭਾਗ, ਨੇ 'ਪਰਜੀਵੀ ਦਾ ਸਮਰਾਜ' ਵਿਸ਼ੇ ਤੇ ਚਰਚਾ ਕਰਦੇ ਹੋਏ ਮਲੋਰਿਆ, ਫਿਲੇਰਿਆ, ਕੀੜੇਆਂ ਨਾਲ ਪੈਦਾ ਬਿਮਾਰੀਆਂ, ਅਤੇ ਪਰਜੀਵੀ ਰੋਗਾਂ ਅਤੇ ਉਹਨਾਂ ਤੋਂ ਬਚਾਅ ਦੇ ਵਿਭਿੰਨ ਤਰੀਕਿਆਂ ਦਾ ਵਿਵਰਣ ਦਿੱਤਾ ਅਤੇ 'ਮਲੇਰਿਆ ਦਿਵਸ' ਦੇ ਮੌਕੇ ਤੇ ਮਲੇਰਿਆ ਟੀਕਾਕਰਣ ਤੇ ਵਿਸ਼ੇਸ਼ ਚਰਚਾ ਕੀਤੀ।
ਤੀਜੇ ਸੈਸ਼ਨ ਵਿੱਚ ਪ੍ਰੋ. ਉਪਮਾ ਬਗਈ, ਜੀਵਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮਾਨਵ ਜੀਵਨ, ਪੌਧਿਆਂ, ਜੀਵਜੰਤੂਆਂ, ਚਿਕ ਭਰੂਣ ਵਿਕਾਸ ਅਤੇ ਮਧੁਮੱਖੀ ਵਿਵਹਾਰ ਤੇ ਮੋਬਾਇਲ ਫੋਨ ਵਿਕਿਰਨਾਂ ਦੇ ਦੁਸ਼ਪ੍ਰਭਾਵਾਂ ਤੇ ਚਰਚਾ ਕਰਦੇ ਹੋਏ 'ਜੈਵਿਕ ਪ੍ਰਣਾਲੀ ਦੇ ਸ਼ੁਰੂਆਤੀ ਵਿਕਾਸ ਦੇ ਵਿਭਿੰਨ ਚਰਣਾਂ ਵਿੱਚ ਹਾਰਿਕਾਰਕ ਨਤੀਜਿਆਂ' ਵਿਸ਼ੇ ਤੇ ਵਿਸ਼ੇਸ਼ ਟਿੱਪਣੀ ਕੀਤੀ।

No comments: