BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਫਿਰ ਚਿੱਟੇ ਦਿਨ ਚੋਰਾਂ ਨੇ ਕੀਤੀ, ਚੋਰੀ

  • ਨਹੀਂ ਰੁੱਕ ਰਿਹਾ ਜੰਡੂ ਸਿੰਘਾ ਵਿੱਚ ਚੋਰੀ ਦੀਆਂ ਵਾਰਦਾਤਾਂ ਹੋਣ ਦਾ ਸਿਲਸਿਲਾ
  • ਪਿੰਡ ਜੰਡੂ ਸਿੰਘਾ ਦੀ ਸਮੂਹ ਗਾ੍ਰਮ ਪੰਚਾਇਤ, ਅਤੇ ਮੁਹੱਲਾ ਬੇਗਮਪੁਰਾਂ ਧੋਗੜੀ ਰੋਡ ਦੇ ਵਸਨੀਕਾਂ ਵਿੱਚ ਇਲਾਕਾ ਪੁਲਿਸ ਪ੍ਰਸਾਸ਼ਨ ਖਿਲਾਫ ਭਾਰੀ ਰੋਹ
  • ਚੋਰਾਂ ਨੂੰ ਕਾਬੂ ਕਰਨ ਦੀ ਇਲਾਕੇ ਦੇ ਉੱਚ ਅਫਸਰਾਂ ਤੋਂ ਕੀਤਾ ਮੰਗ
ਘਰ ਦੇ ਮੈਂਬਰਾਂ ਤੋਂ ਚੋਰੀ ਬਾਰੇ ਪੁਛਗਿਛ ਕਰਦੇ ਏ.ਐਸ.ਆਈ ਸੁਖਵਿੰਦਰਪਾਲ ਸਿੰਘ, ਹੋਲਦਾਰ ਤੇਜਪਾਲ ਸਿੰਘ, ਹੋਲਦਾਰ ਮੇਜਰ ਸਿੰਘ, ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕਰਦੇ ਜੰਡੂ ਸਿੰਘਾ ਦੇ ਵਸਨੀਕ ਅਤੇ ਮੋਹਤਵਰ।
ਆਦਮਪੁਰ ਜੰਡੂ ਸਿੰਘਾ 11 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਥਾਨਾ ਮਕਸੂਦਾਂ ਦੇ ਪਿੰਡ ਜੰਡੂ ਸਿੰਘਾ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ, ਅਤੇ ਚਿੱਟੇ ਦਿਨ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਨੇ ਅੰਜਾਮ ਦਿਤਾ ਹੈ, ਅੱਜ ਦੁਪਿਹਰ ਵੇਲੇ ਇੱਕ ਘਰ ਵਿੱਚ ਘਰ ਦੇ ਮਾਲਕ ਨਾ ਹੋਣ ਦਾ ਚੋਰਾਂ ਨੇ ਫਾਇਦਾ ਉਠਾਂਉਦੇ ਹੋਏ, ਚੋਰੀ ਨੂੰ ਅੰਜਾਮ ਦਿਤਾ। ਇਹ ਜੰਡੂ ਸਿੰਘਾ ਵਿੱਚ ਹੋਣ ਵਾਲੀਆਂ ਚੋਰੀਆਂ ਮੁਹੱਲਾ ਬੇਗਮਪੁਰਾ ਘਾਗ ਪੱਟੀ ਵਿੱਚ ਹੀ ਹੋ ਰਹੀਆਂ ਹਨ। ਜਿਸਦਾ ਜੰਡੂ ਸਿੰਘਾ ਪੁਲਿਸ ਅਜੇ ਤੱਕ ਕੋਈ ਖਾਸ ਸੁਰਾਗ ਨਹੀਂ ਲਗਾ ਪਾਈ। ਅੱਜ ਚੋਰਾਂ ਨੇ ਧੋਗੜੀ ਰੋਡ ਤੇ ਹੀ ਧਾਵਾ ਬੋਲਦੇ ਹੋਏ, ਘਰ ਵਿਚੋਂ ਹਜਾਰਾ ਰੁਪਏ ਅਤੇ ਸੋਨੇ ਧਾਵਾ ਬੋਲ ਦਿਤਾ। ਜਾਣਕਾਰੀ ਦਿੰਦੇ ਪੀੜਤ ਸੁਦੇਸ਼ ਕੁਮਾਰ ਪੁੱਤਰ ਉਜਾਗਰ ਰਾਮ ਵਾਸੀ ਜੰਡੂ ਸਿੰਘਾ ਅਤੇ ਉਸਦੀ ਪਤਨੀ ਰਾਣੀ ਨੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਦਸਿਆ ਕਿ ਉਹ ਦੇਵੇਂ ਨੋਕਰੀ ਕਰਦੇ ਹਨ, ਅਤੇ ਸਵੇਰੇ ਆਪਣੇ ਕੰਮਾਂ ਤੇ ਘਰਾਂ ਨੂੰ ਜਿੰਦਰੇ ਲਗਾ ਕੇ ਚਲੇ ਜਾਦੇ ਹਨ। ਉਨਾਂ ਦੇ ਦੋ ਬੇਟੇ ਅਤੇ ਬੇਟੀ ਵਿਦੇਸ਼ ਵਿੱਚ ਰਹਿੰਦੇ ਹਨ। ਉਨਾਂ ਕਿਹਾ ਸ਼ਾਮ ਜਦ ਦੋਵੇਂ ਪਤੀ ਪਤਨੀ ਘਰ 7 ਵਜੇ ਦੇ ਕਰੀਬ ਰਾਤ ਪੁੱਜੇ, ਤਾਂ ਘਰ ਦਾ ਸਾਰਾ ਸਮਾਨ ਬਿਖਰਿਆ ਪਿਆ ਸੀ। ਉਨਾਂ ਤਰੁੰਤ ਮੁਹੱਲਾ ਵਾਸੀਆਂ ਨੂੰ ਦਸਿਆ ਅਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਸੁਦੇਸ਼ ਕੁਮਾਰ ਦੇ ਘਰ ਪੁਲਿਸ ਆਉਣ ਤੇ ਸੁਦੇਸ਼ ਕੁਮਾਰ ਦੀ ਪਤਨੀ ਨੇ ਘਰ ਦਾ ਸਮਾਨ ਦੇਖਣ ਤੇ ਦਸਿਆ ਕਿ ਉਨਾਂ ਦੇ ਘਰ ਚੋਂ ਦੋ ਕਾਟਿਆਂ ਦੇ ਸੋਨੇ ਦੇ ਜੋੜੇ, ਇੱਕ ਘੜੀ, ਇੱਕ ਮੁੱਦੀ ਅਤੇ 12 ਹਜਾਰ ਰੁਪਏ ਨਗਦੀ ਚੋਰ ਚੋਰੀ ਕਰਕੇ ਲੈ ਗਏ ਹਨ। ਚੋਰਾਂ ਨੇ ਬਾਖਰੂਮ ਦੀ ਖਿੜਕੀ ਦੀ ਗਰਿੱਲ ਤੋੜ ਕੇ ਚੋਰੀ ਕੀਤੀ। ਮੋਕਾ ਦੇਖਣ ਲਈ ਏ.ਐਸ.ਆਈ ਸੁਖਵਿੰਦਰਪਾਲ ਸਿੰਘ ਪੁਲਿਸ ਚੋਕੀ ਜੰਡੂ ਸਿੰਘਾ ਮੁਲਾਜਮਾਂ ਸਮੇਤ ਪੁੱਜੇ, ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।
ਕੀ ਕਿਹਾ ਐਸ.ਐਚ.ਉ ਮਕਸੂਦਾਂ ਨੇ- ਐਸ.ਐਚ.ਉ ਮਕਸੂਦਾਂ, ਅਤੇ ਏ.ਐਸ.ਆਈ ਸੁਖਵਿੰਦਰਪਾਲ ਸਿੰਘ ਜੰਡੂ ਸਿੰਘਾ ਨੇ ਕਿਹਾ ਕਿ ਚੋਰ ਜਲਦ ਕਾਬੂ ਕੀਤੇ ਜਾਣਗੇ।
ਜੰਡੂ ਸਿੰਘਾ ਵਾਸੀਆਂ ਨੇ ਚੋਰਾਂ ਨੂੰ ਕਾਬੂ ਕਰਨ ਦੀ ਕੀਤੀ ਮੰਗ- ਜੰਡੂ ਸਿੰਘਾ ਦੀ ਗਾ੍ਰਮ ਪੰਚਾਇਤ ਦੇ ਸਰਪੰਚ ਰਣਜੀਤ ਸਿੰਘ ਮੱਲੀ, ਪੰਚ ਹਰਮਿੰਦਰ ਹਨੀ ਕੋਲ, ਪੰਚ ਮਨਜੀਤ ਸਿੰਘ ਸੰਘਾ, ਪੰਚ ਜੋਗਿੰਦਰਪਾਲ, ਸਾਬਕਾ ਸੰਮਤੀ ਮੈਂਬਰ ਰਾਮ ਸਰੂਪ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਸਾਬਕਾ ਪੰਚ ਜਸਵੀਰ ਰਾਏ ਕੋਲ, ਸਾਬਕਾ ਪੰਚ ਬੀਬੀ ਮਨਜੀਤ ਕੋਰ, ਸਾਬਕਾ ਪੰਚ ਅਰੁੱਨ ਗੋਲਡੀ, ਸਾਬਕਾ ਪੰਚ ਸਤਿਆ ਰਾਣੀ, ਕਰਨੈਲ ਸਿੰਘ, ਕਮਲਜੀਤ, ਜਸਵੰਤ ਸਿੰਘ ਮਿੰਟੂ, ਬੰਟੀ, ਵਿਜੈ ਕੁਮਾਰ, ਜਸਪਾਲ ਪਾਲਾ, ਜੀਤਾ, ਮੋਨੂੰ, ਵਿਜੈ ਕੁਮਾਰ, ਵਿੱਕੀ, ਹਰਸ਼, ਨਿਰਮਲ ਚੰਦ, ਲਾਲੀ ਅਤੇ ਹੋਰ ਪਿੰਡ ਦੇ ਵਸਨੀਕਾਂ ਨੇ ਇਲਾਕਾ ਪੁਲਿਸ ਪ੍ਰਸਾਸ਼ਨ ਨੂੰ ਮੰਗ ਕੀਤੀ ਹੈ ਕਿ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ, ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।

No comments: