BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ.ਐਸ.ਪੀ ਹਰਮੋਹਣ ਸਿੰਘ ਸੰਧੂ ਨੇ ਪਿੰਡ ਅਰਜਨਵਾਲ ਤੇ ਹਰੀਪੁਰ ਦੇ ਵਸਨੀਕਾਂ ਨਾਲ ਵਿਸੇਸ਼ ਮੁਲਾਕਾਤ ਕੀਤੀ

ਅਰਜਨਵਾਲ ਵਿਖੇ ਲੋਕਾ ਨਾਲ ਗੱਲਬਾਕ ਕਰਦੇ ਐਸ ਐਸ ਪੀ ਹਰਮੋਹਣ ਸਿੰਘ ਸੰਧੂ ਨਾਲ ਬੈਠੇ ਡੀਐਸਪੀ. ਤੇਜਵੀਰ ਸਿੰਘ ਹੁੰਦਲ, ਇੰਸਪੈਕਟਰ ਪਰਮਿੰਦਰ ਸਿੰਘ, ਧਰਮਪਾਲ ਲੇਸੜੀਵਾਲ ਤੇ ਹੋਰ, ਅਤੇ ਹਰੀਪੁਰ ਵਿਖੇ ਮੀਟਿੰਗ ਦੌਰਾਨ ਬੈਠੇ ਮੇਜਰ ਸਿੰਘ ਹਰੀਪੁਰ, ਮਲਕੀਤ ਸਿੰਘ ਦੌਲਤਪੁਰ, ਦਲਜੀਤ ਸਿੰਘ ਭੱਟੀ ਤੇ ਹੋਰ।
ਆਦਮਪੁਰ 9 ਅਪ੍ਰੈਲ (ਅਮਰਜੀਤ ਸਿੰਘ)- ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਹਰਮੋਹਣ ਸਿੰਘ ਸੰਧੂ ਨੇ ਹਲਕਾ ਆਦਮਪੁਰ ਦੇ ਪਿੰਡ ਅਰਜਨਵਾਲ ਤੇ ਹਰੀਪੁਰ ਦੇ ਵਸਨੀਕਾਂ ਨਾਲ ਪੁਲਿਸ ਪਬਲਿਕ ਮੀਟਿੰਗ ਕਰਦੇ ਹੋਏ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਐਸ ਐਸ ਪੀ ਹਰਮੋਹਣ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ, ਉਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਨੌਜਵਾਨ ਪੀੜੀ ਦਾ ਰੁਝਾਨ ਨਸ਼ਿਅਾਂ ਵੱਲ ਬਹੁਤ ਜਿਆਦਾ ਵੱਧ ਰਿਹਾ ਹੈ। ਉਨਾਂ ਦਾ ਨਸ਼ਿਆਂ ਵੱਲ ਰੁਝਾਨ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਵਿਸੇਸ਼ ਉਪਰਾਲੇ ਸ਼ੁਰੂ ਕੀਤੇ ਹਨ। ਉਨਾਂ ਲੋਕਾ ਨੂੰ ਅਪੀਲ ਕੀਤੀ, ਕਿ ਉਹ ਪੁਲਿਸ ਨੂੰ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੂਰਾ ਸਹਿਯੋਗ ਦੇਣ। ਪਿੰਡ ਵਾਸੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਰਾਤ ਨੂੰ ਪੁਲਿਸ ਗਸਤ ਵਧਾਈ ਜਾਵੇ, ਤਾਂ ਜੋ ਰਾਤ ਨੂੰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਢੱਲ ਪਾਈ ਜਾ ਸਕੇ। ਇਸ ਮੌਕੇ  ਤੇਜਵੀਰ ਸਿੰਘ ਹੁੰਦਲ ਡੀਐਸਪੀ ਆਦਮਪੁਰ,  ਇੰਸਪੈਕਟਰ ਪਰਮਿੰਦਰ ਸਿੰਘ ਥਾਣਾਂ ਮੁੱਖੀ ਆਦਮਪੁਰ, ਸੁਖਜੀਤ ਸਿੰਘ ਚੌਕੀ ਇੰਚਾਰਜ ਆਦਮਪੁਰ , ਸਿੰਘ ਮੇਜਰ ਸਿੰਘ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਧਰਮਪਾਲ ਲੇਸੜੀਵਾਲ ਮੈਂਬਰ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਜੀਤਾ ਸਰਪੰਚ ਮਹਿਮਦਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਅਰਜਨਵਾਲ, ਮਲੂਕ ਸਿੰਘ ਸਰਪੰਚ ਅਰਜਨਵਾਲ, ਜਸਵੀਰ ਸਿੰਘ ਸਰਪੰਚ ਹਰੀਪੁਰ, ਮਲਕੀਤ ਸਿੰਘ ਦੌਲਤਪੁਰ, ਜੰਗ ਬਹਾਦਰ ਅਲਾਵਲਪੁਰ, ਦਲਜੀਤ ਸਿੰਘ ਭੱਟੀ, ਤਰਸੇਮ ਸਿੰਘ ਚੁਖਿਆਰਾ, ਅਵਤਾਰ ਸਿੰਘ ਦਿਉਲ, ਮਨਜੀਤ ਸਿੰਘ ਬਿਲਖੂ, ਹੈਪੀ ਹਰੀਪੁਰ, ਰਣਵੀਰ ਸਿੰਘ, ਹੰਸ ਰਾਜ ਤੇ ਹੋਰ ਪਿੰਡ ਵਾਸੀ ਹਾਜਰ ਸਨ।

No comments: