BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਬੀ.ਐਸ.ਸੀ ਪੰਜਾਬ ਨੇ ਵੰਡੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਸਿੱਖਿਆਂ ਪ੍ਰਾਪਤ ਕਰਨ ਵਾਲੀਆਂ ਨਾਲ ਬੇਟੀ ਬਚਾੰਓ ਸੰਘਰਸ਼ ਕਮੇਟੀ (ਰਜ਼ਿ) ਪੰਜਾਬ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ, ਸਰਵਣ ਰਾਜਾ, ਸੋਮਨਾਥ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 10 ਅਪ੍ਰੈਲ (ਅਮਰਜੀਤ ਸਿੰਘ)- ਲੜਕੀਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੇ ਤਹਿਤ ਨੂਰਪੁਰ ਕਲੋਨੀ 'ਚ ਸਥਿਤ ਸੀਮਾ ਬਿਊਟੀ ਪਾਰਲਰ ਦੀ ਮੈਡਮ ਸੀਮਾ ਅਤੇ ਸੈਂਟਰ ਇੰਚਾਰਜ਼ ਸੋਮਨਾਥ ਕਪੂਰ ਪਿੰਡ ਦੇ ਸਹਿਯੋਗ ਸੱਦਕਾ ਬੇਟੀ ਬਚਾਓ ਸੰਘਰਸ਼ ਕਮੇਟੀ (ਰਜ਼ਿ) ਪੰਜਾਬ ਵਲੋਂ ਚਲਾਏ ਗਏ, 6 ਮਹੀਨੇ ਦੇ ਸਿਲਾਈ-ਕਢਾਈ ਅਤੇ ਬਿਊਟੀਸ਼ਨ ਦੀ ਸਿੱਖਿਆ ਸੈਂਟਰ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਨੂੰ ਇੱਕ ਸੰਖੇਪ ਜਿਹੇ ਸਮਾਗਮ ਦੋਰਾਨ ਸਰਟੀਫਿਕੇਟ ਵੰਡੇ ਗਏ  ਇਸ ਮੋਕੇ ਪਹੁੰਚੇ ਮੁੱਖ ਮਹਿਮਾਨ ਦੇ ਤੋਰ 'ਤੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਸਰਟੀਫਿਕੇਟਾਂ ਦੀ ਵੰਡ ਕਰਨ ਤੋਂ ਬਾਅਦ ਕਿਹਾ ਕਿ ਭਾਂਵੇ ਅੱਜ ਲੜਕੀਆਂ ਸਮਾਜ ਵਿੱਚ ਹਰ ਵਰਗ 'ਚ ਭਾਰੀ ਮੱਲਾਂ ਮਾਰਦੀਆਂ ਜਾ ਰਹੀਆਂ ਹਨ ਪਰ ਅਫਸੋਸ ਕਿ ਫਿਰ ਵੀ ਕੁਝ ਥੋੜੀ ਸੋਚ ਵਾਲੇ ਲੋਕ ਬੱਚੀਆਂ ਦੀ ਜਨਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੱਤਿਆਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ  ਜਦ ਕਿ ਭਾਰਤ ਸਰਕਾਰ ਦੇ ਨਾਲ-ਨਾਲ ਸੂਬੇ  ਸਰਕਾਰਾਂ ਅਤੇ ਅਨੇਕਾਂ ਹੀ ਸਮਾਜ ਸੇਵੀ ਸੰਸਥਾਵਾਂ ਅਜਿਹੀ ਘਿਨੋਣੀ ਹਰਕਤ ਤੋਂ ਆਪਣੇ-ਆਪਣੇ ਢੰਗ ਨਾਲ ਜਾਗਰੂਕ ਕਰਨ ਵਿੱਚ ਕੋਈ ਕਮੀ ਨਹੀਂ ਛੱਡ ਰਹੀਆਂ ਹਨ  ਇਸ ਮੋਕੇ ਉਨਾਂ ਹਾਜਿਰ ਲੜਕੀਆਂ ਤੇ ਉਨਾਂ ਦੇ ਸਕੇ-ਸਬੰਧੀਆਂ ਨੂੰ ਪੁਰਜੋਰ ਸ਼ਬਦਾਂ ਵਿੱਚ ਅਪੀਲ ਕਰਦਿਆਂ ਕਿਹਾ ਕਿ ਸਾਡੀ ਬੇਟੀ ਬਚਾਓ ਸੰਘਰਸ਼ ਕਮੇਟੀ (ਰਜ਼ਿ) ਪੰਜਾਬ ਵਲੋਂ ਚਲਾਈ ਗਈ "ਧੀਆਂ ਮਾਰੋ ਨਹੀਂ ਸਾਨੂੰ ਦੇ ਦਿਓ" ਮੁਹਿੰਮ ਨੂੰ ਕਾਮਯਾਬ ਕਰਨ ਲਈ ਆਪਣਾ-ਆਪਣਾ ਕੀਮਤੀ ਸਹਿਯੋਗ ਜ਼ਰੂਰ ਦੇਣ  ਇਸ ਮੋਕੇ ਜਲੰਧਰ ਯੂਨਿਟ ਦੇ ਸੀਨੀਅਰ ਮੀਤ-ਪ੍ਰਧਾਨ ਸਰਵਣ ਰਾਜਾ ਨੇ ਵੀ ਹਾਜ਼ਿਰ ਸਭਨਾਂ ਨੂੰ ਪੁਰਜੋਰ ਸ਼ਬਦਾਂ ਵਿੱਚ ਅਪੀਲ ਕੀਤੀ, ਕਿ ਉਹ ਧੀਆਂ ਨੂੰ ਬਚਾਉਂਣ ਲਈ ਚਲਾਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ  ਮੈਡਮ ਸੀਮਾ ਨੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੇ ਨਾਲ-ਨਾਲ ਸਰਵਣ ਰਾਜਾ, ਰਾਜੇਸ਼ ਠਾਕੁਰ ਇੰਚਾਰਜ਼ ਕਸਟਮ ਕਲੀਰਿੰਗ ਵਿਭਾਗ, ਸੈਂਟਰ ਇੰਚਾਰਜ਼ ਸੋਮਨਾਥ ਕਪੂਰਪਿੰਡ ਆਦਿ ਦਾ ਧੰਨਵਾਦ ਕਰਦਿਆਂ ਆਪਣੇ ਅਨੁਭਵ ਸਾਂਝੇ ਕੀਤੇ।

No comments: