BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਤਰ ਪ੍ਰਦੇਸ਼ ਸਿੱਖਾਂ ਦੇ ਕਾਤਲ ਪੁਲੀਸ ਵਾਲਿਆ ਨੂੰ ਸਜ਼ਾ ਮਿਲਣ ਨਾਲ ਨਿਆਂਪਾਲਿਕਾ ਵਿੱਚ ਸਿੱਖਾਂ ਦਾ ਵਿਸ਼ਵਾਸ਼ ਵੱਧਿਆ-ਸਰਨਾ

ਬਾਦਲ ਦਲ ਵੀ ਫੈਸਲੇ ਤੋਂ ਸਬਕ ਸਿੱਖ ਕੇ ਪੰਜਾਬ ਵਿੱਚ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏ
ਨਵੀ ਦਿੱਲੀ 5 ਅਪ੍ਰੈਲ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋ 11 ਸਿੱਖ ਨੌਜਵਾਨਾਂ ਨੂੰ ਅੱਤਵਾਦ ਗਰਦਾਨ ਕੇ ਮਾਰਨ ਵਾਲੇ 57 ਦੋਸ਼ੀਆ ਵਿੱਚੋ 47 ਨੂੰ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਦਿੱਤੇ ਜਾਣ ਦਾ ਸੁਆਗਤ ਕਰਦਿਆ ਕਿਹਾ ਕਿ ਦੋਸ਼ੀਆ ਨੂੰ ਸਜਾਵਾਂ ਮਿਲਣ ਨਾਲ ਜਿਥੇ ਨਿਆਂਪਾਲਿਕਾ ਦੀ ਪਾਰਦਸ਼ਤਤਾ ਵਿੱਚ ਵਾਧਾ ਹੋਇਆ ਹੈ ਉਥੇ ਕੇਂਦਰ ਦੀ ਮੋਦੀ ਸਰਕਾਰ ਤੇ ਲੱਗ ਰਹੇ ਘੱਟ ਗਿਣਤੀਆ ਦੇ ਵਿਰੋਧੀ ਹੋਣ ਦਾ ਧੱਬਾ ਵੀ ਕੁਝ ਫਿੱਕਾ ਜਰੂਰ ਪਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਅਦਾਲਤ ਵੱਲੋ 27 ਸਾਲਾਂ ਬਾਅਦ ਦੋਸ਼ੀਆ ਨੂੰ ਸਜਾਵਾਂ ਦਿੱਤੀਆ ਜਾਣੀਆ ਭਾਂਵੇ ਤਰਕ ਸੰਗਤ ਨਹੀ ਕਿਹਾ ਜਾ ਸਕਦੀਆ ਪਰ ਫਿਰ ਵੀ ਭਾਰਤੀ ਨਿਆਂਪਾਲਿਕਾ ਦੀ ਸੁਸਤ ਰਫਤਾਰ ਦੀ ਸਭ ਨੂੰ ਜਾਣਕਾਰੀ ਹੀ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋ ਮਾਰ ਗਏ ਸਿੱਖ ਨੌਜਵਾਨਾਂ ਦਾ ਪੰਜਾਬ ਦੇ ਤੱਤਕਾਲੀ ਅੱਤਵਾਦ ਨਾਲ ਕੋਈ ਸਬੰਧ ਨਹੀ ਸੀ ਪਰ ਉੱਤਰ ਪ੍ਰਦੇਸ਼ ਪੁਲੀਸ  ਨੇ ਆਪਣੇ ਨੰਬਰ ਬਣਾਉਣ ਤੇ ਤਰੱਕੀਆ ਤੇ ਇਨਾਮ ਲੈਣ ਕਰਕੇ ਹੀ ਬੇਦੋਸ਼ਿਆ ਨੂੰ ਮਾਰ ਮੁਕਾਇਆ ਸੀ। ਉਹਨਾਂ ਕਿਹਾ ਕਿ ਜਿਹਨਾਂ ਪਰਿਵਾਰਾਂ ਦੇ ਲਾਲ ਖੋਹੇ ਗਏ ਉਹਨਾਂ ਦੀ ਭਰਪਾਈ ਤਾਂ ਕਦੇ ਵੀ ਨਹੀ ਹੋ ਸਕਦੀ ਪਰ ਫਿਰ ਵੀ ਦੋਸ਼ੀਆ ਨੂੰ ਸਜਾਵਾਂ ਮਿਲਣ ਨਾਲ ਇਹਨਾਂ ਪਰਿਵਾਰਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ। ਉਹਨਾਂ ਕਿਹਾ ਕਿ ਜਿਹੜੇ ਸਿੱਖ ਵਕੀਲ ਨੇ ਇਸ ਕੇਸ ਦੀ ਥੱਲੇ ਤੋ ਲੈ ਕੇ ਉਪਰ ਤੱਕ ਪੈਰਵੀ ਕੀਤੀ ਹੈ ਉਸ ਦਾ ਉਹ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਉਹ ਸਿੱਖਾਂ ਨਾਲ ਹੁੰਦੀਆ ਜਿਆਦਤੀਆ ਨੂੰ ਇਸੇ ਤਰ੍ਵਾ ਹੀ ਉਠਾਉਦੇ ਰਹਿਣਗੇ।
ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਨਿਆਂਪਾਲਿਕਾ ਵਿੱਚ ਸਿੱਖਾਂ ਦਾ ਵਿਸ਼ਵਾਸ਼ ਵੱਧਿਆ ਅਤੇ  ਕੇਂਦਰ ਦੀ ਮੋਦੀ ਸਰਕਾਰ ਤੇ ਜਿਹੜਾ ਫਿਰਕਾਪ੍ਰਸਤੀ ਤੇ ਘੱਟ ਗਿਣਤੀਆ ਦੇ ਦੁਸ਼ਮਣ ਹੋਣ ਦਾ ਧੱਬਾ ਲੱਗਦਾ ਆ ਰਿਹਾ ਹੈ ਉਹ ਵੀ ਕੁਝ ਫਿੱਕਾ ਜਰੂਰ ਪਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਬਾਕੀ ਘੱਟ ਗਿਣਤੀਆ ਦੇ ਕਾਤਲਾਂ ਨੂੰ ਵੀ ਇਸੇ ਤਰ੍ਹਾ ਹੀ ਸਜਾਵਾਂ ਦਿੱਤੀਆ ਜਾਣਗੀਆ। ਉਹਨਾਂ ਕਿਹਾ ਕਿ ਜਸਟਿਸ ਆਰ.ਐਸ ਸੋਢੀ ਨੇ ਵੀ ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਹ ਸ਼ੁਰੂ ਤੋ ਹੀ ਇਸ ਕੇਸ ਨਾਲ ਜੁੜੇ ਹੋਏ ਸਨ। ਉਹਨਾਂ ਕਿਹਾ ਕਿ ਜਸਟਿਸ ਸੋਢੀ ਇੱਕ ਤਜਰਬੇਕਾਰ ਤੇ ਇਮਾਨਦਾਰੀ ਅਦਾਲਤੀ ਪ੍ਰੀਕਿਰਿਆ ਦੇ ਮਾਹਿਰ ਹਨ ਜਿਹੜੇ ਕੌਮ ਦੀ ਭਲਾਈ ਲਈ ਹਮੇਸ਼ਾਂ ਦੀ ਯਤਨਸ਼ੀਲ ਰਹਿੰਦੇ ਹਨ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਮੌਜੂਦਾ ਬਾਦਲ ਦਲੀਆ ਤੇ ਵੀ ਉਹਨਾਂ ਨੇ ਕਟਾਸ ਭਰੀ ਟਿੱਪਣੀ ਕਰਦਿਆ ਕਿਹਾ ਕਿ ਉਹ ਸਿਰਫ ਕਾਗਜੀ ਸ਼ੇਰ ਬਣ ਕੇ ਅਖਬਾਰਾਂ ਵਿੱਚ ਬਿਆਨਬਾਜੀ ਤੱਕ ਹੀ ਸੀਮਤ ਨਾ ਰਹਿਣ ਸਗੋ ਨਵੰਬਰ 1984 ਦੇ ਦੰਗਿਆ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਯਥਾਰਥ ਰੂਪ ਵਿੱਚ ਕੁਝ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 9 ਸਾਲਾ ਤੋ ਅਕਾਲੀ ਦਲ ਬਾਦਲ ਦੀ ਲਗਾਤਾਰ ਸਰਕਾਰ ਰਾਜ ਕਰ ਰਹੀ ਹੈ ਤੇ ਸਿੱਖਾਂ ਨੌਜਵਾਨਾਂ ਦੇ ਘਾਣ ਉਪਰੰਤ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 14 ਸਾਲ ਪੂਰੇ ਹੋ ਗਏ ਪਰ ਪੰਜਾਬ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਘਾਣ ਦੋ ਦੋਸ਼ੀਆ ਵਿੱਚੋ ਕਿਸੇ ਇੱਕ ਨੂੰ ਵੀ ਬਾਦਲ ਸਰਕਾਰ ਸਜ਼ਾ ਨਹੀ ਦੇ ਸਕੀ। ਉਹਨਾਂ ਕਿਹਾ ਕਿ ਬਾਦਲ ਦਲੀਆ ਨੂੰ ਉੱਤਰ ਪ੍ਰਦੇਸ਼ ਦੀ ਅਦਾਲਤ ਦੇ ਫੈਸਲੇ ਤੋ ਸਬਕ ਸਿੱਖਣਾ ਚਾਹੀਦਾ ਹੈ ਅਤੇ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ ਪੁਲੀਸ ਵਾਲਿਆ ਨੂੰ ਜੇਲ੍ਵਾ ਦੀਆ ਕਾਲ ਕੋਠੜੀਆ ਵਿੱਚ ਬੰਦ ਕਰਨ ਲਈ ਸੁਚਾਰੂ ਕਦਮ ਪੁੱਟਣੇ ਚਾਹੀਦੇ ਹਨ।

No comments: