BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਈਕਲ ਦੀ ਜੇ.ਬੀ.ਸੀ ਨਾਲ ਟੱਕਰ ਇਕ ਦੀ ਮੌਤ ਇਕ ਗੰਭੀਰ ਜਖਮੀ

ਮ੍ਰਿਤਕ ਕ੍ਰਿਸ਼ਨ ਕੁਮਾਰ ਦੀ ਫਾਇਲ ਫੋਟੋ
ਦੁਸਾਂਝ ਕਲਾਂ 27 ਅਪ੍ਰੈਲ (ਸੁਰਿੰਦਰ ਪਾਲ ਕੁੱਕੁ)- ਬੀਤੇ ਦਿਨ ਮੋਟਰਸਾਈਕਲ ਦੀ ਜੇ,ਸੀ,ਬੀ ਨਾਲ ਟੱਕਰ ਹੋਣ ਨਾਲ ਇਕ 19 ਸਾਲਾ ਨੌਜਵਾਨ ਦੀ ਮੌਤ ਅਤੇ ਇਕ ਲੜਕੀ ਗਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ।ਇਸ ਸਬੰਧੀ ਮ੍ਰਿਤਰ ਕ੍ਰਿਸ਼ਨ ਕੁਮਾਰ ਦੇ ਪਿਤਾ ਸੋਮ ਨਾਥ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਗਲੀ ਨੂੰ 1 ਖੋਥੜਾ ਰੋਡ ਫ਼ਗਵਾੜਾ ਨੇ ਪੁਲਿਸ ਚੌਂਕੀ ਦੁਸਾਂਝ ਕਲਾਂ ਵਿਖੇ ਪੱਤਰਕਾਰਾਂ ਨੂੰ ਦੱਸਿਆਂ ਕਿ ਮੇਰਾ ਲੜਕਾ ਕਿਸ਼ਨ ਕੁਮਾਰ ਮੇਰੀ ਲੜਕੀ ਪ੍ਰੀਆ ਰਾਣੀ ਪਤਨੀ ਹਰਦੀਪ ਸੋਨੂੰ ਨੂੰ ਆਪਣੇ ਸੋਹਰੇ ਘਰ  ਪਿੰਡ ਲਾਦੀਆਂ ਵਿਖੇ ਛੱਡਣ ਜਾ ਰਿਹਾ ਸੀ ।ਜਦੋ ਮੇਰਾ ਲੜਕਾ ਕੋਟਲੀ ਖੱਖਿਆਂ ਪਿੰਡ ਤੋ ਥੋੜਾ ਦੂਰ ਇੰਦਣਾ ਕਲਸਕੇ ਦੇ ਗੇਟ ਕੋਲ ਗਿਆ ਤਾ ਇਕ ਜੇ,ਸੀ,ਬੀ ਜਿਸ ਤੇ ਕੋਈ ਨੰਬਰ ਨਹੀ ਸੀ ਨਹਿਰ ਬਣਾਉਣ ਦਾ ਕੰਮ ਕਰ ਰਹੀ ਸੀ।ਉਹ ਆਪਣਾ ਮੂੰਹ ਮਿੱਟੀ ਨਾਲ ਭਰ ਕੇ ਸੜਕ ਵੱਲ ਨੂੰ ਲੈ ਕੇ ਆ ਰਹੀ ਸੀ ਮੇਰੇ ਲੜਕੇ ਦੇ ਸਿੱਧੀ ਮੋਟਰਸਾਈਕਲ ਵਿਚ ਵੱਜੀ ਜਿਸ ਕਾਰਨ ਮੇਰੇ ਲੜਕੇ ਦੇ ਢਿੰਡ ਵਿਚ ਵੱਜੀ ਜਿਸ ਕਾਰਨ ਮੇਰੇ ਲੜਕੇ ਦੀਆਂ ਆਦਰਾਂ ਬਾਹਰ ਆ ਗਈਆ ਅਤੇ ਮੇਰੀ ਲੜਕੀ ਦੀ ਇਕ ਲੱਤ ਤੇ ਇਕ ਬਾਂਹ ਟੁੱਟ ਗਈ। ਮੇਰੇ ਲੜਕੇ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲੈ ਕੇ ਗਏ ਪਰ ਅਖੀਰ ਬਾਬਾ ਕਸ਼ਮੀਰਾ ਸਿੰਘ ਦੇ ਹਸਪਤਾਲ ਵਿਚ ਮੌਤ ਹੋ ਗਈ ਅਤੇ ਮੇਰੀ ਬੇਟੀ ਪ੍ਰੀਆਂ ਰਾਣੀ ਦੀ ਇਕ ਲੱਤ ਤੇ ਇਕ ਬਾਂਹ ਟੁੱਟ ਗਈ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜਦੋ ਇਸ ਸਬੰਧੀ ਮੌਕੇ ਡੀ.ਐੱਸ.ਪੀ ਫਿਲੌਰ ਅਤੇ ਐਸ.ਐਚ.ੳ ਗੁਰਾਇਆਂ ਕਿਸ਼ਨ ਕੁਮਾਰ ਨੂੰ ਪੁੱਛਿਆਂ ਗਿਆ ਤਾ ਉਨ੍ਹਾਂ ਨੇ ਦੱਸਿਆਂ ਕਿ ਇਸ ਸਬੰਧੀ ਥਾਣਾ ਗੁਰਾਇਆ ਵਿਖੇ ਕੇਸ ਦਰਜ ਕਰ ਲਿਆਂ ਹੈ।ਤਫ਼ੀਤਸ ਜਾਰੀ ਹੈ।

No comments: