BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਮਰਨਜੀਤ ਸਿੰਘ ਢਿੱਲੋਂ ਦੇ ਐਸ.ਓ.ਆਈ. ਦਾ ਜਨਰਲ ਸਕੱਤਰ ਬਣਨ ਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ।

ਜਲੰਧਰ 22 ਅਪ੍ਰੈਲ (ਬਿਊਰੋ)- ਅੱਜ ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਸਿਮਰਨਜੀਤ ਸਿੰਘ ਢਿੱਲੋਂ ਨੂੰ ਸਟੂਡੈਂਟ ਆਰਗਨਾਇਜੇਸ਼ਨ ਆਫ ਇੰਡੀਆ ਦਾ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰਾ ਨਿਯੁਕਤ ਕਰਨ ਤੇ ਲੱਡੂ ਵੰਡੇ ਗਏ।ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਢਿੱਲੋਂ ਸਰਾਵਾਂ ਬੋਦਲਾਂ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਹੱਕਾਂ ਲਈ ਲੜਦਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਲਾਅ ਦੇ ਵਿਦਿਆਰਥੀ ਮਨਿੰਦਰਪਾਲ ਮਾਨ ਨੇ ਦੱਸਿਆ ਕਿ ਸਾਲ 2009 ਵਿੱਚ ਸਿਮਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਕਿਸੇ ਇੱਕਲੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਦਵਾਈਆਂ ਸਨ ਅਤੇ 2010 ਵਿੱਚ ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀ ਪੁਸੂ (ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ) ਨੂੰ ਪਾਰਟੀ ਦੀ ਆਖਰੀ ਜਿੱਤ ਦਿਲਵਾਈ ਸੀ।ਸਿਮਰਨਜੀਤ ਸਿੰਘ ਢਿੱਲੋਂ ਨੇ 2014 ਵਿੱਚ ਸ. ਬਿਕਰਮਜੀਤ ਸਿੰਘ ਮਜੀਠਿਆ ਦੀ ਮੌਜੂਦਗੀ ਵਿੱਚ ਐਸ.ਓ.ਆਈ ਨੂੰ ਜੁਆਇਨ ਕਰ ਲਿਆ ਅਤੇ ਐਸ.ਓ.ਆਈ ਦਾ ਵੋਟ ਬੈਂਕ 10 ਗੁਣਾਂ ਵਧਾ ਦਿੱਤਾ ਅਤੇ 2015 ਵਿੱਚ ਆਪਣੀ ਕਾਬਲੀਅਤ ਨਾਲ ਐਸ.ਓ.ਆਈ ਨੂੰ ਰਿਕਾਰਡ ਮਾਰਜਨ ਨਾਲ ਜਿਤਾਇਆ।ਇਸ ਮੌਕੇ ਹਰਮਨ ਸਿੱਧੂ, ਗੁਰਬੀਰ ਮਾਨ, ਸ਼ੁੱਭਮ ਗਰੋਵਰ, ਹਨੀ ਚਾਵਲਾ, ਜਗਜੀਤ ਸੰਧੂ, ਵਿਸ਼ਾਲ ਗਰੋਵਰ, ਹਰਮਨ ਅਰੌੜਾ ਆਦਿ ਵਿਦਿਆਰਥੀ ਆਗੂ ਮੌਜੂਦ ਸਨ।ਸਾਰੇ ਵਿਦਿਆਰਥੀ ਆਗੂਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭੀਮ ਵੜੈਚ ਚੇਅਰਮੈਨ, ਅਨੁਸਾਸ਼ਨ ਕਮੇਟੀ ਐਸ.ਓ.ਆਈ. ਦਾ ਸਿਮਰਨਜੀਤ ਸਿੰਘ ਢਿੱਲੋਂ ਨੂੰ ਇੰਨਾਂ ਉੱਚਾ ਅਹੁੱਦਾ ਦੇਣ ਲਈ ਧੰਨਵਾਦ ਕੀਤਾ।

No comments: