BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਤੀਜਾ ਦਿਨ

ਜਲੰਧਰ 27 ਅਪ੍ਰੈਲ (ਬਿਊਰੋ)- ਅੱਜ ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਵਿੱਚ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਤੀਜੇ ਦਿਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਗੁਰਮੀਤ ਸਿੰਘ, ਕੈਮਿਸਟ੍ਰੀ ਵਿਭਾਗ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਅਤੇ 'ਰਿਸੋਰਸ ਪਰਸਨ' ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦਾ ਸ਼ੁਭਾਰੰਭ ਜਯੋਤਿ ਜਲ੍ਹਾ ਕੇ ਕੀਤਾ ਗਿਆ, ਉਸ ਤੋਂ ਬਾਅਦ ਫੁੱਲਾਂ ਨਾਲ ਡਾ. ਸੁਖਦੇਵ ਸਿੰਘ ਜੀ ਦਾ ਸਵਾਗਤ ਐਫ.ਡੀ.ਪੀ ਕੋਆਰਡੀਨੇਟਰ ਪ੍ਰੋ. ਮੀਨਾਕਸ਼ੀ ਸਿਆਲ, ਐਫ.ਡੀ.ਪੀ. ਦੇ ਪ੍ਰਬੰਧਕ ਡਾ. ਮੀਨਾ ਸ਼ਰਮਾ, ਡਾ. ਏਕਤਾ ਖੋਸਲਾ ਅਤੇ ਪੋz. ਜਯੋਤਿ ਕੌਲ ਨੇ ਕੀਤਾ, ਅਤੇ ਸਾਰੇ ਪ੍ਰਤਿਭਾਗਿਆਂ ਨੇ ਡੀ.ਏ.ਵੀ ਗਾਨ ਵਿੱਚ ਪ੍ਰਤਿਭਾਗਿਤਾ ਕੀਤੀ।
ਐਫ.ਡੀ.ਪੀ ਦੇ ਪਹਿਲੇ ਸੈਸ਼ਨ ਵਿੱਚ ਡਾ. ਗੁਰਮੀਤ ਸਿੰਘ ਨੇ “ਰੋਜ਼ਾਨਾ ਜ਼ਿੰਦਗੀ 'ਚ ਜੰਗ”, ਉਸਦੇ ਪ੍ਰਭਾਵ ਅਤੇ ਉਸ ਤੋਂ ਬਚਾਓ ਦੇ ਵਿਭਿੰਨ ਤਰੀਕੇਆਂ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਘਰੇਲੂ ਚੀਜ਼ਾਂ ਨਾਲ ਕਿਸੇ ਵੀ ਤਰਾਂ ਦੀ ਜੰਗ ਨੂੰ ਸਮਾਪਤ ਕਰਨ ਦੇ ਲਈ ਸਭ ਤੋਂ ਵਧਿਆ ਅਤੇ ਸਸਤਾ ਉਪਾ ਹੈ ਕਿ ਉਸ ਤੇ ਏਲੁਮੀਨਿਅਮ ਦੀ ਪਰਤ ਝੜ੍ਹਾ ਦਿੱਤੀ ਜਾਵੇ।  ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸੰਸਾਰ ਵਿੱਚ ਹਰ ਚੀਜ਼, ਹਰ ਜੀਵਜੰਤੂ ਨਾਸ਼ਵਾਨ ਹੈ, ਇਥੇ ਤੱਕ ਕਿ ਸਾਡੀ ਚਮੜੀ, ਅੰਗ, ਸਾਰਾ ਸ਼ਰੀਰ ਇਕ ਦਿਨ ਖਤਮ ਹੋ ਜਾਂਦਾ ਹੈ, ਤੇ ਕਰੋਸ਼ਨ ਜਾਂ ਜੰਗ ਨਾ ਸਿਰਫ ਚੀਜ਼ਾਂ ਨੂੰ ਖਤਮ ਕਰਦੀ ਹੈ ਸਗੋਂ ਸਾਰੇ ਜ਼ਿੰਦਾ ਪ੍ਰਾਣਿਆਂ ਦਾ ਵੀ ਅੰਤ ਕਰਦੀ ਹੈ। ਇਸ ਦੇ ਨਾਲ ਹੀ ਉਹਨਾਂ “ਰੋਜ਼ਾਨਾ ਜ਼ਿੰਦਗੀ 'ਚ ਕੈਮਿਸਟ੍ਰੀ” ਵਿਸ਼ੇ ਤੇ ਢੂੰਗੀ ਚਰਚਾ ਕੀਤੀ। ਦੂਜੇ ਸੈਸ਼ਨ ਵਿੱਚ, ਡਾ. ਗੁਰਮੀਤ ਸਿੰਘ ਨੇ ਰੋਜਾਨਾ ਜ਼ਿੰਦਗੀ 'ਚ ਕੈਮਿਸਟ੍ਰੀ ਦੀ ਮਹਤੱਤਾ ਤੇ ਚਰਚਾ ਕੀਤੀ।  ਉਹਨਾਂ ਕਿਹਾ ਕਿ ਸਾਇੰਸ ਬਿਨ੍ਹਾਂ ਕੋਈ ਜ਼ਿੰਦਗੀ ਨਹੀਂ ਹੈ।
ਤੀਜੇ ਸੈਸ਼ਨ ਵਿੱਚ, ਡਾ. ਐਸ.ਆਰ.ਐਸ. ਅਯੰਗਰ, ਕੰਪਿਊਟਰ ਸਾਇੰਸ ਵਿਭਾਗ, ਆਈ.ਆਈ.ਟੀ ਰੋਪੜ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।  ਉਹਨਾਂ ਦਾ ਵਿਸ਼ਾ 'ਦ ਜੋਏ ਆਫ ਸਾਇੰਟਿਫਿਕ ਪਰਸਿਊਟ' ਸੀ।  ਉਹਨਾਂ ਵਿਗਿਆਨਿਕ ਰਿਸਰਚ ਦੇ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਕੁਝ ਸੁਝਾਵ ਦਿੱਤੇ।  ਉਹਨਾਂ ਪੁਰਾਨੀ ਲਘੁਥਾਵਾਂ ਨੂੰ ਵਰਤਮਾਨ ਵਿਗਿਆਨ ਦੇ ਨਾਲ ਜੋੜਦੇ ਹੋਏ ਆਪਣੀ ਗੱਲ ਕੀਤੀ, ਜਿਸਦੀ ਪ੍ਰਤਿਭਾਗਿਆਂ ਨੇ ਖੂਬ ਪ੍ਰਸ਼ੰਸਾ ਕੀਤੀ।

No comments: