BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਬੋਲੀਨਾਂ ਵਿੱਚ ਖਾਲਸੇ ਦੀ ਜਨਮ ਦਿਹਾੜਾ ਵਿਸਾਖੀ ਪੁਰਬ ਮਨਾਇਆ

ਪਿੰਡ ਬੋਲੀਨਾਂ ਵਿੱਚ ਕੀਰਤਨ ਕਰਦੇ ਰਾਗੀ ਭਾਈ ਮਨਜੀਤ ਸਿੰਘ ਨਾਲ ਸੰਗਤਾਂ ਵਿੱਚ ਹਾਜਰ ਭਾਈ ਜਗਦੇਵ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਬੋਲੀਨਾਂ ਦੋਆਬਾ ਜਲੰਧਰ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਮੁੱਖ ਸੇਵਾਦਾਰ ਭਾਈ ਜਗਦੇਵ ਸਿੰਘ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਵੱਲੋਂ ਮਨਾਇਆ ਗਿਆ। ਇਨਾਂ ਸਮਾਗਮਾਂ ਦੇ ਸਬੰਧ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਰਾਗੀ ਭਾਈ ਮਨਜੀਤ ਸਿੰਘ ਪੱਤੜ ਕਲਾਂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੋਕੇ ਤੇ ਭਾਈ ਜਗਦੇਵ ਸਿੰਘ ਵੱਲੋਂ ਸੇਵਾਦਾਰਾਂ ਦਾ ਸਿਰੇਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਡਾ. ਬਲਵੀਰ ਸਿੰਘ ਪੀ.ਐਚ.ਡੀ ਅਮ੍ਰਿਤਸਰ, ਰਾਮ ਸਿੰਘ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਬਖਸੀਸ਼ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਕੁਲਵਿੰਦਰ ਸਿੰਘ ਕਾਕਾ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਕੁਲਵੰਤ ਸਿੰਘ ਰੋਡਵੇਜ, ਗਿਆਨੀ ਹੁਸਨ ਲਾਲ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: