BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਦਾਸਾ ਯੂਥ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਨਵੇਂ ਬਣੇ ਪ੍ਰਧਾਨਾ ਦਾ ਹੋਇਆ ਸਨਮਾਨ

ਸਲੇਮਪੁਰ ਮਸੰਦਾ ਵਿੱਚ ਨਵੇਂ ਨਿੱਯੁਕਤ ਪ੍ਰਧਾਨਾਂ ਦਾ ਸਨਮਾਨ ਕਰਦੇ ਸਾਬਕਾ ਸਰਪੰਚ ਰਮਨ ਜੋਹਲ, ਸ਼ਾਮ ਲਾਲ, ਗੁਰਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣ।
ਆਦਮਪੁਰ 24 ਅਪ੍ਰੈਲ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਖੇਤਰ ਵਿੱਚ ਮੋਜੂਦ ਪਿੰਡ ਸਲੇਮਪੁਰ ਮਸੰਦਾਂ ਵਿੱਚ ਗੁਰਦੁਆਰਾ ਬਾਬਾ ਜਗਤ ਸਿੰਘ ਵਿਖੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਇੱਕ ਵਿਸੇਸ਼ ਮੀਟਿੰਗ ਹੋਈ। ਜਿਸ ਵਿੱਚ ਪਿੰਡ ਦੀ ਬਾਬਾ ਦਾਸਾ ਜੀ ਯੂਥ ਕਲੱਬ ਰਜਿ. ਦੇ ਨਵੇਂ ਚੁੱਣੇ ਗਏ, ਪ੍ਰਧਾਨ ਭੁਪਿੰਦਰ ਸਿੰਘ ਤੂਰ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿ. ਦੇ ਨਵੇਂ ਚੁੱਣੇ ਗਏ, ਪ੍ਰਧਾਨ ਮਨਜਿੰਦਰ ਸਿੰਘ ਜੋਹਲ ਦਾ ਵਿਸੇਸ਼ ਸਨਮਾਨ ਸਾਬਕਾ ਸਰਪੰਚ ਰਮਨ ਜੋਹਲ, ਸਾਬਕਾ ਜਿਲਾਂ ਪ੍ਰਸ਼ੀਸ਼ਦ ਮੈਂਬਰ ਸ਼ਾਮ ਲਾਲ ਮੁਹੱਦੀਪੁਰ, ਅਤੇ ਹੋਰ ਪਤਵੰਤੇ ਸੱਜਣਾਂ ਨੇ ਸਾਂਝੇ ਤੋਰ ਤੇ ਕੀਤਾ। ਇਸ ਮੋਕੇ ਤੇ ਨਵੇਂ ਚੁੱਣੇ ਗਏ, ਦੋਵੇਂ ਕਲੱਬਾਂ ਦੇ ਪ੍ਰਧਾਨ ਸਹਿਬਾਨਾਂ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਤੰਨਦੇਹੀ ਨਾਲ ਨਿਭਾਉਗੇ। ਇਸ ਮੋਕੇ ਤੇ ਗੁਰਦੇਵ ਸਿੰਘ ਇੰਨਟਰਨੈਸ਼ਨਲ ਪੱਥਕ ਦਲ ਜਿਲਾ ਪ੍ਰਧਾਨ, ਰਘੁਵੀਰ ਸਿੰਘ ਯੂ.ਕੇ ਪੰਥਕ ਦਲ, ਸੁੱਖਾ ਜੋਹਲ, ਜੀਤਾ ਜੋਹਲ, ਕੀਪਾ ਜੋਹਲ, ਹਰਜੀਤ ਸਿੰਘ ਜੋਹਲ, ਜਰਨਲ ਸਕੱਤਰ ਬਲਕਾਰ ਸਿੰਘ, ਹੈਪੀ ਸੱਪ, ਚੰਨਪ੍ਰੀਤ ਸਿੰਘ, ਰਾਜਨ, ਸੰਦੀਪ ਜੋਹਲ, ਬਿੱਲਾ ਗਾਖਲ, ਸੁਖਵੀਰ ਸਿੰਘ, ਗੁਰਮੱਖ ਸਿੰਘ, ਕੁਲਜੀਤ ਸਿੰਘ, ਬਲਜੀਤ ਸਿੰਘ, ਸੁਖਦੀਪ ਸਿੰਘ, ਗੁਰਸ਼ਰਨ ਸਿੰਘ, ਗੋਨਾ ਜੋਹਲ, ਰਾਜਾ ਜੋਹਲ, ਕਮਲ ਜੋਹਲ, ਮਨਿੰਦਰ ਜੋਹਲ, ਸੁਖਵਿੰਦਰ ਸਿੰਘ ਬਿੱਲਾ, ਅਤੇ ਹੋਰ ਪਤਵੰਤੇ ਹਾਜਰ ਸਨ।

No comments: