BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਸਪਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਵਿਚ ਕੀਤਾ ਚੱਕਾ ਜਾਮ

ਰਜਤ ਦੇ ਘਰ ਤੇ ਹਮਲਾ ਕਰਨ ਵਾਲੇ ਭਾਜਪਾ ਦੇ ਐਮ.ਸੀ. 'ਤੇ ਪਰਚਾ ਦਰਜ ਕੀਤਾ ਜਾਵੇ
ਹੁਸ਼ਿਆਰਪੁਰ 21 ਅਪ੍ਰੈਲ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਜ਼ਿਲਾ ਪ੍ਰਧਾਨ ਦਲਜੀਤ ਰਾਏ ਅਤੇ ਬਸਪਾ ਸੀਨੀਅਰ ਲੀਡਰ ਠੇਕੇਦਾਰ ਭਗਵਾਨ ਦਾਸ ਸਿੱਧੂ, ਜ਼ਿਲਾ ਸੈਕਟਰੀ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਚ ਰੋਸ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਸੂਬਾ ਕੁਆਰਡੀਨੇਟਰ ਸਰਦਾਰ ਰਸ਼ਪਾਲ ਸਿੰਘ ਰਾਜੂ ਅਤੇ ਚੌਧਰੀ ਗੁਰਨਾਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਮੰਡਲ ਕੁਆਰਡੀਨੇਟਰ ਮਦਨ ਸਿੰਘ ਬੈਂਸ, ਨਿਸ਼ਾਨ ਚੌਧਰੀ, ਜ਼ਿਲਾ ਉਪ-ਪ੍ਰਧਾਨ ਐਡਵੋਕੇਟ ਦਾਦਰਾ, ਉਂਕਾਰ ਸਿੰਘ ਝੰਮਟ, ਮਨਿੰਦਰ ਸ਼ੇਰਪੁਰੀ, ਮਹਿੰਦਰ ਸਿੰਘ ਸੰਧਰਾਂ, ਸੋਮਨਾਥ ਬੈਂਸ ਵੀ ਪਹੁੰਚੇ। ਇਸ ਮੌਕੇ ਰਸ਼ਪਾਲ ਰਾਜੂ ਅਤੇ ਬਸਪਾ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਬਹੁਤ ਸਾਰੇ ਕੇਸਾਂ ਦੀਆਂ ਐਫ.ਆਈ.ਆਰ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਬੁੱਲੋਵਾਲ ਬਾਣੇ ਅੰਦਰ ਐਫ.ਆਈ.ਆਰ ਨੰਬਰ 126 ਸੰਨ 2015, ਜਿਸ ਦਾ ਨਾ ਕੋਰਟ ਵਿਚ ਚਲਾਨ ਪੇਸ਼ ਕੀਤਾ ਅਤੇ ਨਾ ਹੀ ਦੋਸ਼ੀ ਨੂੰ ਫੜਿਆ। ਬਸਪਾ ਵਰਕਰ ਦੇ ਘਰ ਚਾਰ ਵਾਰ ਹਮਲਾ ਹੋ ਚੁੱਕਾ ਹੈ। ਪੁਲਿਸ ਨੇ ਪਹਿਲੇ ਹਮਲੇ ਦੀ ਐਫ.ਆਈ.ਆਰ ਤਾਂ ਦਰਜ ਕੀਤੀ ਹੈ, ਪਰ ਬਾਕੀ ਤਿੰਨ ਹਮਲਿਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਥਾਣਾ ਸਿਟੀ ਹੁਸ਼ਿਆਰਪੁਰ ਮਿਤੀ 12 ਫਰਵਰੀ 2016 ਰਵਿੰਦਰ ਕੁਮਾਰ ਦੀ ਕੁੱਟ-ਮਾਰ ਅੱਡਾ ਮਾਹਿਲਪੁਰ ਦੁਕਾਨ ਮਾਲਕ ਪ੍ਰਤਾਪ ਸਿੰਘ ਦੀ ਦੁਕਾਨ 'ਤੇ ਹੋਈ ਸੀ, ਜਿਸਦੀ ਤਫ਼ਤੀਸ਼ ਏ.ਆਈ.ਐਸ ਜਗਦੀਸ਼ ਸਿੰਘ ਵੱਲੋਂ ਬਿਆਨ ਅਤੇ ਐਮ.ਐਲ.ਆਰ ਲੈ ਲਈ ਗਈ, ਜਿਸ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਐਫ.ਆਈ.ਆਰ ਨੰਬਰ 90/2015, ਥਾਣਾ ਤਲਵਾੜਾ ਧਾਰਾ 306 ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਤੇ ਨਾ ਹੀ ਕੋਰਟ ਵਿਚ ਚਲਾਨ ਪੇਸ਼ ਕੀਤਾ। ਇੱਕ ਰੇੜੀ ਫੜੀ ਯੂਨੀਅਨ, ਨਿਊ ਸਬਜ਼ੀ ਮੰਡੀ ਹੁਸ਼ਿਆਰਪੁਰ ਦੇ ਪ੍ਰਧਾਨ 'ਤੇ ਹਮਲਾ ਹੋਇਆ ਜਿਸਦੇ ਬਿਆਨ ਤੇ ਐਲ.ਐਮ.ਆਰ ਲੈ ਲਈ ਗਈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਸਪਾ ਪ੍ਰਧਾਨ ਸੰਦੀਪ ਰਜੱਤ ਦੇ ਘਰ ਆ ਕੇ ਮਿਤੀ 13-04-2016 ਨੂੰ ਐਮ.ਸੀ. ਸੁਰੇਸ਼ ਭਾਟੀਆ, ਉਸਦਾ ਲੜਕਾ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ, ਜਿਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਬਸਪਾ ਆਗੂਆਂ ਨੇ ਕਿਹਾ ਕਿ ਉਪਰੋਕਤ ਮਾਮਲਿਆਂ ਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ, ਜਾਵੇਗੀ। ਜੇਕਰ ਇੱਕ ਹਫ਼ਤੇ ਦੇ ਅੰਦਰ ਉਪਰੋਕਤ ਮਸਲਿਆ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਹੁਸ਼ਿਆਰਪੁਰ ਬੰਦ ਕੀਤਾ ਜਾਵੇਗਾ। ਇਸ ਮੌਕੇ ਮੋਹਨ ਲਾਲ ਭਟੋਆ, ਜ਼ਿਲਾ ਵਲੰਟੀਅਰ ਫੋਰਸ ਕਨਵੀਨਰ ਜਗਮੋਹਨ ਸਿੰਘ, ਹਲਕਾ ਪ੍ਰਧਾਨ ਸੁਖਦੇਵ ਸਿੰਘ ਬਿੱਟਾ, ਹਲਕੇ ਦੇ ਉਪ- ਪ੍ਰਧਾਨ ਡਾ. ਜੋਗਿੰਦਰ ਪਾਲ ਸ਼ਾਮ ਚੁਰਾਸੀ, ਉਂਕਾਰ ਸਿੰਘ ਨਲੋਂਈਆਂ, ਗੁਰਦੇਵ ਬਿੱਟੂ, ਸਿਟੀ ਪ੍ਰਧਾਨ ਪਵਨ ਕੁਮਾਰ, ਸਿਟੀ ਉਪ-ਪ੍ਰਧਾਨ ਸੁਰਜੀਤ ਸਿੰਘ, ਰਜੇਸ਼ ਕੁਮਾਰ, ਜਗਦੀਸ਼ ਲਾਲ ਲਾਂਬੜਾ, ਵਿਜੈ ਕੁਮਾਰ, ਇੰਦਰਜੀਤ, ਸੁਰਿੰਦਰ ਧਾਮੀ, ਅਮਨ ਪਥਰਾਲੀਆਂ, ਅਵਤਾਰ ਸਿੰਘ ਤਾਰੀ, ਸ਼ੇਰ ਸਿੰਘ ਸ਼ੇਰੀ, ਰਾਜਪਾਲ ਸਿੰਘ, ਰੰਧਾਵਾ ਸਿੰਘ, ਸੰਜੀਵ ਕੁਮਾਰ ਲਾਡੀ, ਬਿੱਕਰ ਸਰੋਆ, ਮਨਜੀਤ ਸਿੰਘ, ਹਰਭਜਨ ਭੱਟੀ, ਡਾ. ਰਤਨ ਚੰਦ ਅਤੇ ਬਸਪਾ ਦੇ ਅਨੇਕਾਂ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

No comments: