BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ. ਵਿੰਗ ਨਿਊਜ਼ੀਲੈਂਡ ਦੇ ਨਵੇਂ ਗਠਨ ਦੇ ਐਲਾਨ ਪਿੱਛੋਂ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

  • ਪ੍ਰਿਤਪਾਲ ਸਿੰਘ ਦੁਬਾਰਾ ਚੇਅਰਮੈਨ ਅਤੇ ਜਗਜੀਤ ਸਿੰਘ ਬੌਬੀ ਬਰਾੜ ਪ੍ਰਧਾਨ ਬਣੇ
  • ਸਮਰਥਕਾਂ ਨੇ ਸਾਰੇ ਜਥੇਬੰਦਕ ਢਾਂਚੇ ਨੂੰ ਦਿੱਤੀ ਵਧਾਈ
ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ. ਵਿੰਗ ਨਿਊਜ਼ੀਲੈਂਡ ਦੇ ਨਵੇਂ ਗਠਨ ਦੇ ਮੈਂਬਰ ਖੁਸ਼ੀ ਜ਼ਾਹਿਰ ਕਰਦੇ ਹੋਏ।
ਆਕਲੈਂਡ-3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੀਤੇ ਕੱਲ ਐਨ.ਆਰ.ਆਈ. ਵਿੰਗ ਨਿਊਜ਼ੀਲੈਂਡ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਾਰੇ ਵਰਕਰਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਬਹੁਤ ਸਾਰੇ ਅਹੁਦੇਦਾਰ ਪਹਿਲਾਂ ਵਾਲੇ ਹੀ ਰੱਖੇ ਗਏ ਹਨ ਜਦ ਕਿ ਮੈਂਬਰਾਂ ਦੀ ਗਿਣਤੀ ਕਾਫੀ ਲੰਬੀ ਹੋ ਗਈ ਹੈ। ਜਾਰੀ ਪ੍ਰੈਸ ਨੋਟ ਅਨੁਸਾਰ ਸ. ਪ੍ਰਿਤਪਾਲ ਸਿੰਘ ਨੂੰ ਚੇਅਰਮੈਨ, ਸ. ਜਗਜੀਤ ਸਿੰਘ ਬੌਬੀ ਬਰਾੜ ਪ੍ਰਧਾਨ, ਗੁਰਵਿੰਦਰ ਸਿੰਘ, ਜਗਦੇਵ ਸਿੰਘ ਜੱਗੀ, ਦਵਿੰਦਰ ਸਿੰਘ ਗਿੱਲ, ਵਿਪਿਨ ਕੁਮਾਰ ਸਾਰੇ ਸੀਨੀਅਰ ਮੀਤ ਪ੍ਰਧਾਨ, ਸ. ਕਸ਼ਮੀਰ ਸਿੰਘ ਬਘੇਲਾ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਸੀਕਾ, ਜਸਕਰਨ ਸਿੰਘ ਖੋਸਾ, ਰਣਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਬੱਧਣੀ ਸਾਰੇ ਮੀਤ ਪ੍ਰਧਾਨ, ਅਮਰਜੀਤ ਸਿੰਘ ਤੱਖਰ, ਸਿਮਰਪਾਲ ਸਿੰਘ, ਹਰਜੀਤ ਕੁਮਾਰ ਸ਼ਰਮਾ ਸਾਰੇ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸਿੱਧੂ, ਸੁਰਜੀਤ ਸਿੰਘ ਗਿੱਲ, ਰਜਿੰਦਰ ਸਿੰਘ ਗਿੱਲ, ਗੁਰਲਾਲ ਸਿੰਘ ਗਿੱਲ, ਗੁਰਵਿੰਦਰ ਸਿੰਘ ਕਲਸੀ, ਸਾਰੇ ਸਕੱਤਰ, ਗੁਰਜੀਤ ਸਿੰਘ ਭੱਠਲ ਦਫਤਰ ਸਕੱਤਰ, ਗੁਰਵਿੰਦਰ ਸਿੰਘ, ਰਣਜੀਤ ਸਿੰਘ ਬਰਾੜ ਦੋਵੇਂ ਮੁੱਖ ਬੁਲਾਰੇ,  ਤੇ ਪਲਵਿੰਦਰ ਸਿੰਘ ਪਾਲ ਖਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮੈਂਬਰ ਵੀ ਸ਼ਾਮਿਲ ਕੀਤੇ ਗਏ ਹਨ। ਅੱਜ ਇਸ ਨਵੇਂ ਜਥੇਬੰਦਕ ਢਾਂਚੇ ਨੂੰ ਡਾ. ਪ੍ਰੀਤ ਨੇ ਵਧਾਈ ਦਿੰਦਿਆ ਆਪਣੇ ਨਿਵਾਸ ਉਤੇ ਬੁਲਾਇਆ ਅਤੇ ਸਾਰਿਆਂ ਦਾ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ। ਉਨਾਂ ਆਸ ਪ੍ਰਗਟ ਕੀਤੀ ਕਿ ਵਿਦੇਸ਼ਾਂ ਦੇ ਵਿਚ ਰਾਜਨੀਤਕ ਪਾਰਟੀਆਂ ਦੇ ਵਰਕਰ ਆਪਣੇ-ਆਪਣੇ ਤੌਰ 'ਤੇ ਪੰਜਾਬ ਦੇ ਵਿਕਾਸ ਲਈ ਗੱਲ ਕਰਨਗੇ ਤਾਂ ਪੰਜਾਬ ਜਰੂਰ ਇਕ ਦਿਨ ਦੂਜੇ ਸੂਬਿਆਂ ਤੋਂ ਤਰੱਕੀ 'ਤੇ ਹੋਵੇਗਾ।

No comments: